ਟਾਂਗਾ ਚਲਾ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਵਾਲੀ ਇਹ ਔਰਤ ਅੱਜ ਹੈ 3 ਗੱਡੀਆਂ ਦੀ ਮਾਲਕਣ

Friday, Mar 08, 2019 - 03:17 PM (IST)

ਟਾਂਗਾ ਚਲਾ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਵਾਲੀ ਇਹ ਔਰਤ ਅੱਜ ਹੈ 3 ਗੱਡੀਆਂ ਦੀ ਮਾਲਕਣ

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਟਾਂਗਾ ਚਲਾ ਕੇ ਆਪਣੇ ਪਰਿਵਾਰ ਦਾ ਦੇਖ-ਭਾਲ ਕਰਨ ਵਾਲੀ ਇਕ ਔਰਤ ਅੱਜ ਤਿੰਨ ਗੱਡੀਆਂ ਦੀ ਮਾਲਕਣ ਹੈ। ਜਾਣਕਾਰੀ ਮੁਤਾਬਕ ਗੁਰਦਾਸਪੁਰ ਦੀ ਰਹਿਣ ਵਾਲੀ ਭੋਲੀ ਦੇ ਪਿਤਾ ਦੀ ਬਚਪਨ 'ਚ ਹੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਘਰ 'ਚ ਕਮਾਉਣ ਵਾਲਾ ਕੋਈ ਨਹੀਂ।  ਭੋਲੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੀਆਂ 5 ਭੈਣਾਂ ਤੇ 2 ਭਰਾ ਸਨ। ਉਸ ਦੇ ਪਿਤਾ ਤੇ ਦੋਵਾਂ ਭਰਾਵਾਂ ਦੀ ਮੌਤ ਹੋ ਗਈ ਸੀ, ਜਿਸ ਤੋਂ ਉਨ੍ਹਾਂ ਦੇ ਘਰ 'ਚ ਕਮਾਉਣ ਵਾਲਾ ਕੋਈ ਸੀ। ਇਸ ਤੋਂ ਬਾਅਦ ਉਸ ਨੇ ਪਰਿਵਾਰ ਨੂੰ ਪਾਲਣ-ਪੋਸ਼ਣ ਲਈ 14 ਸਾਲ ਦੀ ਉਮਰ 'ਚ ਟਾਂਗਾ ਚਲਾਉਣਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਟਾਂਗਾ ਚਲਾਉਣਾ ਸ਼ੁਰੂ ਕੀਤਾ ਤਾਂ ਲੋਕਾਂ ਨੇ ਉਸ ਦਾ ਬਹੁਤ ਮਜ਼ਾਕ ਉਡਾਇਆ ਪਰ ਉਸ ਨੇ ਕਦੀ ਕਿਸੇ ਦੇ ਬਾਰੇ 'ਚ ਨਹੀਂ ਸੋਚਿਆ ਤੇ ਆਪਣੇ ਘਰ ਦੇ ਹਾਲਾਤਾਂ ਨੂੰ ਯਾਦ ਰੱਖਿਆ ਤੇ ਮਿਹਨਤ ਕਰਕੇ ਆਪਣੀਆਂ ਭੈਣਾਂ ਦਾ ਵਿਆਹ ਕਰਕੇ ਖੁਦ ਵੀ 18 ਸਾਲ ਦੀ ਉਮਰ ਵਿਚ ਵਿਆਹ ਕਰਵਾ ਲਿਆ। ਉਸ ਦੇ ਘਰ 'ਚ ਦੋ ਬੱਚਿਆਂ ਨੇ ਜਨਮ ਲਿਆ ਪਰ ਪਤੀ ਜ਼ਿਆਦਾ ਨਸ਼ੇ ਕਰਦਾ ਸੀ ਇਸ ਲਈ ਉਸ ਨੇ ਪਤੀ ਨੂੰ ਛੱਡ ਦਿੱਤਾ ਤੇ ਟਾਂਗਾ ਚਲਾਉਣਾ ਫਿਰ ਤੋਂ ਸ਼ੁਰੂ ਕਰ ਦਿੱਤਾ ਤੇ ਆਪਣੇ ਬੱਚਿਆਂ ਨੂੰ ਪੜ੍ਹਾਇਆ।  

 


author

Baljeet Kaur

Content Editor

Related News