ਬਜਟ ਸ਼ੈਸ਼ਨ ਦਾ ਦੂਜਾ ਦਿਨ : ਨਾਭਾ ਦੇ ਵਿਧਾਇਕ ਦੇਵ ਮਾਨ ਨੇ ਵਿਧਾਨ ਸਭਾ 'ਚ ਡਰਾਈਵਰਾਂ ਦੇ ਹੱਕ 'ਚ ਚੁੱਕੀ ਆਵਾਜ਼
Monday, Mar 06, 2023 - 11:55 PM (IST)
ਨਾਭਾ (ਪੁਰੀ) : ਅੱਜ ਪੰਜਾਬ ਵਿਧਾਨ ਸਭਾ ’ਚ ਬਜਟ ਸੈਸ਼ਨ ਦਾ ਦੂਜਾ ਦਿਨ ਸੀ। ਨਾਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਵਿਧਾਨ ਸਭਾ ’ਚ ਪੰਜਾਬ ਭਰ ਦੇ ਡਰਾਈਵਰ ਭਰਾਵਾਂ ਲਈ ਆਵਾਜ਼ ਉਠਾਈ। ਵਿਧਾਇਕ ਦੇਵਮਾਨ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਰਾਹੀਂ ਇਹ ਮੰਗ ਕੀਤੀ ਕਿ ਪੰਜਾਬ ਭਰ ’ਚ ਜਿੰਨੇ ਵੀ ਡਰਾਈਵਰ ਹਨ ਫਿਰ ਭਾਵੇਂ ਉਹ ਟੈਕਸੀ ਡਰਾਈਵਰ ਹੋਣ ਜਾਂ ਫਿਰ ਛੋਟੀਆਂ ਗੱਡੀਆਂ ਦੇ ਡਰਾਈਵਰ ਹਨ, ਉਨ੍ਹਾਂ ਕੋਲ ਨਾ ਤਾਂ ਬੈਠਣ ਵਾਸਤੇ ਕੋਈ ਜਗ੍ਹਾਂ ਹੈ ਅਤੇ ਨਾ ਹੀ ਉਨ੍ਹਾਂ ਦੇ ਪੀਣ ਵਾਸਤੇ ਪਾਣੀ।
ਇਹ ਵੀ ਪੜ੍ਹੋ : ਏ. ਟੀ. ਐੱਮ. ਕਾਰਡ ਦੀ ਮਹੱਤਤਾ ਨੂੰ ਸਮਝੋ, ਨਹੀਂ ਤਾਂ ਪੂਰਾ ਖਾਲੀ ਹੋ ਸਕਦੈ ਬੈਂਕ ਖਾਤਾ!
ਵਿਧਾਇਕ ਦੇਵਮਾਨ ਨੇ ਮੰਗ ਕੀਤੀ ਕਿ ਡਰਾਈਵਰ ਭਰਾਵਾਂ ਵਾਸਤੇ ਬੈਠਣ ਅਤੇ ਪੀਣ ਵਾਲੇ ਪਾਣੀ ਦਾ ਕੋਈ ਨਾ ਕੋਈ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਹ ਇੱਕ ਥਾਂ ’ਤੇ ਬੈਠ ਕੇ ਆਰਾਮ ਕਰ ਸਕਣ ਅਤੇ ਸਾਫ਼ ਪਾਣੀ ਪੀ ਸਕਣ । ਉਧਰ ਦੂਜੇ ਪਾਸੇ ਵਿਧਾਨ ਸਭਾ ’ਚ ਡਰਾਈਵਰਾਂ ਦੇ ਹੱਕ ’ਚ ਆਵਾਜ਼ ਉਠਾਉਣ ਦੀ ਟੈਕਸੀ ਯੂਨੀਅਨ ਦੇ ਪ੍ਰਧਾਨ ਬਲਜੀਤ ਸਿੰਘ ਬਨੀ ਨੇ ਵਿਧਾਇਕ ਦੇਵਮਾਨ ਦਾ ਧੰਨਵਾਦ ਕੀਤਾ ਹੈ।
ਇਹ ਵੀ ਪੜ੍ਹੋ : ਜੀ. ਐੱਸ. ਟੀ. ਬਿੱਲ ਘਟਣ ਨਾਲ ਵਿਭਾਗ ਦੀਆਂ ਮੁਸ਼ਕਿਲਾਂ ਵਧੀਆਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।