ਗੁਰਦੁਆਰਾ ਭੋਰਾ ਸਾਹਿਬ ''ਚ ਬੈਠੇ ਨੌਜਵਾਨ ਨੂੰ ਕੁੱਟਣ ਵਾਲੇ ਦੇ ਹੱਕ ''ਚ ਆਈਆਂ ਜੱਥੇਬੰਦੀਆਂ

Monday, Nov 25, 2019 - 04:18 PM (IST)

ਗੁਰਦੁਆਰਾ ਭੋਰਾ ਸਾਹਿਬ ''ਚ ਬੈਠੇ ਨੌਜਵਾਨ ਨੂੰ ਕੁੱਟਣ ਵਾਲੇ ਦੇ ਹੱਕ ''ਚ ਆਈਆਂ ਜੱਥੇਬੰਦੀਆਂ

ਫਤਿਹਗੜ੍ਹ ਸਾਹਿਬ (ਬਿਪਨ) : ਪਿਛਲੇ ਦਿਨੀਂ ਫਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਭੋਰਾ ਸਾਹਿਬ 'ਚ ਨੌਜਵਾਨ ਦੀ ਹੋਈ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿੱਥੇ ਪੀੜਤ ਨੌਜਵਾਨ ਦੇ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ, ਉੱਥੇ ਹੀ ਵੱਖ-ਵੱਖ ਜੱਥੇਬੰਦੀਆਂ ਕੁੱਟਮਾਰ ਕਰਨ ਵਾਲੇ ਵਿਅਕਤੀ ਈਸ਼ਵਰ ਸਿੰਘ ਦੇ ਹੱਕ 'ਚ ਨਿੱਤਰ ਆਈਆਂ ਹਨ। ਜੱਥੇਬੰਦੀਆਂ ਵਲੋਂ ਐੱਸ. ਐੱਸ. ਪੀ. ਨੂੰ ਮੰਗ ਪੱਤਰ ਦਿੰਦੇ ਹੋਏ ਮੰਗ ਕੀਤੀ ਗਈ ਹੈ ਕਿ ਈਸ਼ਵਰ ਸਿੰਘ ਖਿਲਾਫ ਕੁੱਟਮਾਰ ਦੀ ਧਾਰਾ ਤਾਂ ਸਹੀ ਹੈ ਪਰ ਜੋ ਬਾਕੀ ਧਾਰਾਵਾਂ ਲਾਈਆਂ ਗਈਆਂ ਹਨ, ਉਹ ਗਲਤ ਹਨ ਅਤੇ ਉਨ੍ਹਾਂ ਨੂੰ ਹਟਾਇਆ ਜਾਵੇ।

ਇਸ ਬਾਰੇ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਈਸ਼ਵਰ ਸਿੰਘ ਨੇ ਨੌਜਵਾਨ ਦੀ ਕੁੱਟਮਾਰ ਕਰਕੇ ਸਹੀ ਕੀਤਾ ਸੀ ਕਿਉਂਕਿ ਜਦੋਂ ਈਸ਼ਵਰ ਸਿੰਘ ਵਲੋਂ ਨੌਜਵਾਨ ਅਤੇ ਉਸ ਦੇ ਨਾਲ ਬੈਠੀ ਕੁੜੀ ਕੋਲੋਂ ਗਲਤ ਹਰਕਤਾਂ ਸਬੰਧੀ ਪੁੱਛਗਿੱਛ ਕੀਤੀ ਗਈ ਤਾਂ ਉਹ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਜੱਥੇਬੰਦੀਆਂ ਦਾ ਕਹਿਣਾ ਹੈ ਕਿ ਉਕਤ ਜੋੜੇ ਵਲੋਂ ਝੂਠ ਬੋਲਿਆ ਗਿਆ ਕਿ ਉਨ੍ਹਾਂ ਦੀ ਮੰਗਣੀ ਹੋ ਚੁੱਕੀ ਹੈ। ਜੱਥੇਬੰਦੀਆਂ ਦਾ ਕਹਿਣਾ ਹੈ ਕਿ ਈਸ਼ਵਰ ਸਿੰਘ ਖਿਲਾਫ ਗਲਤ ਧਾਰਾਵਾਂ ਲਾਈਆਂ ਗਈਆਂ ਹਨ, ਉਹ ਸਭ ਗਲਤ ਹਨ ਅਤੇ ਉਨ੍ਹਾਂ ਨੂੰ ਹਟਾਇਆ ਜਾਣਾ ਚਾਹੀਦਾ ਹੈ। 


author

Babita

Content Editor

Related News