ਸੰਨੀ ਦਿਓਲ ਦੀ ਗੱਡੀ ਨਾਲ ਵਾਪਰਿਆ ਹਾਦਸਾ, ਵਾਲ-ਵਾਲ ਬਚੇ (ਵੀਡੀਓ)

Monday, May 13, 2019 - 07:03 PM (IST)

ਗੁਰਦਾਸਪੁਰ (ਵਿਨੋਦ)—ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸਿਨੇਮਾ ਕਲਾਕਾਰ ਸੰਨੀ ਦਿਓਲ ਦੀ ਗੱਡੀ ਰੇਂਜ ਰੋਵਰ ਕਾਰ ਦਾ ਐਕਸੀਡੈਂਟ ਹੋ ਗਿਆ। ਪਰ ਸੰਨੀ ਦਿਉਲ ਪੂਰੀ ਤਰ੍ਹਾਂ ਸੁਰੱਖਿਅਤ ਦੱਸੇ ਜਾ ਰਹੇ ਹਨ। 

PunjabKesariਜਾਣਕਾਰੀ ਮੁਤਾਬਕ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਅੱਜ ਫਤਿਹਗੜ੍ਹ ਚੂੜੀਆ ਹਲਕੇ 'ਚ ਰੋਡ ਸ਼ੋਅ ਕਰਨ ਦੇ ਲਈ ਜਾ ਰਿਹਾ ਸੀ ਕਿ ਰਸਤੇ ਵਿਚ ਉਸ ਦੀ ਇਸ ਉੱਚ ਕਵਾਲਿਟੀ ਦੀ ਗੱਡੀ ਦਾ ਟਾਇਰ ਫੱਟ ਗਿਆ। ਜਿਸ ਕਾਰਨ ਗੱਡੀ ਦੀ ਬ੍ਰੇਕ ਲੱਗਣ ਦੇ ਕਾਰਨ ਸੰਨੀ ਦਿਓਲ ਦੇ ਕਾਫਲੇ ਦੇ ਵਿਚ ਸ਼ਾਮਲ ਪਿਛੇ ਆ ਰਹੀ ਗੱਡੀ ਸੰਨੀ ਦਿਓਲ ਦੀ ਗੱਡੀ ਦੇ ਨਾਲ ਟਕਰਾਅ ਗਈ। ਸੰਨੀ ਦਿਓਲ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ।

PunjabKesari

ਸੰਨੀ ਦਿਓਲ ਗੱਡੀਆਂ 'ਚ ਸਵਾਰ ਆਪਣੇ ਸਾਥੀਆਂ ਦਾ ਹਾਲਚਾਲ ਪੁੱਛਣ ਤੋਂ ਬਾਅਦ ਫਤਿਹਗੜ੍ਹ ਚੂੜੀਆ ਦੇ ਲਈ ਰਵਾਨਾ ਹੋ ਗਏ। ਕਿਹਾ ਜਾ ਰਿਹਾ ਹੈ ਕਿ ਸੰਨੀ ਦਿਓਲ ਦੀ ਗੱਡੀ ਦੇ ਪਿਛਲੇ ਸ਼ੀਸੇ ਟੁੱਟੇ ਹਨ।


author

Baljeet Kaur

Content Editor

Related News