ਗੁਰਦੁਆਰਾ ਭੱਠ ਸਾਹਿਬ ਦੇ ਕਬਜ਼ੇ ਅਤੇ ਕਮਰੇ ''ਚ ਬੰਦ ਮਾਸੂਮ ਬੱਚਿਆਂ ਦਾ ਮਾਮਲਾ ਪਹੁੰਚਿਆ ਹਾਈਕੋਰਟ
Saturday, Oct 30, 2021 - 03:46 PM (IST)
ਪੱਟੀ (ਸੌਰਭ)- ਬੀਤੀ 16 ਅਕਤੂਬਰ ਨੂੰ ਗੁਰਦੁਆਰਾ ਭੱਠ ਸਾਹਿਬ ਵਿਖੇ ਕੀਤੇ ਗਏ ਕਬਜ਼ੇ ਅਤੇ 13 ਦਿਨ ਬੀਤ ਜਾਣ ਦੇ ਬਾਵਜੂਦ ਗੁਰਦੁਆਰੇ ਦੀ ਹਦੂਦ ਅੰਦਰ ਬੰਦ ਕਮਰੇ ’ਚ ਮਾਸੂਮ ਬੱਚਿਆਂ ਦਾ ਮਾਮਲਾ ਹਾਈਕੋਰਟ ਪਹੁੰਚ ਚੁੱਕਾ ਹੈ। ਸ਼ਿਕਾਇਤਕਰਤਾ ਨਰਬੀਰ ਸਿੰਘ ਨੇ ਬਿਆਨਾਂ ਤਹਿਤ ਹਾਈਕੋਰਟ ਨੇ ਗ੍ਰਹਿ ਮੰਤਰਾਲੇ ਅਤੇ ਜ਼ਿਲ੍ਹਾ ਪੁਲਸ ਤੋਂ 10 ਨਵੰਬਰ ਤੱਕ ਜਵਾਬ ਮੰਗਿਆ ਅਤੇ ਕਮਰੇ ਵਿਚ ਬੰਦ 2 ਮਾਸੂਮ ਬੱਚਿਆਂ, ਔਰਤ ਸਮੇਤ 5 ਸੇਵਾਦਾਰਾਂ ਦੇ ਰਾਸ਼ਨ ਸਮੇਤ ਬਿਜਲੀ-ਪਾਣੀ ਦੇ ਲੋੜੀਂਦੇ ਪ੍ਰਬੰਧ ਕਰਨ ਲਈ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਹੈ।
ਇਹ ਵੀ ਪੜ੍ਹੋ: ਮਾਹਿਲਪੁਰ ਵਿਖੇ ਚਾਚੇ ਨੇ ਰੋਲੀ ਭਤੀਜੀ ਦੀ ਪੱਤ, ਜਦ ਹੋਈ 5 ਮਹੀਨਿਆਂ ਦੀ ਗਰਭਵਤੀ ਤਾਂ ਇੰਝ ਖੁੱਲ੍ਹਿਆ ਭੇਤ
ਇਸ ਸਬੰਧੀ ਬੀਤੇ ਦਿਨ ਪ੍ਰੈੱਸ ਕਾਨਫਰੰਸ ਦੌਰਾਨ ਨਰਬੀਰ ਸਿੰਘ ਨੇ ਡੀ. ਐੱਸ. ਪੀ. ਪੱਟੀ ਕੁਲਜਿੰਦਰ ਸਿੰਘ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਪੁਲਸ ਪਾਰਟੀ ਸਮੇਤ 16 ਅਕਤੂਬਰ ਨੂੰ ਤੜਕਸਾਰ 2:15 ਵਜੇ ਕਬਜ਼ਾਧਾਰੀਆਂ ਨਾਲ ਗੁਰਦੁਆਰਾ ਭੱਠ ਸਾਹਿਬ ’ਤੇ ਕਬਜ਼ਾ ਕੀਤਾ ਅਤੇ ਗੁਰਦੁਆਰੇ ਅੰਦਰੋਂ ਮੈਨੂੰ ਜ਼ਬਰਦਸਤੀ ਬੰਦੀ ਬਣਾ ਕੇ ਲੈ ਗਏ। ਮੇਰੇ 2 ਮਾਸੂਮ ਬੱਚੇ, ਪਤਨੀ ਅਤੇ 2 ਹੋਰ ਸੇਵਾਦਾਰ ਕਮਰੇ ਵਿਚ ਬੰਦ ਕਰ ਦਿੱਤਾ ਗਿਆ, ਜੋ ਅੱਜ 13 ਦਿਨ ਬੀਤ ਜਾਣ ਦੇ ਬਾਵਜੂਦ ਵੀ ਕਮਰੇ ਅੰਦਰ ਬਗੈਰ ਲੋੜੀਂਦੀਆਂ ਮੁੱਢਲੀਆਂ ਸਹੂਲਤਾਂ ਤੋਂ ਬੰਦ ਹਨ।
ਨਰਬੀਰ ਸਿੰਘ ਨੇ ਦੱਸਿਆ ਕਿ ਮੈ ਇਨਸਾਫ਼ ਲੈਣ ਲਈ ਉਪਰੋਕਤ ਮਸਲੇ ਸਬੰਧੀ ਮਾਮਲਾ ਹਾਈਕੋਰਟ ਦੇ ਧਿਆਨ ’ਚ ਲਿਆਂਦਾ ਹੈ, ਜਿਸ ’ਤੇ ਮਾਣਯੋਗ ਅਦਾਲਤ ਨੇ ਕੇਂਦਰੀ ਗ੍ਰਹਿ ਮੰਤਾਰਾਲਾ, ਗ੍ਰਹਿ ਮੰਤਰਾਲਾ ਪੰਜਾਬ ਸਰਕਾਰ, ਡੀ. ਜੀ. ਪੀ. ਪੰਜਾਬ ਅਤੇ ਐੱਸ. ਐੱਸ. ਪੀ. ਪੰਜਾਬ ਨੂੰ 10 ਨਵੰਬਰ ਤੱਕ ਇਸ ਮਾਮਲੇ ਸਬੰਧੀ ਪੇਸ਼ ਹੋ ਕੇ ਜਵਾਬ ਦਾਇਰ ਕਰਨ ਦੇ ਹੁਕਮ ਜਾਰੀ ਕੀਤੇ ਹਨ। ਓਧਰ ਡੀ. ਐੱਸ. ਪੀ. ਕੁਲਜਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ’ਤੇ ਕਬਜ਼ਾ ਕਰਵਾਉਣ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ।
ਇਹ ਵੀ ਪੜ੍ਹੋ: ਫੈਸਟੀਵਲ ਸੀਜ਼ਨ ਦੌਰਾਨ ਐਕਸ਼ਨ 'ਚ ਜਲੰਧਰ ਪੁਲਸ ਕਮਿਸ਼ਨਰ: ਅਨਫਿੱਟ ਮੁਲਾਜ਼ਮਾਂ ਦਾ ਹੋਵੇਗਾ ਤਬਾਦਲਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ