3 ਬੱਚਿਆਂ ਦੀ ਮਾਂ ਨੂੰ ਕੁਵੈਤ ਭੇਜਣ ਵਾਲਾ ਏਜੰਟ ਗ੍ਰਿਫਤਾਰ

06/24/2019 10:41:31 AM

ਗੁਰਦਾਸਪੁਰ (ਵਿਨੋਦ) : ਕਸਬਾ ਧਾਰੀਵਾਲ ਵਾਸੀ 3 ਬੱਚਿਆਂ ਦੀ ਮਾਂ ਵੀਨਾ ਪਤਨੀ ਸੁਰਿੰਦਰ ਬੇਦੀ ਜੋ ਕਿ ਇਸ ਸਮੇਂ ਕੁਵੈਤ ਵਿਚ ਕਿਸੇ ਸੇਖ ਦੇ ਕੋਲ ਬੰਧਕ ਬਣੀ ਹੋਈ ਹੈ, ਸਬੰਧੀ ਔਰਤ ਨੂੰ ਕੁਵੈਤ ਭੇਜਣ ਵਾਲਾ ਏਜੰਟ ਮੁਖਤਿਆਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਰਤਨਗੜ੍ਹ (ਅੰਮ੍ਰਿਤਸਰ) ਨੂੰ ਧਾਰੀਵਾਲ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।

ਇਸ ਸਬੰਧੀ ਜ਼ਿਲਾ ਪੁਲਸ ਮੁਖੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਲਗਭਗ 10 ਮਹੀਨੇ ਪਹਿਲਾਂ ਵੀਨਾ ਨੂੰ ਇਕ ਏਜੰਟ ਮੁਖਤਿਆਰ ਸਿੰਘ ਨੇ ਕੁਵੈਤ ਇਹ ਕਹਿ ਕੇ ਭੇਜਿਆ ਸੀ ਕਿ ਉਥੇ ਉਸ ਨੂੰ ਚੰਗੀ ਨੌਕਰੀ ਦਿਵਾਏਗਾ, ਜਿਸ ਨਾਲ ਸਾਰਾ ਪਰਿਵਾਰ ਬਿਹਤਰ ਜੀਵਨ ਬਤੀਤ ਕਰ ਸਕੇਗਾ ਪਰ ਕੁਵੈਤ ਪਹੁੰਚਣ ਦੇ ਕੁਝ ਦੇਰ ਬਾਅਦ ਹੀ ਵੀਨਾ ਦਾ ਪਰਿਵਾਰ ਨਾਲ ਸੰਪਰਕ ਟੁੱਟ ਗਿਆ। ਇਸ ਤਰ੍ਹਾਂ ਵੀਨਾ ਦੇ ਪਤੀ ਸੁਰਿੰਦਰ ਬੇਦੀ ਦੀ ਵੀ ਇਸੇ ਗਮ ਵਿਚ ਹਾਰਟ ਅਟੈਕ ਨਾਲ ਮੌਤ ਹੋ ਗਈ। ਉਸ ਦੇ ਤਿੰਨ ਬੱਚੇ ਬੇਸਹਾਰਾ ਹੋ ਗਏ।

'ਜਗ ਬਾਣੀ' ਵਲੋਂ ਇਹ ਮਾਮਲਾ ਕਾਫੀ ਜ਼ੋਰ ਨਾਲ ਚੁੱਕਣ ਦੇ ਬਾਅਦ ਧਾਰੀਵਾਲ ਪੁਲਸ ਨੇ ਮੁਲਜ਼ਮ ਏਜੰਟ ਮੁਖਤਿਆਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਥੇ ਦੂਜੇ ਪਾਸੇ ਵੀਨਾ ਨੂੰ ਕੁਵੈਤ ਤੋਂ ਵਾਪਸ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।


Baljeet Kaur

Content Editor

Related News