ਗੁਰਦੁਆਰਾ ਸਾਹਿਬ ਦੇ ਸਰੋਵਰ ''ਚ ਹੋਇਆ ਹਾਦਸਾ, ਪੂਰੇ ਪਿੰਡ ''ਚ ਛਾਇਆ ਮਾਤਮ (ਤਸਵੀਰਾਂ)

07/24/2016 11:39:47 AM

ਜੋਧਾਂ/ਲਲਤੋਂ (ਡਾ. ਪ੍ਰਦੀਪ)— ਕਸਬਾ ਜੋਧਾਂ ਨਾਲ ਲੱਗਦੇ ਪਿੰਡ ਠੱਕਰਵਾਲ ਦੇ ਗੁ. ਨਾਨਕਸਰ ਪਾਤਸ਼ਾਹੀ ਪਹਿਲੀ ਦੇ ਸਰੋਵਰ ''ਚ 2 ਸਕੂਲੀ ਬੱਚਿਆਂ ਦੇ ਡੁੱਬਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਚੌਕੀ ਲਲਤੋਂ ਕਲਾਂ ਦੇ ਇੰਚਾਰਜ ਜਗਤਾਰ ਸਿੰਘ ਨੇ ਦੱਸਿਆ ਕਿ ਨੌਹਰੀਆ ਮੱਲ ਸਕੂਲ ਭਾਰਤ ਨਗਰ ''ਚ 8ਵੀਂ ਕਲਾਸ ਦੇ 2 ਵਿਦਿਆਰਥੀ ਰਮਨ ਪੁੱਤਰ ਬਬਲੂ ਵਾਸੀ ਵਾਲਮੀਕਿ ਮੁਹੱਲਾ ਕੋਚਰ ਮਾਰਕੀਟ ਤੇ ਸੂਰਜ ਪੁੱਤਰ ਅਜੀਤ ਅੰਬੇਡਕਰ ਕਾਲੋਨੀ ਜਵਾਹਰ ਨਗਰ ਲੁਧਿਆਣਾ ਜੋ ਕਿ ਆਪਣੇ ਦੋਸਤ ਸੁਨੀਲ ਕੁਮਾਰ ਤੇ ਜਤਿਨ ਨੂੰ ਮਿਲਣ ਪਿੰਡ ਠੱਕਰਵਾਲ ਵਿਖੇ ਦੁਪਹਿਰ ਸਮੇਂ ਆਏ ਸਨ, ਉਥੇ ਇਹ ਗੁਰਦੁਆਰਾ ਸਾਹਿਬ ਵਿਖੇ ਸਰੋਵਰ ''ਚ ਨਹਾਉਣ ਚਲੇ ਗਏ, ਜਿਥੇ ਡੁੱਬਣ ਨਾਲ ਇਨ੍ਹਾਂ ਦੀ ਮੌਤ ਹੋ ਗਈ।
ਪੁਲਸ ਚੌਕੀ ਲਲਤੋਂ ਕਲਾਂ ਥਾਣਾ ਸਦਰ ਲੁਧਿਆਣਾ ਵੱਲੋਂ 174 ਦੀ ਕਾਰਵਾਈ ਕੀਤੀ ਜਾ ਰਹੀ ਹੈ। ਬੱਚਿਆਂ ਦੀ ਸਰੋਵਰ ਵਿਚ ਡੁੱਬ ਕੇ ਮੌਤ ਹੋ ਜਾਣ ਤੋਂ ਬਾਅਦ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਛਾ ਗਈ ਹੈ।


Gurminder Singh

Content Editor

Related News