ਚਿੱਟੇ ਦੀ ਦਲਦਲ 'ਚ ਫਸੇ ਨੌਜਵਾਨ ਨੇ ਮੀਡੀਆ ਸਾਹਮਣੇ ਕੀਤੇ ਹੈਰਾਨ ਕਰ ਦੇਣ ਵਾਲੇ ਖੁਲਾਸੇ (ਵੀਡੀਓ)

Monday, Mar 16, 2020 - 12:53 PM (IST)

ਗੁਰਦਾਸਪੁਰ (ਗੁਰਪ੍ਰੀਤ) : ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਨੇ ਪੂਰੀ ਤਰ੍ਹਾਂ ਆਪਣੇ ਲਪੇਟ 'ਚ ਲੈ ਲਿਆ ਹੈ। ਪੰਜਾਬ ਸਰਕਾਰ ਨਸ਼ਾ ਖਤਮ ਕਰਨ ਲਈ ਕਈ ਤਰ੍ਹਾਂ ਦੇ ਤਰੀਕੇ ਅਪਣਾ ਰਹੀ ਹੈ ਪਰ ਫਿਰ ਵੀ ਨੌਜਵਾਨ ਚਿੱਟੇ ਦੀ ਦਲਦਲ 'ਚ ਫਸਦੇ ਜਾ ਰਹੀ ਹਨ। ਗੁਰਦਾਸਪੁਰ 'ਚ ਵੀ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿਥੇ ਜੇਲ 'ਚੋਂ ਬਾਹਰ ਆਏ ਨੌਜਵਾਨ ਨੇ ਮੀਡੀਆ ਸਾਹਮਣੇ ਜੇਲ 'ਚ ਚੱਲ ਰਹੇ ਨਸ਼ੇ ਦੇ ਧੰਦੇ ਤੇ ਜੱਗੂ ਭਗਵਾਨਪੁਰੀਆ ਨੂੰ ਲੈ ਕੇ ਕਈ ਵੱਡੇ ਖੁਲਾਸੇ ਕੀਤੇ ਹਨ। ਉਸ ਨੇ ਦੱਸਿਆ ਕਿ ਜੇਲ 'ਚ ਬੈਠੇ ਗੈਂਗਸਟਰ ਨਸ਼ਾ ਵੇਚਣ ਦਾ ਧੰਦਾ ਕਰ ਰਹੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਕਤ ਨੌਜਵਾਨ ਕਰੀਬ 11 ਸਾਲਾ 'ਚ ਉਹ 11 ਕਰੋੜ ਤੋਂ ਵੱਧ ਦਾ ਨਸ਼ਾ ਕਰ ਚੁੱਕਿਆ ਹੈ। ਹੁਣ ਉਹ ਆਪਣੀ ਪ੍ਰੇਮਿਕਾ ਨੂੰ ਪਾਉਣ ਲਈ ਨਸ਼ਾ ਛੱਡਣ ਲਈ ਆਪਣਾ ਇਲਾਜ ਕਰਵਾ ਰਿਹਾ ਹੈ।

10 ਵੀਂ 'ਚ ਸਮੈਕ ਦੀ ਲੱਗੀ ਲੱਤ, ਫਿਰ ਸ਼ੁਰੂ ਕੀਤਾ ਚਿੱਟਾ
ਉਸ ਨੇ ਦੱਸਿਆ ਕਿ ਪਹਿਲੀ ਵਾਰ ਉਸ ਨੇ ਆਪਣੇ ਦੋਸਤ ਦੇ ਭਰਾ ਨਾਲ 10ਵੀਂ ਜਮਾਤ 'ਚ ਸਮੈਕ ਦਾ ਨਸ਼ਾ ਕੀਤਾ। ਸਮੈਕ ਪੀਣ ਦੇ ਨਾਲ-ਨਾਲ ਵੇਚੀ ਵੀ ਸ਼ੁਰੂ ਕਰ ਦਿੱਤੀ। 2-3 ਸਾਲ ਬਾਅਦ ਹੋਲੀ-ਹੋਲੀ ਚਿੱਟਾ ਦਾ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਦੱਸਿਆ ਕਿ ਉਹ ਇਸ ਤੋਂ ਬਾਅਦ ਇਲਾਜ ਲਈ ਇਕ ਹਸਪਤਾਲ 'ਚ ਦਾਖਲ ਹੋਇਆ ਜਿਥੇ ਉਸ ਨੇ ਟੀਕੇ ਨਾਲ ਚਿੱਟੇ ਦਾ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ।

ਨਸ਼ੇ ਲਈ ਚੋਰੀ ਕਰਨ 'ਤੇ ਗਿਆ ਜੇਲ
ਉਸ ਨੇ ਦੱਸਿਆ ਕਿ ਚਿੱਟੇ ਦਾ ਨਸ਼ਾ ਕਰਨ ਨਾਲ ਉਸ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਹੋ ਗਏ ਸਨ ਕਿ ਉਸ ਨੇ ਨਸ਼ੇ ਦੀ ਪੂਰੀ ਲਈ ਘਰ ਦਾ ਸਾਮਾਨ ਵੇਚਣਾ ਸ਼ੁਰੂ ਕਰ ਦਿੱਤਾ। ਜਦੋਂ ਘਰ ਦਾ ਸਾਰਾ ਸਾਮਾਨ ਵਿੱਕ ਗਿਆ ਤਾਂ ਉਸ ਨੇ ਆਪਣੇ ਦੋਸਤ ਦੀ ਭੂਆ ਦਾ ਰਾਸਤੇ 'ਚੋਂ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਥੇ ਲੋਕਾਂ ਨੇ ਸਾਨੂੰ ਕਾਬੂ ਲਿਆ, ਜਿਸ ਤੋਂ ਬਾਅਦ ਪੁਲਸ ਨੇ ਲੁੱਟਖੋਹ ਦਾ ਕੇਸ ਦਰਜ ਕਰ ਦਿੱਤਾ ਤੇ ਉਸ ਨੂੰ 4 ਮਹੀਨੇ ਦੀ ਜੇਲ ਹੋ ਗਈ।  ਜੇਲ ਤੋਂ ਬਾਹਰ ਆਉਣ 'ਤੇ ਕਿਸੇ ਨੇ ਵਿਅਕਤੀ ਦੀ ਕੁੱਟਮਾਰ ਕਰ ਲਈ 50 ਹਜ਼ਾਰ ਰੁਪਏ ਦੇਣ ਦੀ ਗੱਲ ਕਹੀ। ਇਸ ਤੋਂ ਬਾਅਦ ਉਕਤ ਵਿਅਕਤੀ ਦੀ ਉਸ ਨੇ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ ਤੇ ਸਾਰੇ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਜਵਾਬ ਦੇ ਦਿੱਤਾ। ਇਸ ਵਾਰਦਾਤ ਤੋਂ ਬਾਅਦ ਪੁਲਸ ਨੇ ਫਿਰ ਉਸ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ।

ਇਸੇ ਦੌਰਾਨ ਜੇਲ 'ਚ ਗੈਂਗਸਟਰਾਂ ਨਾਲ ਉਸ ਦੇ ਲਿੰਕ ਬਣ ਗਏ। ਉਸ ਨੇ ਦੱਸਿਆ ਕਿ ਜੇਲ 'ਚ ਬੰਦ ਗੈਂਗਟਰਾਂ ਨੇ ਪ੍ਰਾਈਵੇਟ ਚੱਕੀਆਂ ਲਈਆਂ ਹਨ। ਉਥੇ ਹੀ ਜੱਗੂ ਭਗਵਾਨਪੁਰੀਏ ਦੀ ਵੀ ਚੱਕੀ ਸੀ, ਜਿਥੇ ਉਨ੍ਹਾਂ ਨਾਲ ਉਹ ਵੀ ਨਸ਼ਾ ਵੇਚਣ ਲੱਗ ਗਿਆ। ਉਸ ਨੇ ਦੱਸਿਆ ਕਿ ਉਥੇ ਨਸ਼ਾ ਸਪਲਾਈ ਕਰਨ ਲਈ ਪੈਂਟਾਂ ਦੇ ਸਾਈਜ਼ ਕੋਡਵਰਡ ਰੱਖੇ ਗਏ ਸਨ, ਜਿਸ ਦੇ ਜਰੀਏ ਨਸ਼ਾ ਵੇਚਿਆ ਜਾ ਰਿਹਾ ਹੈ। ਭਗਵਾਨਪੁਰੀਆ ਵਾਲੇ ਬੇਰਕ 'ਚ ਕੈਦੀਆਂ ਨੇ ਇਕੋ ਮੋਬਾਈਲ 'ਚ ਸੈੱਮ ਪਈ ਹੋਈ ਹੈ ਤੇ ਬਾਕੀ ਦੇ ਫੋਨ ਸਿਰਫ ਹੋਟਸਪੋਰਟ ਦੇ ਜਰੀਏ ਹੀ ਚੱਲ ਰਹੇ ਹਨ ਤਾਂ ਜੋ ਕੋਈ ਨੰਬਰ ਟ੍ਰੇਸ ਨਾ ਹੋ ਸਕੇ। ਇਸ ਦੇ ਜਰੀਏ ਹੀ ਨਸ਼ਾ ਵੇਚਣ ਦਾ ਧੰਦਾ ਚਲਾਇਆ ਜਾ ਰਿਹਾ ਹੈ।

ਪੁਲਸ ਅਤੇ ਸਿਆਸੀ ਸ਼ਹਿ 'ਤੇ ਚੱਲਦਾ ਹੈ ਨਸ਼ੇ ਦਾ ਧੰਦਾ
ਉਸ ਨੇ ਦੱਸਿਆ ਕਿ ਜੇਲਾਂ 'ਚ ਪੁਲਸ ਅਤੇ ਸਿਆਸੀ ਸ਼ਹਿ 'ਤੇ ਨਸ਼ੇ ਦਾ ਧੰਦਾ ਜ਼ੋਰਾ 'ਤੇ ਚੱਲ ਰਿਹਾ ਹੈ। ਜੇਲ 'ਚ ਜੱਗੂ ਭਗਵਾਨਪੁਰੀਆ ਤੋਂ ਹਰ ਕੋਈ ਡਰਦਾ ਹੈ ਤੇ ਉਸ ਦੇਖ ਕੇ ਹਰ ਕੋਈ ਆਪਣੀ ਕੁਰਸੀ ਤੱਕ ਛੱਡਣ ਲਈ ਤਿਆਰ ਹੋ ਜਾਂਦਾ ਹੈ। ਜੱਗੂ ਦੀ ਚੱਕੀ 'ਚ ਕੋਈ ਵੀ ਡਰਦਾ ਨਹੀਂ ਸੀ ਵੜਦਾ। ਉਸ ਨੇ ਦੱਸਿਆ ਕਿ ਜੇਲ 'ਚ ਜਿਥੇ ਇਹ ਨਸ਼ੇ ਦੀਆਂ ਚੱਕੀਆਂ ਲੱਗੀਆਂ ਹੋਈਆਂ ਹਨ ਸਾਰੀਆਂ ਕੈਮਰੇ ਰਾਹੀਂ ਦਿਖਾਈ ਦਿੰਦੀਆਂ ਹਨ। ਇਸ ਦੇ ਬਾਵਜੂਦ ਕੋਈ ਵੀ ਕੁਝ ਨਹੀਂ ਕਹਿੰਦਾ।

ਪ੍ਰੇਮਿਕਾ ਦੇ ਕਹਿਣ 'ਤੇ ਨਸ਼ਾ ਛੱਡਣ ਲਈ ਕਰਵਾ ਰਿਹਾ ਇਲਾਜ
ਉਸ ਨੇ ਦੱਸਿਆ ਕਿ ਉਹ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। ਉਸ ਦੇ ਪ੍ਰੇਮਿਕਾ ਨੇ ਕਿਹਾ ਹੈ ਕਿ ਜੇਕਰ 2-3 ਮਹੀਨਿਆਂ 'ਚ ਨਸ਼ਾ ਨਾ ਛੱਡਿਆ ਤਾਂ ਉਹ ਕਿਤੇ ਹੋਰ ਵਿਆਹ ਕਰਵਾ ਲਵੇਗੀ। ਇਸ ਲਈ ਉਹ ਆਪਣੀ ਪ੍ਰਮਿਕਾ ਦੇ ਕਹਿਣ 'ਤੇ ਨਸ਼ਾ ਛਡਾਊ ਕੇਂਦਰ 'ਚ ਆਪਣਾ ਇਲਾਜ ਕਰਵਾ ਰਿਹਾ ਹੈ।


author

Baljeet Kaur

Content Editor

Related News