ਗੁਰਦਾਸਪੁਰ ਲੋਕਸਭਾ ਸੀਟ ''ਤੇ ਅੱਜ ਹੋ ਸਕਦੈ ਭਾਜਪਾ ਉਮੀਦਵਾਰ ਦਾ ਐਲਾਨ

Saturday, Aug 12, 2017 - 09:27 PM (IST)

ਗੁਰਦਾਸਪੁਰ ਲੋਕਸਭਾ ਸੀਟ ''ਤੇ ਅੱਜ ਹੋ ਸਕਦੈ ਭਾਜਪਾ ਉਮੀਦਵਾਰ ਦਾ ਐਲਾਨ

ਪਠਾਨਕੋਟ — ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਖਾਲੀ ਹੋਈ ਗੁਰਦਾਸਪੁਰ ਲੋਕਸਭਾ ਸੀਟ 'ਤੇ ਕੈਂਡੀਡੇਟ ਦੇ ਤੌਰ 'ਤੇ ਸਵਰਣ ਸਲਾਰਿਆ ਜਾਂ ਕਵਿਤਾ ਦੇ ਨਾਵਾਂ 'ਚੋਂ ਇਕ 'ਤੇ ਭਾਜਪਾ ਆਪਣਾ ਰੁਖ ਤੈਅ ਕਰ ਸਕਦੀ ਹੈ।
ਪੰਜਾਬ 'ਚ ਪ੍ਰਭਾਤ ਝਾ, ਪ੍ਰਧਾਨ ਵਿਜੇ ਸਾਂਪਲਾ ਤੇ ਸੰਗਠਨ ਮੰਤਰੀ ਦਿਨੇਸ਼ ਕੁਮਾਰ ਸ਼ਨੀਵਾਰ ਨੂੰ ਸ਼ਾਹਪੁਰਾ ਕੰਡੀ ਦੇ ਰੇਸਟ ਹਾਊਸ 'ਚ ਸਾਰੇ 9 ਵਿਧਾਨ ਸਭਾ ਹਲਕਿਆਂ ਦੇ ਬੁਲਾਰਿਆਂ ਤੇ ਪਠਾਨਕੋਟ, ਗੁਰਦਾਸਪੁਰ  ਜ਼ਿਲੇ ਦੀ ਲੋਕਲ ਯੂਨੀਟਾਂ ਨਾਲ ਬੈਠਕ ਕਰ ਕੇ ਇਕ ਨਾਮ 'ਤੇ ਸਹਿਮਤੀ ਬਣਾਉਣਗੇ। 
ਪਾਰਟੀ ਪਹਿਲਾ ਹੀ ਸਾਰੇ ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਨਿਯੁਕਤ ਕਰ ਚੁੱਕੀ ਹੈ। ਹੁਣ ਕੈਂਡੀਡੇਟ ਦੇ ਰੁਝਾਨ 'ਤੇ ਪਾਰਟੀ ਸਾਰੇ ਵਿਧਾਨ ਸਭਾ ਹਲਕਿਆਂ ਦੀ ਗਰਾਂਊਡ ਰਿਪੋਰਟ ਹਾਸਲ ਕਰਨਾ ਚਾਹੁੰਦੀ ਹੈ। 12 ਅਗਸਤ ਨੂੰ ਸਵੇਰੇ 9:30 ਵਜੇ ਤੋਂ ਸ਼ਾਮ 8 ਵਜੇ ਤਕ ਪਠਾਨਕੋਟ, ਸੁਜਾਨਪੁਰ, ਭੋਆ, ਦੀਨਾਨਗਰ, ਗੁਰਦਾਸਪੁਰ, ਬਟਾਲਾ, ਫਤਿਹਗੜ੍ਹ ਚੂੜੀਆਂ, ਕਾਦੀਆਂ, ਡੇਰਾ ਬਾਬਾ ਨਾਨਕ ਵਿਧਾਨ ਸਭਾ ਖੇਤਰਾਂ ਦੇ ਸੂਬੇ ਤੇ ਕੇਂਦਰੀ ਕਾਰਜਕਾਰਨੀ ਮੈਂਬਰਾਂ, ਜ਼ਿਲਾ ਤੇ ਮੰਡਲ ਪ੍ਰਧਾਨਾਂ ਤੇ ਅਹੁਦਾ ਅਧਿਕਾਰੀਆਂ, ਵਿਧਾਇਕਾਂ ਤੇ ਸਾਬਕਾ ਵਿਧਾਇਕਾਂ, ਮੇਅਰ ਕੌਂਸਲ ਪ੍ਰਧਾਨਾਂ ਦੇ ਨਾਲ ਮੀਟਿੰਗਾਂ ਕਰ ਕੇ ਟਿਕਟ ਲਈ ਉਨ੍ਹਾਂ ਦੀ ਰਾਇ ਜਾਨਣਗੇ ਤੇ ਇਹ ਰਿਪੋਰਟ ਕੈਂਡੀਡੇਟ ਦਾ ਨਾਂ ਫਾਇਨਲ ਕਰੇਗੀ।
ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਸੰਗਠਨ ਲਈ ਕੰਮ ਕਰਨ ਵਾਲੇ ਲੀਡਰ ਨੂੰ ਅੱਗੇ ਲਿਆਉਣ ਦੇ ਮੂਡ 'ਚ ਹੈ। ਖੰਨਾ ਨੂੰ ਸੈਲੀਬ੍ਰਿਟੀ ਹੋਣ ਕਾਰਨ ਪਾਰਟੀ ਮੁੰਬਈ ਤੋਂ ਇਥੇ ਲੈ ਕੇ ਆਈ ਸੀ। ਕੈਂਡੀਡੇਟ ਦੇ ਅਹਿਮ ਦਾਅਵੇਦਾਰ ਦੇ ਤੌਰ 'ਤੇ ਉਭਰੇ ਸਵਰਣ ਸਲਾਰਿਆ ਹਲਕੇ ਦੇ ਹੀ ਪਿੰਡ ਚੌਹਾਨਾ ਦੇ ਫ੍ਰੀਡਮ ਫਾਈਟਰ ਪਰਿਵਾਰ 'ਚੋਂ ਹਨ। ਲੰਮੇ ਸਮੇਂ ਤੋਂ ਪਾਰਟੀ ਲਈ ਕੰਮ ਕਰਨ 'ਤੇ ਉਨ੍ਹਾਂ ਨੂੰ ਪੰਜਾਬ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦਾ ਚੇਅਰਮੈਨ ਬਣਾਇਆ ਗਿਆ ਸੀ। 4 ਮਹੀਨੇ ਪਹਿਲਾਂ ਵਿਧਾਨ ਸਭਾ ਚੋਣਾਂ 'ਚ ਪਾਰਟੀ ਨੇ ਉਨ੍ਹਾਂ ਨੂੰ ਲੋਕਸਭਾ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਸੀ। ਖੰਨਾ ਦੀ ਪਤਨੀ ਕਵਿਤਾ ਵੀ ਟਿਕਟ ਲਈ ਦਿੱਲੀ ਤੋਂ ਗੁਰਦਾਸਪੁਰ ਤਕ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਪਠਾਨਕੋਟ 'ਚ ਸਵੱਛਤਾ ਮੁਹਿੰਮ ਵੀ ਚਲਾਈ। ਹਾਲਾਂਕਿ ਉਹ ਕਹਿੰਦੀ ਹੈ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਖੁਦ ਟਿਕਟ ਨਹੀਂ ਮੰਗੇਗੀ, ਪਾਰਟੀ ਦੇ ਕਹਿਣ 'ਤੇ ਹੀ ਚੋਣ ਮੈਦਾਨ 'ਚ ਉਤਰੇਗੀ।


Related News