ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ 30 ਦਿਨ ਪਹਿਲਾਂ ਲੈਣਾ ਪਏਗਾ ਪਰਮਿਟ

10/15/2019 10:55:35 AM

ਗੁਰਦਾਸਪੁਰ (ਵੈੱਬ ਡੈਸਕ) : ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਧਾਲੂਆਂ ਨੂੰ 30 ਦਿਨ ਪਹਿਲਾਂ ਪਰਮਿਟ ਲਈ ਅਪਲਾਈ ਕਰਨਾ ਹੋਵੇਗਾ ਅਤੇ ਉਨ੍ਹਾਂ ਦੇ ਪਾਸਪੋਰਟ 'ਤੇ ਕੋਈ ਮੋਹਰ ਨਹੀਂ ਹੋਵੇਗੀ। ਇਹ ਫੈਸਲਾ ਸੋਮਵਾਰ ਨੂੰ ਡੇਰਾ ਬਾਬਾ ਨਾਨਕ ਵਿਚ ਕੇਂਦਰੀ ਅਤੇ ਰਾਜ ਦੇ ਅਧਿਕਾਰੀਆਂ ਵਿਚਕਾਰ ਹੋਈ ਇਕ ਉਚ ਪੱਧਰੀ ਬੈਠਕ ਵਿਚ ਕੀਤਾ ਗਿਆ ਹੈ। ਕੇਂਦਰ ਸਰਕਾਰ ਦੀ ਨੁਮਾਇੰਦਗੀ ਗ੍ਰਹਿ ਸਕੱਤਰ ਅਜੇ ਭੱਲਾ ਅਤੇ ਰਾਜ ਦੀ ਜੇਲਾਂ ਅਤੇ ਸਾਹਿਬਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤੀ।

ਦਰਅਸਲ ਐਤਵਾਰ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵਿੱਟਰ ਜ਼ਰੀਏ ਜਾਣਕਾਰੀ ਦਿੱਤੀ ਸੀ ਕਿ 8 ਨਵੰਬਰ ਨੂੰ ਪੀ.ਐਮ. ਨਰਿੰਦਰ ਮੋਦੀ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ਕਰਨਗੇ। ਉਦਘਾਟਨ ਸਮਾਰੋਹ ਦੀਆਂ ਤਿਆਰੀਆਂ ਨੂੰ ਲੈ ਕੇ ਸੋਮਵਾਰ ਨੂੰ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਦੌਰਾ ਕੀਤਾ। 4.2 ਕਿਲੋਮੀਟਰ ਲੰਬੇ ਇਸ ਲਾਂਘੇ ਨੂੰ 9 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਖੋਲ੍ਹਿਆ ਜਾਣਾ ਹੈ। ਅਧਿਕਾਰੀਆਂ ਨੇ ਉਸ ਜਗ੍ਹਾ ਦਾ ਦੌਰਾ ਵੀ ਕੀਤਾ ਜਿੱਥੇ ਪ੍ਰਧਾਨ ਮੰਤਰੀ ਇਕ ਰੈਲੀ ਨੂੰ ਸੰਬੋਧਨ ਕਰਨ ਵਾਲੇ ਹਨ।

ਰੰਧਾਵਾ ਨੇ ਮੀਟਿੰਗ ਤੋਂ ਬਾਅਦ ਦੱਸਿਆ ਗਿਆ ਹੈ ਕਿ ਕਰਤਾਰਪੁਰ ਸਾਹਿਬ ਦੀ ਯਾਤਰਾ ਦੌਰਾਨ ਸ਼ਰਧਾਲੂਆਂ ਦੇ ਪਾਸਪੋਰਟਾਂ 'ਤੇ ਮੋਹਰ ਨਹੀਂ ਲਗਾਈ ਜਾਵੇਗੀ, ਸਿਰਫ ਪਰਮਿਟ ਜਾਰੀ ਹੋਵੇਗਾ। ਇਹ ਫੈਸਲਾ ਉਨ੍ਹਾਂ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਣ ਦੇ ਚਾਹਵਾਨਾਂ ਵੱਲੋਂ ਸਵਾਲ ਪੁੱਛੇ ਜਾਣ 'ਤੇ ਦਿੱਤਾ ਹੈ ਕਿ ਉਹ ਨਹੀਂ ਚਾਹੁੰਦੇ ਹਨ ਕਿ ਸ਼ਰਧਾਲੂਆਂ ਦੇ ਪਾਸਪੋਰਟਾਂ ਵਿਚ ਪਾਕਿਸਤਾਨ ਦੀ ਦਾਖਲਾ ਅਤੇ ਐਗਜ਼ਿਟ ਸਟੈਂਪਸ ਹੋਵੇ। ਰੰਧਾਵਾ ਨੇ ਕਿਹਾ,“ਪਾਸਪੋਰਟਾਂ 'ਤੇ ਮੋਹਰ ਲੱਗਣ ਤੋਂ ਇਲਾਵਾ, ਪਾਸਪੋਰਟਾਂ ਦੀ ਜਾਂਚ ਸਮੇਤ ਹੋਰ ਸਾਰੀਆਂ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਜਾਵੇਗਾ।
 


cherry

Content Editor

Related News