ਗੁਰਦਾਸਪੁਰ ਦੇ ਨਿੱਜੀ ਹਸਪਤਾਲ ’ਚ ਵਾਪਰੀ ਵੱਡੀ ਘਟਨਾ:3 ਦਿਨਾਂ ਦੇ ਬੱਚੇ ਨੂੰ ਚੁੱਕ ਫਰਾਰ ਹੋਈਆਂ 2 ਜਨਾਨੀਆਂ(ਤਸਵੀਰਾਂ)
Monday, Oct 18, 2021 - 06:05 PM (IST)
ਗੁਰਦਾਸਪੁਰ (ਗੁਰਪ੍ਰੀਤ) - ਬਟਾਲਾ ਦੇ ਗੁਰਦਾਸਪੁਰ ਰੋਡ ’ਤੇ ਉਸ ਵੇਲੇ ਸਨਸਨੀ ਫੈਲ ਗਈ, ਜਦੋ ਦੋ ਜਨਾਨੀਆਂ ਇਕ 3 ਦਿਨ ਦੇ ਨਵ-ਜਨਮੇ ਬੱਚੇ ਨੂੰ ਚੁੱਕ ਕੇ ਫਰਾਰ ਹੋ ਗਈਆਂ। ਜਨਾਨੀਆਂ ਵਲੋਂ ਚੁੱਕਿਆ ਗਿਆ ਬੱਚਾ ਮੁੰਡਾ ਦੱਸਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਗੁਰਦਾਸਪੁਰ ਰੋਡ ’ਤੇ ਸਥਿਤ ਇਕ ਪ੍ਰਾਈਵੇਟ ਅਕਾਲ ਹਸਪਤਾਲ ਵਿੱਚ ਚੀਮਾ ਖੁਡੀ ਦੀ ਰਹਿਣ ਵਾਲੀ ਗੋਗੀ ਦਾ ਓਪਰੇਸ਼ਨ ਹੋਇਆ ਸੀ ਅਤੇ ਉਸਨੇ ਇੱਕ ਬੇਟੇ ਨੂੰ ਜਨਮ ਦਿੱਤਾ ਸੀ।
ਸਰਹੱਦ ਪਾਰ : ਪਾਕਿਸਤਾਨ ’ਚ ਹਿੰਦੂ ਨੌਜਵਾਨ ਦਾ ਕਤਲ ਕਰ ਦਰੱਖ਼ਤ ਨਾਲ ਲਟਕਾਈ ਲਾਸ਼, ਫੈਲੀ ਸਨਸਨੀ
ਇਸ ਮੌਕੇ ਅਗਵਾ ਹੋਏ ਬੱਚੇ ਦੀ ਮਾਂ ਗੋਗੀ ਅਤੇ ਪਰਿਵਾਰਿਕ ਮੈਂਬਰ ਸੀਤਾ ਅਤੇ ਅਰਜੁਨ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਬਟਾਲਾ ਦੇ ਅਕਾਲ ਹਸਪਤਾਲ ਵਿੱਚ ਗੋਗੀ ਨੇ ਇਕ ਬੇਟੇ ਨੂੰ ਜਨਮ ਦਿੱਤਾ ਸੀ ਅਤੇ ਅੱਜ ਉਸ ਨੂੰ ਛੁੱਟੀ ਮਿਲ ਜਾਣੀ ਸੀ। ਉਨ੍ਹਾਂ ਨੇ ਕਿਹਾ ਕਿ ਥੋੜੀ ਦੇਰ ਪਹਿਲਾਂ ਸਕੂਟਰੀ ’ਤੇ ਦੋ ਜਨਾਨੀਆਂ ਆਈਆਂ, ਜਿਨ੍ਹਾਂ ਨੇ ਉਨ੍ਹਾਂ ਨੂੰ ਕਿਹਾ ਕਿ ਅਸੀਂ ਨਵਜੰਮੇ ਬੇਟੇ ਨੂੰ ਇੰਜੈਕਸ਼ਨ ਲਗਾਉਣਾ ਹੈ। ਟੀਕੇ ਦਾ ਕਹਿ ਕੇ ਉਹ ਬੱਚੇ ਨੂੰ ਕਮਰੇ ਵਿਚੋਂ ਬਾਹਰ ਲੈ ਗਈਆਂ ਅਤੇ ਸਕੂਟਰੀ ’ਤੇ ਬੱਚੇ ਨੂੰ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਈਆਂ।
ਪੜ੍ਹੋ ਇਹ ਵੀ ਖ਼ਬਰ - ਪੁੰਛ 'ਚ ਸ਼ਹੀਦ ਹੋਏ ਗੱਜਣ ਸਿੰਘ ਦੀ ਸ਼ਹਾਦਤ ਤੋਂ ਅਣਜਾਣ ਹੈ ਪਤਨੀ, ਫਰਵਰੀ ਮਹੀਨੇ ਹੋਇਆ ਸੀ ਵਿਆਹ (ਤਸਵੀਰਾਂ)
ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੂੰ ਪਤਾ ਲੱਗਾ ਕਿ ਹਸਪਤਾਲ ਵਿੱਚ ਕੋਈ ਸੀ.ਸੀ.ਟੀ.ਵੀ. ਕੈਮਰਾ ਨਹੀਂ ਹੈ। ਇਸ ਦੌਰਾਨ ਰੋਡ ’ਤੇ ਲੱਗੇ ਇਕ ਸੀ.ਸੀ.ਟੀ.ਵੀ. ਵਿੱਚ ਦੇਖਿਆ ਜਾ ਸਕਦਾ ਹੈ ਕਿ ਸਕੂਟਰੀ ’ਤੇ ਸਵਾਰ ਹੋ ਕੇ ਦੋ ਜਨਾਨੀਆਂ ਆਈਆਂ ਹਨ, ਜੋ ਬੱਚੇ ਨੂੰ ਚੁੱਕ ਕੇ ਵਾਪਸ ਸਕੂਟਰੀ ’ਤੇ ਮੌਕੇ ਤੋਂ ਫਰਾਰ ਹੋ ਗਈਆਂ। ਇਸ ਘਟਨਾ ਦੀ ਸ਼ਿਕਾਇਤ ਪੀੜਤ ਪਰਿਵਾਰ ਵਲੋਂ ਪੁਲਸ ਨੂੰ ਕਰ ਦਿੱਤੀ ਗਈ। ਮੌਕੇ ’ਤੇ ਪੁੱਜੀ ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਕਾਰ ਲੁੱਟਣ ਆਏ ਲੁਟੇਰਿਆਂ ਨੇ ਗੋਲੀਆਂ ਮਾਰ ਕੀਤਾ ਨੌਜਵਾਨ ਦਾ ਕਤਲ (ਵੀਡੀਓ)
ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਫਾਰਮਾਂਸਿਸਟ ਗੁਰਬਾਜ ਸਿੰਘ ਅਤੇ ਮਾਲਿਕ ਪ੍ਰਿਤਪਾਲ ਸਿੰਘ ਨੇ ਆਪਣੀ ਜ਼ਿੰਮੇਦਾਰੀ ਤੋਂ ਪੱਲਾ ਝਾੜਦੇ ਹੋਏ ਕਿਹਾ ਕਿ ਅਸੀ ਮਹਿਲਾ ਨੂੰ ਛੁੱਟੀ ਦੇ ਦਿੱਤੀ ਹੋਈ ਸੀ। ਉਹ ਪਰਿਵਾਰ ਨਾਲ ਘਰ ਜਾਣ ਲਈ ਤਿਆਰੀ ’ਚ ਸੀ। ਇਸ ਮੌਕੇ ਜਦੋਂ ਉਨ੍ਹਾਂ ਨੂੰ ਹਸਪਤਾਲ ਦੇ ਸੁਰੱਖਿਆ ਪ੍ਰਬੰਧਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਕੋਈ ਗੇਟ ਕੀਪਰ ਨਹੀਂ ਹੈ। 6 ਮਹੀਨੇ ਪਹਿਲਾਂ ਹਸਪਤਾਲ ਦੇ ਸੀ.ਸੀ.ਟੀ.ਵੀ. ਖ਼ਰਾਬ ਹੋ ਗਏ ਹਨ ਅਤੇ ਬਾਅਦ ਵਿਚ ਸੀ.ਸੀ.ਟੀ.ਵੀ. ਕੈਮਰੇ ਨਹੀਂ ਲਗਾਏ ਗਏ।
ਪੜ੍ਹੋ ਇਹ ਵੀ ਖ਼ਬਰ - ਅਹਿਮ ਖ਼ਬਰ: ਪੰਜਾਬ ਸਰਕਾਰ ਵੱਲੋਂ ਸਹਿਕਾਰੀ ਬੈਂਕਾਂ 'ਚ ਨਵੀਆਂ ਭਰਤੀਆਂ ਦਾ ਐਲਾਨ