ਗੁਰਦੁਆਰੇ 'ਚ ਗ੍ਰੰਥੀ ਦੀ ਘਟੀਆ ਕਰਤੂਤ, ਕਮੇਟੀ ਮੈਂਬਰਾਂ ਨੇ ਰੰਗੇ ਹੱਥੀਂ ਕੀਤਾ ਕਾਬੂ

Sunday, Aug 09, 2020 - 12:37 PM (IST)

ਗੁਰਦੁਆਰੇ 'ਚ ਗ੍ਰੰਥੀ ਦੀ ਘਟੀਆ ਕਰਤੂਤ, ਕਮੇਟੀ ਮੈਂਬਰਾਂ ਨੇ ਰੰਗੇ ਹੱਥੀਂ ਕੀਤਾ ਕਾਬੂ

ਤਰਨਤਾਰਨ (ਰਮਨ ਚਾਵਲਾ, ਬਲਵਿੰਦਰ ਕੌਰ, ਰਾਜੂ, ਬੱਬੂ) : ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਧੁੰਨ ਵਿਖੇ ਸਥਿਤ ਗੁਰਦੁਆਰਾ ਸਾਹਿਬ ਅੰਦਰ ਇਕ ਗ੍ਰੰਥੀ ਦੀ ਘਟੀਆ ਕਰਤੂਤ ਕਾਰਨ ਉਸ ਨੂੰ ਕਮਰੇ ਅੰਦਰੋਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ, ਜਿਸ ਦਾ ਪਿੰਡ ਵਾਸੀਆਂ ਅਤੇ ਧਾਰਮਿਕ ਕਮੇਟੀ ਵੱਲੋਂ ਇਸ ਸਖ਼ਤ ਵਿਰੋਧ ਕੀਤਾ ਗਿਆ। ਜਾਣਕਾਰੀ ਅਨੁਸਾਰ ਪਿੰਡ ਧੁੰਨ ਦੇ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਵਜੋਂ ਜਸਬੀਰ ਸਿੰਘ ਪੁੱਤਰ ਮਹਿੰਦਰ ਸਿੰਘ ਕਰੀਬ 20 ਸਾਲਾਂ ਤੋਂ ਤਾਇਨਾਤ ਸੀ।

ਇਹ ਵੀ ਪੜ੍ਹੋ : ਰਵਨੀਤ ਬਿੱਟੂ ਦੇ ਘਰ ਬਾਹਰ ਕਾਂਗਰਸੀਆਂ ਨੇ ਦੌੜਾ-ਦੌੜਾ ਕੁੱਟੇ 'ਲਿਪ' ਵਰਕਰ, ਲੱਥੀਆਂ ਪੱਗਾਂ

PunjabKesari

ਗੁਰਦਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਇਹ ਸ਼ੱਕ ਸੀ ਕਿ ਗ੍ਰੰਥੀ ਜੋ ਗੁਰਦੁਆਰਾ ਸਾਹਿਬ ਦੀ ਚਾਰ ਦੀਵਾਰੀ ਅੰਦਰ ਮੌਜੂਦ ਕਮਰੇ ’ਚ ਕਮੇਟੀ ਦੀ ਸਹਿਮਤੀ ਨਾਲ ਰਹਿ ਰਿਹਾ ਸੀ, ਵੱਲੋਂ ਮੀਟ ਬਣਾ ਕੇ ਅਕਸਰ ਖਾਧਾ ਜਾਂਦਾ ਹੈ। ਇਸ ਦੌਰਾਨ ਕਮੇਟੀ ਮੈਂਬਰਾਂ ਨੇ ਸ਼ਨੀਵਾਰ ਨੂੰ ਗ੍ਰੰਥੀ ਸਿੰਘ ਨੂੰ ਕਮਰੇ ਅੰਦਰ ਲਿਆਂਦੇ ਗਏ ਕੱਚੇ ਮੀਟ ਨੂੰ ਪਕਾਉਣ ਤੋਂ ਪਹਿਲਾਂ ਹੀ ਰੰਗੇ ਹੱਥੀਂ ਕਾਬੂ ਕਰ ਲਿਆ। ਕਮੇਟੀ ਮੈਂਬਰ ਰਸਾਲ ਸਿੰਘ, ਨਿਸ਼ਾਨ ਸਿੰਘ, ਇਲਾਵਾ ਰਣਜੀਤ ਸਿੰਘ ਆਦਿ ਨੇ ਦੱਸਿਆ ਕਿ ਗ੍ਰੰਥੀ ਵੱਲੋਂ ਗੁਰਦਆਰਾ ਸਾਹਿਬ ਅੰਦਰ ਮੀਟ ਲਿਆ ਕੇ ਗੁਰੂ ਸਾਹਿਬ ਦੀ ਮਾਣ-ਮਰਿਆਦਾ ਨੂੰ ਭੰਗ ਕੀਤਾ ਗਿਆ ਹੈ, ਜਿਸ ਨੂੰ ਕਮੇਟੀ ਵੱਲੋਂ ਖਾਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : CBSE ਨੇ 11ਵੀਂ 'ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਦਿੱਤੀ ਵੱਡੀ ਰਾਹਤ

ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਦੀ ਸੂਚਨਾ ਥਾਣਾ ਖਾਲੜਾ ਦੀ ਪੁਲਸ ਨੂੰ ਦੇ ਦਿੱਤੇ ਜਾਣ ਤੋਂ ਬਾਅਦ ਮੌਕੇ ’ਤੇ ਪੁੱਜੇ ਥਾਣਾ ਮੁਖੀ ਇੰਸਪੈਕਟਰ ਜਸਵੰਤ ਸਿੰਘ ਨੇ ਗ੍ਰੰਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਕਮੇਟੀ ਮੈਂਬਰ ਰਸਾਲ ਸਿੰਘ ਦੇ ਬਿਆਨਾਂ ਹੇਠ ਜਸਬੀਰ ਸਿੰਘ ਖਿਲਾਫ਼ ਪਰਚਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਢੱਡਰੀਆਂ ਵਾਲਿਆਂ ਨੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ 'ਤੇ ਫਿਰ ਸਾਧਿਆ ਨਿਸ਼ਾਨਾ
 


author

Babita

Content Editor

Related News