ਝਬਾਲ ਖੁਰਦ ਵਿਖੇ ਪਹੁੰਚਣ ''ਤੇ ਨਗਰ ਕੀਰਤਨ ਦਾ ਨਗਰ ਵਾਸੀਆਂ ਨੇ ਕੀਤਾ ਸ਼ਾਨਦਾਰ ਸਵਾਗਤ
Friday, Oct 06, 2017 - 10:49 AM (IST)

ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ, ਚਾਨਣ) - ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਤੋਂ ਸਜਾਏ ਗਏ ਅਲੋਕਿਕ ਨਗਰ ਕੀਰਤਨ ਦਾ ਪਿੰਡ ਝਬਾਲ ਖੁਰਦ ਵਿਖੇ ਪਹੁੰਚਣ 'ਤੇ ਸਮਾਜ ਸੇਵੀ ਆਗੂ ਹੈਪੀ ਲੱਠਾ ਦੀ ਅਗਵਾਈ 'ਚ ਨਗਰ ਦੀਆਂ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸੰਗਤਾਂ ਵੱਲੋਂ ਲੰਗਰ 'ਤੇ ਛਬੀਲਾਂ ਲਗਾਈਆਂ ਗਈਆਂ ਸਨ ਅਤੇ ਨਗਰ ਕੀਰਤਨ 'ਚ ਸ਼ਾਮਲ ਸੰਗਤਾਂ ਦੀ ਭਰਪੂਰ ਆਓ ਭਗਤ ਕੀਤੀ ਗਈ। ਹੈਪੀ ਲੱਠਾ, ਰਵਿੰਦਰ ਸਿੰਘ ਲੱਠਾ, ਸ਼੍ਰੋਮਣੀ ਕਮੇਟੀ ਦੀਆਂ ਸ਼ਖਸੀਅਤਾਂ, ਸੰਤਾਂ ਮਹਾਂਪਰੁਖਾਂ ਅਤੇ ਨਿਹੰਗ ਸਿੰਘਾਂ ਨੂੰ ਸਿਰਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਬਾਬਾ ਸੋਹਨ ਸਿੰਘ ਕਾਰਸੇਵਾ ਵਾਲੇ 'ਤੇ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ ਹੈੱਡ ਗ੍ਰੰਥੀ ਆਦਿ ਹਾਜ਼ਰ ਸਨ।