ਗੁਰੂਦੁਆਰਾ ਸਾਹਿਬ 'ਚ ਦਾਖਿਲ ਹੋ ਕੇ ਚੋਰੀ ਕਰਨ ਦੀ ਕੀਤੀ ਕੋਸ਼ਿਸ਼

Saturday, Feb 03, 2018 - 06:05 PM (IST)

ਗੁਰੂਦੁਆਰਾ ਸਾਹਿਬ 'ਚ ਦਾਖਿਲ ਹੋ ਕੇ ਚੋਰੀ ਕਰਨ ਦੀ ਕੀਤੀ ਕੋਸ਼ਿਸ਼


ਸਾਦਿਕ (ਦੀਪਕ) - ਬੀਤੀ ਰਾਤ 1ਵਜੇ ਦੇ ਕਰੀਬ ਪਿੰਡ ਦੇ ਇਕ ਸ਼ਰਾਬੀ ਵਿਅਕਤੀ ਨੇ ਗੁਰਦੁਆਰੇ 'ਚ ਦਾਖਿਲ ਹੋ ਕੇ ਚੋਰੀ ਕਰਨ ਦੀ ਕੋਸ਼ਿਸ਼ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਗੁਰਪ੍ਰੀਤ ਸਿੰਘ ਜ਼ਿਲਾ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ, ਗ੍ਰੰਥੀ ਸਿੰਘ ਅਤੇ ਹੋਰ 50 ਵਿਅਕਤੀਆਂ ਦੇ ਦਸਤਖਤ ਹੇਠ ਥਾਣਾ ਸਾਦਿਕ ਵਿੱਖੇ ਗੁਰੂਦੁਆਰਾ ਸਾਹਿਬ ਦਰਖਾਸਤ ਦਰਜ ਕਰਵਾਈ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੀਪ ਸਿੰਘ ਵਾਲਾ ਦੇ ਗੁਰੂਦੁਆਰਾ ਕਲਗੀਧਰ ਸਾਹਿਬ 'ਚ ਬੀਤੀ ਰਾਤ 1 ਵਜੇ ਦੇ ਕਰੀਬ ਇਕ ਸ਼ਰਾਬੀ ਵਿਅਕਤੀ ਦਾਖਿਲ ਹੋ ਗਿਆ, ਜਿਸ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਚੋਰ ਵੱਲੋਂ ਚੋਰੀ ਕਰਨ ਅਤੇ ਗ੍ਰੰਥੀ ਸਿੰਘ ਨੂੰ ਧਮਕਾਉਣ ਦੀ ਸਾਰੀ ਘਟਨਾ ਗੁਰੂਦੁਆਰਾ ਸਾਹਿਬ 'ਚ ਲੱਗੇ ਕੈਮਰੇ 'ਚ ਰਿਕਾਰਡ ਹੋ ਗਈ। ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜੇਕਰ ਗ੍ਰੰਥੀ ਸਿੰਘ ਨੂੰ ਪਤਾ ਨਾ ਲੱਗਦਾ ਤਾਂ ਉਹ ਵਿਅਕਤੀ ਗੋਲਕ ਚੋਰੀ ਕਰ ਸਕਦਾ ਸੀ। ਜਿਸ ਨਾਲ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਕਰਕੇ ਸਿੱਖਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਜਾਣੀ ਸੀ। ਪਿੰਡ ਵਾਸੀਆਂ ਨੇ ਦੋਸ਼ੀ ਵਿਰੁੱਧ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਘਟਨਾ ਸਬੰਧੀ ਵਿਚਾਰ ਸਾਂਝੇ ਕਰਦਿਆਂ ਦਿਲਬਾਗ ਸਿੰਘ ਕੌਮੀ ਜਨਰਲ ਸਕੱਤਰ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਕਿਹਾ ਕਿ ਅਕਾਲ ਤਖਤ ਵੱਲੋਂ ਹੁਕਮਨਾਮਾ ਜਾਰੀ ਕੀਤਾ, ਜਿਸ 'ਚ ਕਿਹਾ ਕਿ ਜੇਕਰ ਪਿੰਡ 'ਚ ਅਜਿਹੀ ਘਟਨਾਂ ਵਾਪਰਦੀ ਹੈ, ਉਸ ਲਈ ਪਿੰਡ ਦੀ ਲੋਕਲ ਕਮੇਟੀ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਦਿਨੀ ਸ੍ਰੀ ਮੁਕਤਸਰ ਸਾਹਿਬ ਦੇ ਇਲਾਕੇ 'ਚ ਕੁਝ ਪਿੰਡਾਂ ਦੇ ਗੁਰੂਦੁਆਰਾ ਸਾਹਿਬ 'ਚ ਚੋਰੀ ਦੀਆਂ ਘਟਨਾਂਵਾ ਵਾਪਰੀਆ ਹਨ। ਪਿੰਡ ਵਾਲਿਆਂ ਨੇ ਪੁਲਸ ਨੂੰ ਦੋਸ਼ੀਆਂ ਨੂੰ ਕਾਬੂ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ।


Related News