ਨੌਜਵਾਨ ਨੂੰ ਖੁਸਰਾ ਬਣਾਉਣ ਦੀ ਸਾਜਿਸ਼, ਬੇਹੋਸ਼ ਕਰਕੇ ਕੱਟਿਆ ਗੁਪਤ ਅੰਗ

Friday, Jul 03, 2020 - 10:47 AM (IST)

ਨੌਜਵਾਨ ਨੂੰ ਖੁਸਰਾ ਬਣਾਉਣ ਦੀ ਸਾਜਿਸ਼, ਬੇਹੋਸ਼ ਕਰਕੇ ਕੱਟਿਆ ਗੁਪਤ ਅੰਗ

ਗੁਰਦਾਸਪੁਰ (ਵਿਨੋਦ) : ਇਕ ਨੌਜਵਾਨ ਦਾ ਗੁਪਤ ਅੰਗ ਕੱਟ ਕੇ ਉਸ ਨੂੰ ਖੁਸਰਾ ਬਣਾਉਣ ਦੀ ਸਾਜਿਸ਼ ਰਚਣ ਵਾਲੇ 2 ਵਿਅਕਤੀਆਂ ਖ਼ਿਲਾਫ਼ ਸਿਟੀ ਪੁਲਸ ਗੁਰਦਾਸਪੁਰ ਨੇ ਕੇਸ ਦਰਜ਼ ਕੀਤਾ ਹੈ ਪਰ ਅਜੇ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਟੀ ਪੁਲਸ ਸਟੇਸ਼ਨ ਗੁਰਦਾਸਪੁਰ ਦੇ ਇੰਚਾਰਜ ਜਬਰਜੀਤ ਸਿੰਘ ਨੇ ਦੱਸਿਆ ਕਿ ਰੀਟਾ ਪਤਨੀ ਵਿਜੇ ਕੁਮਾਰ ਨਿਵਾਸੀ ਮਿਸ਼ਨ ਕੰਪਾਊਂਡ ਗੁਰਦਾਸਪੁਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਗਾਇਆ ਸੀ ਕਿ ਉਸ ਦੇ ਲੜਕੇ ਦੀਪਕ ਕੁਮਾਰ ਦਾ ਸੋਨੀਆ ਖੁਸਰਾ ਨਿਵਾਸੀ ਪਿੰਡ ਬਹਾਦਰ ਨੌਸ਼ਹਿਰਾ ਦੇ ਘਰ ਆਉਣਾ ਜਾਣਾ ਸੀ, ਜਿਸ ਕਾਰਨ ਦੀਪਕ ਅਕਸਰ ਸੋਨੀਆ ਕੋਲ ਆਉਂਦਾ ਜਾਂਦਾ ਰਹਿੰਦਾ ਸੀ ਪਰ ਬੀਤੇ 20-25 ਦਿਨਾਂ ਤੋਂ ਦੀਪਕ ਆਪਣੇ ਘਰ ਨਹੀਂ ਆ ਰਿਹਾ ਸੀ ਅਤੇ ਉਸ ਦਾ ਮੋਬਾਈਲ ਵੀ ਬੰਦ ਮਿਲ ਰਿਹਾ ਸੀ। ਬੀਤੇ ਦਿਨੀਂ ਦੀਪਕ ਅਚਾਨਕ ਘਰ ਆਇਆ ਤਾਂ ਉਸ ਨੇ ਦੱਸਿਆ ਕਿ ਸੋਨੀਆ ਖੁਸਰਾ ਉਸ ਨੂੰ ਆਪਣੇ ਨਾਲ ਅੰਮ੍ਰਿਤਸਰ ਲੈ ਗਿਆ ਸੀ,ਜਿਥੇ ਉਸ ਨੂੰ ਧੋਖੇ ਨਾਲ ਨਸ਼ੀਲੀ ਦਵਾਈ ਖੁਆ ਕੇ ਬੇਹੋਸ਼ ਕਰ ਦਿੱਤਾ । ਜਦ ਉਸ ਨੂੰ ਹੋਸ਼ ਆਇਆ ਤਾਂ ਪਤਾ ਲੱਗਾ ਕਿ ਉਸ ਦਾ ਗੁਪਤ ਅੰਗ ਕੱਟ ਦਿੱਤਾ ਗਿਆ ਹੈ ।

ਇਹ ਵੀ ਪੜ੍ਹੋਂ : ਸਹੁਰੇ ਵੱਲੋਂ ਧਮਕੀਆਂ ਮਿਲਣ ਕਾਰਨ ਪ੍ਰੇਸ਼ਾਨ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਸ਼ਿਕਾਇਤਕਰਤਾ ਅਨੁਸਾਰ ਦੀਪਕ ਨੇ ਦੱਸਿਆ ਕਿ ਉਸ ਨੂੰ ਦੀਪਕ ਬਾਬਾ ਆਪਣੇ ਨਾਲ ਲੈ ਕੇ ਦੀਨਾਨਗਰ ਸਥਿਤ ਪ੍ਰਵੀਨ ਖੁਸਰੇ ਦੇ ਘਰ ਲੈ ਗਿਆ, ਉਥੇ ਗੱਲਬਾਤ ਕਰਕੇ ਫਿਰ ਆਪਣੇ ਪਿੰਡ ਲੈ ਗਿਆ । ਉਸ ਨੂੰ ਕਿਹਾ ਗਿਆ ਕਿ ਜੇ ਕਿਸੇ ਨੂੰ ਵੀ ਇਸ ਸਾਰੀ ਘਟਨਾ ਬਾਰੇ ਦੱਸਿਆ ਤਾਂ ਉਸ ਨੂੰ ਜਾਨ ਤੋਂ ਮਾਰ ਦਿੱਤਾ ਜਾਵੇਗਾ। ਉਹ ਕਿਸੇ ਤਰ੍ਹਾਂ ਨਾਲ ਬਚ ਕੇ ਸੋਨੀਆ ਖੁਸਰੇ ਦੇ ਘਰ ਤੋਂ ਭੱਜਣ ਵਿਚ ਸਫ਼ਲ ਹੋ ਗਿਆ ਅਤੇ ਘਰ ਆ ਕੇ ਸਾਰੀ ਗੱਲ ਦੱਸੀ । ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀ ਸੋਨੀਆ ਖੁਸਰਾ ਅਤੇ ਪ੍ਰਵੀਨ ਖੁਸਰਾ ਖਿਲਾਫ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋਂ : ਕਲਯੁੱਗੀ ਪੁੱਤਾਂ ਦਾ ਕਾਰਾ : ਕੁੱਟ-ਕੁੱਟ ਮਾਰ ਦਿੱਤਾ ਮਾਂ ਦਾ ਪਹਿਲਾਂ ਪਤੀ


author

Baljeet Kaur

Content Editor

Related News