ਗੁਰਜੀਤ ਔਜਲਾ ਵੱਲੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਐਕਸਪ੍ਰੈਸ ਵੇਅ ਦੇ ਬਜਟ ’ਚ ਵਾਧਾ ਕਰਨ ਦੀ ਮੰਗ

05/05/2022 11:27:14 AM

ਅੰਮ੍ਰਿਤਸਰ (ਕਮਲ) - ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਲਈ ਲਗਾਤਾਰ ਵਿਕਾਸ ਕਾਰਜ ਪਹਿਲ ਦੇ ਆਧਾਰ ’ਤੇ ਕਰਵਾਏ ਜਾ ਰਹੇ ਹਨ। ਗੁਰਜੀਤ ਔਜਲਾ ਦੀਆਂ ਅਣਥੱਕ ਕੋਸ਼ਿਸ਼ਾਂ ਰਾਹੀਂ ਗੁਰੂ ਨਗਰੀ ਦੇ ਵਿਕਾਸ ਕਰਦਿਆਂ ਸ਼ਰਧਾਲੂਆਂ ਦੀ ਸਹੂਲਤ ਲਈ ਰਾਸ਼ਟਰੀ ਮਾਰਗ ’ਤੇ ਬਾਈਪਾਸ ਉਪਰ ਬਣਾਏ ਜਾ ਰਹੇ ਪੁੱਲ ’ਤੇ ਪਿੱਲਰਾਂ ਵਾਲੇ ਬਣਾਏ ਜਾਣ ਵਾਲੇ ਪੁੱਲਾਂ ’ਚ ਦਬੁਰਜੀ ਵਿਖੇ ਹਾਈਵੇ ਪੁੱਲ, ਡਰੀਮ ਸਿਟੀ ਦੇ ਬਾਹਰ ਹਾਈਵੇ ਪੁੱਲ, ਮਾਨਾਂਵਾਲਾ ਐਕਸਪ੍ਰੈੱਸ ਵੇਅ, ਹਾਈਵੇ 54 ਤੇ ਰਿੰਗ ਰੋਡ ਇੰਟਰਚੇਂਜ਼ ਆਦਿ ਸ਼ਾਮਲ ਹਨ।

ਗੁਰਜੀਤ ਔਜਲਾ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਪੱਤਰ ਲਿਖ ਕੇ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਤੁਹਾਡੇ ਨਾਲ ਨਿੱਜੀ ਮੁਲਾਕਾਤ ਕੀਤੀ ਗਈ ਸੀ। ਇਸ ਦੌਰਾਨ ਆਪ ਦਾ ਧਿਆਨ ਰੀਇਨਫੋਰਸਡ ਅਰਥ ਪੈਨਲ/ਵਾਲ ਤੋਂ ਪਿੱਲਰ ਕਿਸਮ ਦੀਆਂ ਬਣਤਰਾਂ ਵਿਚ ਬਦਲਣ ਦੇ ਮਾਮਲੇ ਵਿਚ ਨਿੱਜੀ ਤੌਰ ’ਤੇ ਧਿਆਨ ਦੇਣ ਦੀ ਮੰਗ ਕੀਤੀ ਸੀ। ਔਜਲਾ ਨੇ ਕਿਹਾ ਕਿ ਐਲੀਵੇਟਿਡ ਸੜਕਾਂ ਅਨੁਸਾਰ ਲੋਹਾਰਾਕਾ ਰੋਡ ’ਤੇ ਵੀ.ਯੂ.ਪੀ. ਦਾ ਨਿਰਮਾਣ ਅਤੇ ਰਣਜੀਤ ਐਵੇਨਿਊ ਕਰਾਸਿੰਗ, ਮਾਈਨਰ ਪੁੱਲ ਨੂੰ ਚੌੜਾ ਕਰਨਾ ਅਤੇ ਅੰਮ੍ਰਿਤਸਰ ਵਾਘਾ ਬਾਰਡਰ ਸੈਕਸ਼ਨ ਐੱਨ. ਐੱਚ. 1 ਤੇ ਕਿਲੋਮੀਟਰ 462.339 ’ਤੇ ਡਰੇਨ ਸਰਵਿਸ ਰੋਡ, ਮੌਜੂਦਾ ਤਰਨਤਾਰਨ ਫਲਾਈਓਵਰ ਨੂੰ ਜਲੰਧਰ ਅੰਮ੍ਰਿਤਸਰ ਸੈਕਸ਼ਨ ਦੇ ਗੋਲਡਨ ਗੇਟ ਤੱਕ ਛੇ ਮਾਰਗੀ ਕਰਨਾ, ਦਬੁਰਜੀ ਹਾਈਵੇ ਪੁੱਲ ਆਦਿ ਸ਼ਾਮਲ ਸਨ।

ਉਨ੍ਹਾਂ ਕਿਹਾ ਕਿ ਇਸ ਮੰਗ ਲਈ ਆਪ ਵੱਲੋਂ ਬਜਟ ਸੈਸ਼ਨ ’ਤੇ ਇਕ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਤਹਿਤ ਕਮੇਟੀ ਦੀ ਰਿਪੋਰਟ ਮੁਤਾਬਕ ਆਰ. ਈ. ਵਾਲਾ ਪੁੱਲਾਂ ਦੇ ਨਿਰਮਾਣ ਦੀ ਸਿਫਾਰਿਸ਼ ਕੀਤੀ ਹੈ ਅਤੇ ਖ਼ਰਚੇ ਦਾ 10000 ਕਰੋੜ ਰੁਪਏ ਦਾ ਵਾਧਾ ਕੀਤਾ ਗਿਆ ਹੈ। ਨਿਰਧਾਰਿਤ 200 ਕਰੋੜ ਵਿਚ ਇਹ ਸਾਰੇ ਪ੍ਰਾਜੈਕਟ ਸਿਰਫ਼ ਭਵਿੱਖਮੁਖੀ ਸੁਭਾਅ ਦੇ ਹਨ, ਜੋ ਰਾਸ਼ਟਰੀ ਮਾਰਗਾਂ ਦੇ ਵਿਕਾਸ ਲਈ ਨਾਕਾਫੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਧਾਰਮਿਕ ਸ਼ਹਿਰ ਵਜੋਂ ਪੂਰੇ ਵਿਸ਼ਵ ਵਿਚ ਜਾਣਿਆ ਜਾਂਦਾ ਹੈ। ਹਰ ਰੋਜ਼ 1.5 ਲੱਖ ਤੋਂ ਵਧੇਰੇ ਸ਼ਰਧਾਲੂ ਇਸ ਸ਼ਹਿਰ ’ਚ ਪਹੁੰਚਦੇ ਹਨ, ਜਿਸ ਲਈ ਉਹ ਇਹੋ ਸੜਕ ਮਾਰਗ ਦਾ ਇਸਤੇਮਾਲ ਕਰਦੇ ਹਨ।

ਉਨ੍ਹਾਂ ਕਿਹਾ ਕਿ ਸ਼ਹਿਰ ਦੇ ਪ੍ਰਵੇਸ਼ ਦੁਆਰ ਦਾ ਬਿਹਤਰ ਦ੍ਰਿਸ਼ ਪ੍ਰਦਾਨ ਕਰਨਾ ਬਹੁਤ ਮਹੱਤਵਪੂਰਨ ਹੈ ਅਤੇ ਸ਼ਹਿਰ ਦੀ ਦਿੱਖ ਨੂੰ ਖ਼ੂਬਸੂਰਤ ਬਣਾਈ ਰੱਖਣ ਲਈ ਰਾਸ਼ਟਰੀ ਮਾਰਗਾਂ ਦੀ ਦਿੱਖ ਨੂੰ ਸੰਵਾਰਨਾ ਬੇਹੱਦ ਜ਼ਰੂਰੀ ਹੈ। ਗੁਰਜੀਤ ਔਜਲਾ ਨੇ ਪੱਤਰ ਰਾਹੀਂ ਬੇਨਤੀ ਕਰਦਿਆਂ ਕਿਹਾ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਇਸ ਮਾਮਲੇ ਵਿਚ ਨਿੱਜੀ ਤੌਰ ’ਤੇ ਦਖਲ ਦੇਣ ਤੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਨੂੰ ਲਾਲਫੀਤਾਸ਼ਾਹੀ ਤੋਂ ਬਚਾਉਣ ਵਿਚ ਸਹਾਈ ਹੋਣ ’ਤੇ ਬਜਟ ਵਿਚ ਦੱਸੀ ਰਕਮ ਵਿਚ ਵਾਧਾ ਕਰਨ ਤਾਂ ਜੋ ਸ਼ਹਿਰ ਦੀ ਨੁਹਾਰ ਬਦਲ ਸਕੇ।


rajwinder kaur

Content Editor

Related News