ਗੁਰਦਾਸਪੁਰੀਆਂ ਦੇ ਹੀਰੋ ਸੰਨੀ ਦਿਓਲ ਨੇ ਲਿਆ ਵੱਡਾ ਫੈਸਲਾ, ਪਲਹੇਰੀ ਨੂੰ ਬਣਾਇਆ ਨੁਮਾਇੰਦਾ

Monday, Jul 01, 2019 - 06:21 PM (IST)

ਗੁਰਦਾਸਪੁਰੀਆਂ ਦੇ ਹੀਰੋ ਸੰਨੀ ਦਿਓਲ ਨੇ ਲਿਆ ਵੱਡਾ ਫੈਸਲਾ, ਪਲਹੇਰੀ ਨੂੰ ਬਣਾਇਆ ਨੁਮਾਇੰਦਾ

ਗੁਰਦਾਸਪੁਰ : ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਤੇ ਅਦਾਕਾਰ ਸੰਨੀ ਦਿਓਲ ਨੇ ਵੱਡਾ ਫੈਸਲਾ ਲੈਂਦਿਆਂ ਲੇਖਕ ਤੇ ਫਿਲਮ ਨਿਰਦੇਸ਼ਕ ਗੁਰਪ੍ਰੀਤ ਸਿੰਘ ਪਲਹੇਰੀ ਨੂੰ ਗੁਰਦਾਸਪੁਰ ਸੰਸਦੀ ਹਲਕੇ ਤੋਂ ਆਪਣਾ ਨੁਮਾਇੰਦਾ ਬਣਾਇਆ ਹੈ।ਇਸ ਸਬੰਧੀ ਉਹ ਪੰਜਾਬ ਦੇ ਰਾਜਪਾਲ ਨੂੰ ਜਾਣਕਾਰੀ ਦੇਣਗੇ। ਸੰਨੀ ਦਿਓਲ ਵਲੋਂ ਲਿਖੇ ਇਕ ਪੱਤਰ 'ਚ ਕਿਹਾ ਗਿਆ ਹੈ ਕਿ ਗੁਰਪ੍ਰੀਤ ਸਿੰਘ ਹੀ ਹਲਕੇ ਵਿਚ ਅਹਿਮ ਮੀਟਿੰਗਾਂ ਦੀ ਅਗਵਾਈ ਕਰਨਗੇ। ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ ਤੇ ਕੰਮਕਾਜ ਵੇਖਣਗੇ।

ਇਸ ਸਬੰਧੀ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਪਲਹੇਰੀ ਨੇ ਕਿਹਾ ਹੈ ਕਿ ਉਹ ਕਲਾਕਾਰ/ਅਦਾਕਾਰ ਹਨ, ਇਸ ਲਈ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਕਿਹਾ ਕਿ ਉਹ 24 ਘੰਟੇ ਗੁਰਦਾਸਪੁਰ ਰਹਿਣਗੇ। ਸੰਨੀ ਦਿਓਲ ਨੇ ਮੇਰੇ ਉਤੇ ਭਰੋਸਾ ਜਤਾਇਆ ਹੈ। ਉਨ੍ਹਾਂ ਕਿਹਾ ਕਿ ਮੈਂ ਇਕੱਲਾ ਨਹੀਂ, ਸਾਰੇ ਭਾਜਪਾ ਵਰਕਰ ਮਿਲ ਕੇ ਲੋਕਾਂ ਦੀ ਸੇਵਾ ਕਰਾਂਗੇ। ਸੰਨੀ ਦਿਓਲ ਦੇ ਇਸ ਐਲਾਨ ਤੋਂ ਬਾਅਦ ਗੁਰਪ੍ਰੀਤ ਸਿੰਘ ਪਲਹੇਰੀ ਨੂੰ ਪੰਜਾਬ ਸਰਕਾਰ ਵਲੋਂ ਗੱਡੀ ਤੇ ਸੁਰੱਖਿਆ ਦੇ ਦਿੱਤੀ ਗਈ ਹੈ।


author

Baljeet Kaur

Content Editor

Related News