ਗੁਰਦੁਆਰਾ ਸਾਹਿਬ ’ਚ ਨਹਿੰਗ ਸਿੰਘ ’ਤੇ ਕ੍ਰਿਪਾਨ ਨਾਲ ਹਮਲਾ, ਹੋਇਆ ਖੂਨ-ਖਰਾਬਾ

Tuesday, Aug 30, 2022 - 03:21 PM (IST)

ਗੁਰਦੁਆਰਾ ਸਾਹਿਬ ’ਚ ਨਹਿੰਗ ਸਿੰਘ ’ਤੇ ਕ੍ਰਿਪਾਨ ਨਾਲ ਹਮਲਾ, ਹੋਇਆ ਖੂਨ-ਖਰਾਬਾ

ਪਟਿਆਲਾ (ਕੰਵਲਜੀਤ) : ਪਟਿਆਲਾ ਦੇ ਅਲੀਪੁਰ ਪਿੰਡ ਵਿੱਚ ਸਥਿਤ ਗੁਰੂ ਨਾਨਕ ਆਸ਼ਰਮ ਵਿਚ ਦੇਰ ਰਾਤ ਇਕ ਨਿਹੰਗ ਸਿੰਘ ਨੇ ਦੂਜੇ ’ਤੇ ਕ੍ਰਿਪਾਨ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਸਿਰ ਅਤੇ ਹੱਥ ’ਤੇ ਕ੍ਰਿਪਾਨ ਲੱਗਣ ਨਾਲ ਇਕ ਨਿਹੰਗ ਸਿੰਘ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਦੀ ਉਂਗਲ ਵੀ ਵੱਢੀ ਗਈ। ਨਿਹੰਗ ਸਿੰਘ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਜ਼ਖਮੀ ਦਾ ਨਾਮ ਗੁਰਮੀਤ ਸਿੰਘ ਹੈ ਜੋ ਕਿ ਅਲੀਪੁਰ ਦਾ ਰਹਿਣ ਵਾਲਾ ਹੈ ਅਤੇ ਨਿਹੰਗ ਸਿੰਘ ਹੈ। ਦੱਸ ਦਈਏ ਕਿ ਜਿਸ ਵਿਅਕਤੀ ਨੇ ਹਮਲਾ ਕੀਤਾ ਹੈ, ਉਹ 2 ਮਹੀਨੇ ਪਹਿਲਾਂ ਹੀ ਨਿਹੰਗ ਸਿੰਘ ਬਣਿਆ ਹੈ ਅਤੇ ਉਸ ’ਤੇ ਦੋਸ਼ ਹੈ ਕਿ ਉਹ ਨਸ਼ੇ ਕਰਨ ਲਈ ਚੋਰੀਆਂ ਵੀ ਕਰਦਾ ਹੈ।

ਦੋਸ਼ ਹੈ ਕਿ ਸ਼ਨੀਵਾਰ ਰਾਤ 9 ਵਜੇ ਦੇ ਕਰੀਬ ਜਦੋਂ ਮੁਲਜ਼ਮ ਵਿਅਕਤੀ ਚੋਰੀ ਕਰਨ ਦੇ ਇਰਾਦੇ ਨਾਲ ਕ੍ਰਿਪਾਨ ਲੈ ਕੇ ਗੁਰੂ ਨਾਨਕ ਆਸ਼ਰਮ ਵਿਚ ਵੜਿਆ ਤਾਂ ਨਹਿੰਗ ਗੁਰਮੀਤ ਸਿੰਘ ਨੇ ਉਸ ਨੂੰ ਅੱਗੋਂ ਰੋਕਿਆ ਅਤੇ ਵਰਜਿਆ ਕਿ ਤੂੰ ਗੁਰੂ ਘਰ ਵਿਚ ਕੀ ਕਰਨ ਆਇਆ ਹੈ। ਨਸ਼ੇ ਵਿੱਚ ਧੁੱਤ ਉਕਤ ਵਿਅਕਤੀ ਨੇ ਕ੍ਰਿਪਾਨ ਦੇ ਨਾਲ ਨਹਿੰਗ ਸਿੰਘ ਦੇ ਸਿਰ ’ਤੇ ਹਮਲਾ ਕਰ ਦਿੱਤਾ ਅਤੇ ਫਿਰ ਉਸ ਦੇ ਹੱਥ ’ਤੇ ਕ੍ਰਿਪਾਨ ਮਾਰੀ ਜਿਸ ਨਾਲ ਗੁਰਮੀਤ ਸਿੰਗ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਆਸ ਪਾਸ ਦੇ ਲੋਕਾਂ ਨੇ ਹਸਪਤਾਲ ਦਾਖਲ ਕਰਵਾਇਆ ਗਿਆ। ਉਧਰ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਗੁਰੂ ਘਰ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ ਜਿਸ ਵਿਚ ਗੁਰੂਘਰ ਵਿਚ ਖੂਨ ਨਾਲ ਲਿਬੜਿਆ ਫਰਸ਼ ਦਿਖਾਈ ਦੇ ਰਿਹਾ ਹੈ। 


author

Gurminder Singh

Content Editor

Related News