ਨਿਗਮ ਚੋਣਾਂ : ਗੁਰਦਾਸਪੁਰ ''ਚ ਛਾ ਗਏ ਕਾਂਗਰਸੀ ਉਮੀਦਵਾਰ, ਵਿਰੋਧੀਆਂ ਨੂੰ ਦਿੱਤੀ ਕਰਾਰੀ ਹਾਰ
Saturday, Feb 24, 2018 - 05:32 PM (IST)

ਗੁਰਦਾਸਪੁਰ/ਦੀਨਾਨਗਰ/ਫਤਹਿਗੜ੍ਹ ਚੂੜੀਆ (ਦੀਪਕ) — ਗੁਰਦਾਸਪੁਰ ਨਗਰ ਨਿਗਮ ਚੋਣਾਂ 'ਚ ਕਾਂਗਰਸੀ ਉਮੀਦਵਾਰਾਂ ਤਿੰਨਾਂ ਵਾਰਡਾਂ 'ਚ ਜਿੱਤ ਦੇ ਝੰਡੇ ਗੱਢ ਦਿੱਤੇ ਹਨ। ਜੇਕਰ ਗੱਲ ਕੀਤੀ ਜਾਵੇ ਦੀਨਾਨਗਰ ਦੇ ਵਾਰਡ ਨੰ. 07 ਦੀ ਤਾਂ ਇਸ ਵਾਰਡ 'ਚ ਕਾਂਗਰਸੀ ਉਮੀਦਵਾਰ ਆਸ਼ਾ ਰਾਣੀ ਨੇ ਭਾਜਪਾ ਆਗੂ ਕਿਰਨਾ ਦੇਵੀ ਨੂੰ ਚੋਣ ਮੈਦਾਨ 'ਚ 140 ਵੋਟਾਂ ਦੇ ਫਰਕ ਨਾਲ ਮਾਤ ਦਿੱਤੀ। ਇਸ ਦੇ ਨਾਲ ਹੀ ਫਤਿਹਗੜ੍ਹ ਚੂੜੀਆ ਦੀ ਵਾਰਡ ਨੰ. 1 'ਚ ਚੋਣ ਮੈਦਾਨ 'ਚ ਉਤਰੀ ਕਾਂਗਰਸੀ ਉਮੀਦਵਾਰ ਮਨਦੀਪ ਕੌਰ ਨੇ 216 ਵੋਟਾਂ ਦੇ ਫਰਕ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸ਼ਰਨਜੀਤ ਕੌਰ ਨੂੰ ਹਰਾ ਕੇ ਜਿੱਤ ਆਪਣੇ ਨਾਂ ਦਰਜ ਕਰਵਾਈ।
ਇਸੇ ਤਰ੍ਹਾਂ ਵਾਰਡ ਨੰ. 22 ਦੀ ਤਾਂ ਇਸ ਵਾਰਡ 'ਚ ਕਾਂਗਰਸ ਪਾਰਟੀ ਦੀ ਉਮੀਦਵਾਰ ਸੁਨੀਤਾ ਮਹਾਜਨ ਨੇ ਆਪਣੀ ਜਿੱਤ ਦਰਜ ਕਰਵਾਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸੁਨੀਤਾ ਮਹਾਜਨ ਨੇ ਅਕਾਲੀ ਉਮੀਦਵਾਰ ਮਨਪ੍ਰੀਤ ਕੌਰ ਸੰਧੂ ਨੂੰ 642 ਵੋਟਾਂ ਨਾਲ ਹਰਾਇਆ ਹੈ। ਇਸ ਵਾਰਡ 'ਚ ਕੁੱਲ 1499 ਵੋਟਾਂ ਪਈਆਂ ਜਿਨਾਂ 'ਚੋਂ ਕਾਂਗਰਸੀ ਉਮੀਦਵਾਰ ਸੁਨੀਤਾ ਨੂੰ 1062 ਤੇ ਮਨਪ੍ਰੀਤ ਸੰਧੂ ਨੂੰ 437 ਵੋਟਾਂ ਮਿਲੀਆਂ ਹਨ।
ਗੁਰਦਾਸਪੁਰ ਦੀਆਂ ਤਿੰਨ ਵਾਰਡਾਂ ਤੋਂ ਕਾਂਗਰਸੀ ਉਮੀਦਵਾਰਾਂ ਦੀ ਜਿੱਤ ਨਾਲ ਵਰਕਰਾਂ ਤੇ ਸਮਰਥਕਾਂ 'ਚ ਖੁਸ਼ੀ ਦੀ ਲਹਿਰ ਛਾ ਗਈ ਹੈ ਤੇ ਉਕਤ ਜੇਤੂ ਉਮੀਦਵਾਰਾਂ ਨੂੰ ਪਾਰਟੀ ਆਗੂਆਂ, ਸਮਰਥਕਾਂ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।