ਗੁਰਦਾਸਪੁਰ ਜ਼ਿਮਨੀ ਚੋਣ : ਜਾਖੜ ਨੇ ਭਾਜਪਾ ''ਤੇ ਲੋਕਾਂ ਨੂੰ ''ਪਲਾਇਨ'' ਵੱਲ ਧਕੇਲਣ ਦਾ ਲਗਾਇਆ ਦੋਸ਼

Monday, Sep 25, 2017 - 09:59 AM (IST)

ਗੁਰਦਾਸਪੁਰ ਜ਼ਿਮਨੀ ਚੋਣ : ਜਾਖੜ ਨੇ ਭਾਜਪਾ ''ਤੇ ਲੋਕਾਂ ਨੂੰ ''ਪਲਾਇਨ'' ਵੱਲ ਧਕੇਲਣ ਦਾ ਲਗਾਇਆ ਦੋਸ਼

ਪਠਾਨਕੋਟ — ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਲਈ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਨੇ ਅੱਜ ਕੇਂਦਰ ਦੀ ਭਾਜਪਾ ਸਰਕਾਰ 'ਤੇ ਹਮਲਾ ਬੋਲਿਆ ਤੇ ਉਸ 'ਤੇ ਜਨਵਿਰੋਧੀ ਨੀਤੀਆਂ ਅਪਨਾਉਣ ਤੇ ਲੋਕਾਂ ਨੂੰ 'ਪਲਾਇਨ' ਕਰਨ ਵੱਲ ਧਕੇਲਨ ਦਾ ਦੋਸ਼ ਲਗਾਇਆ। 
11 ਅਕਤੂਬਰ ਨੂੰ ਹੋਣ ਵਾਲੀ ਉਪ ਚੋਣ ਤੋਂ ਪਹਿਲਾਂ ਪਾਰਟੀ ਕਾਰਜਕਰਤਾਵਾਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਇਸ ਦਾਅਵੇ ਨੂੰ ਬਕਵਾਸ ਕਹਿ ਕੇ ਖਾਰਜ ਕਰ ਦਿੱਤਾ ਕਿ ਉਹ ਬਾਹਰੀ ਹਨ। ਉਨ੍ਹਾਂ ਨੇ ਆਪਣਾ ਭਾਸ਼ਣ ਕਿਸਾਨਾਂ ਦੇ ਕਲਿਆਣ, ਵਿਕਾਸ ਤੇ ਨਾਜਾਇਜ਼ ਮਾਈਨਿੰਗ ਜਿਹੇ ਅਹਿਮ ਮੁੱਦਿਆਂ 'ਤੇ ਕੇਂਦਰਿਤ ਰੱਖਿਆ। ਸੂਬਾ ਕਾਂਗਰਸ ਨੇ ਕਿਹਾ, ''ਸਾਬਕਾ ਸੰਸਦ ਵਿਨੋਦ ਖੰਨਾ, ਜਿਨ੍ਹਾਂ ਦੇ ਦਿਹਾਂਤ ਨਾਲ ਇਸ ਉਪ ਚੋਣ ਦੀ ਜ਼ਰੂਰਤ  ਪੈਦਾ ਹੋਈ, ਵੀ ਬਾਹਰੀ ਸੀ, ਜਿਵੇਂ ਕਿ ਅਮਰਿੰਦਰ ਸਿੰਘ ਅੰਮ੍ਰਿਤਸਰ ਸੰਸਦੀ ਸੀਟ 'ਤੇ ਸਨ, ਜਦ ਉਨ੍ਹਾਂ ਨੇ ਲੋਕਸਭਾ ਚੋਣਾਂ 'ਚ ਅਰੁਣ ਜੇਤਲੀ ਨੂੰ ਹਰਾਇਆ।''
ਜਾਖੜ ਨੇ ਦਾਅਵਾ ਕੀਤਾ ਕਿ 'ਆਪ' ਪਹਿਲਾਂ ਆਪਣੀ ਹਾਰ ਮਨ ਚੁੱਕੀ ਹੈ। ਉਨ੍ਹਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਤੇ ਰਾਜ ਦੀ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀਆਂ ਅਸਫਲਤਾਵਾਂ ਗਿਣਵਾਈਆਂ। ਉਨ੍ਹਾਂ ਨੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਹੱਲਾ ਬੋਲਦਿਆਂ ਕਿਹਾ, '' ਨੋਟਬੰਦੀ ਤੇ ਜੀ. ਐੱਸ. ਟੀ. ਨੇ ਆਮ ਲੋਕਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ, ਜਦ ਕਿ ਡੀਜ਼ਲ, ਪੈਟਰੋਲ ਤੇ ਐੱਲ. ਜੀ. ਪੀ. ਸਮੇਤ ਜ਼ਰੂਰੀ ਵਸਤੂਆਂ ਨੇ ਅਸਮਾਨ ਨੂੰ ਛੂੰਹਦੀਆਂ ਕੀਮਤਾਂ ਲੋਕਾਂ 'ਤੇ ਅੱਜ ਵੀ ਕਹਿਰ ਬਰਸਾ ਰਹੇ ਹਨ।''


Related News