ਗੁਰਦਾਸਪੁਰ ਦਾ ਗੋਲਡ ਮੈਡਲਿਸਟ ਖਿਡਾਰੀ ਖਾ ਰਿਹਾ ਦਰ-ਦਰ ਦੀਆਂ ਠੋਕਰਾਂ, ਸਬਜ਼ੀ ਵੇਚ ਕਰ ਰਿਹੈ ਗੁਜ਼ਾਰਾ

07/09/2022 8:10:43 PM

ਗੁਰਦਾਸਪੁਰ (ਗੁਰਪ੍ਰੀਤ) - ਇਕ ਪਾਸੇ ਜਿੱਥੇ ਸਰਕਾਰਾਂ ਵੱਲੋਂ ਖੇਡਾਂ ਅਤੇ ਖਿਡਾਰੀਆਂ ਨੂੰ ਪ੍ਰਫੁੱਲਿਤ ਕਰਨ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਉੱਥੇ ਹੀ ਪੰਜਾਬ ਵਿੱਚ ਅਜੇ ਵੀ ਕਈ ਅਜਿਹੇ ਖਿਡਾਰੀ ਹਨ, ਜੋ ਸਰਕਰਾਂ ਦੀ ਬੇਰੁਖ਼ੀ ਦਾ ਸ਼ਿਕਾਰ ਹੋ ਰਹੇ ਹਨ। ਕਈ ਖ਼ਿਡਾਰੀ ਨੌਕਰੀ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਗੁਰਦਾਸਪੁਰ ਦਾ ਇਕ ਗੋਲਡ ਮੈਡਲਿਸਟ ਖਿਡਾਰੀ ਸਰਬਜੀਤ ਸਿੰਘ ਵੀ ਨੌਕਰੀ ਲਈ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋ ਰਿਹਾ ਹੈ। ਉਕਤ ਖ਼ਿਡਾਰੀ ਸਬਜ਼ੀ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ। 

ਪੜ੍ਹੋ ਇਹ ਵੀ ਖ਼ਬਰ: ਪਿਆਰ ਲਈ ਸਰਹੱਦ ਪਾਰ ਕਰ ਜਲੰਧਰ ਆਈ ਪਾਕਿਸਤਾਨੀ ਕੁੜੀ, ਇੰਝ ਸ਼ੁਰੂ ਹੋਈ ਸੀ ਲਵ ਸਟੋਰੀ

PunjabKesari

ਦੱਸ ਦੇਈਏ ਕਿ ਸਰਬਜੀਤ ਸਿੰਘ ਹੈਂਡ ਬਾਲ ਦਾ ਗੋਲਡ ਮੈਡਲਿਸਟ ਖਿਡਾਰੀ ਹੈ, ਜਿਸ ਨੇ ਸਕੂਲ ਨੈਸ਼ਨਲ ਹੈਂਡਬਾਲ ਗੇਮ ਵਿੱਚ ਗੋਲਡ ਮੈਡਲ ਜਿੱਤਿਆ ਹੋਇਆ ਹੈ। ਉਸ ਨੂੰ ਉਸ ਸਮੇਂ ਦੇ ਰਾਜਪਾਲ ਵੱਲੋਂ ਸਨਮਾਨਤ ਕੀਤਾ ਗਿਆ ਸੀ, ਜੋ ਇੱਕ ਸਕੂਲ ਵਿੱਚ ਸੇਵਾਦਾਰ ਦੀ ਨੌਕਰੀ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ ਪਰ ਅਜੇ ਤੱਕ ਕਿਸੇ ਵੀ ਸਰਕਾਰ ਨੇ ਉਸ ਨੂੰ ਨੌਕਰੀ ਨਹੀਂ ਦਿੱਤੀ। 

ਪੜ੍ਹੋ ਇਹ ਵੀ ਖ਼ਬਰ: ਖੇਮਕਰਨ ’ਚ ਰੂੰਹ ਕੰਬਾਊ ਵਾਰਦਾਤ: ਦਿਨ ਦਿਹਾੜੇ ਟੈਕਸੀ ਡਰਾਈਵਰ ਦਾ ਤਾਬੜਤੋੜ ਗੋਲੀਆਂ ਮਾਰ ਕੀਤਾ ਕਤਲ

ਦੱਸ ਦੇਈਏ ਕਿ ਇਹ ਖਿਡਾਰੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਵੀ ਮਿਲ ਕੇ ਅਪੀਲ ਕਰ ਚੁੱਕਾ ਹੈ ਕਿ ਇਸਦੀ ਸਾਰ ਲਈ ਜਾਵੇ ਪਰ ਅਜੇ ਤਕ ਉਸਨੂੰ ਕੋਈ ਨੌਕਰੀ ਨਹੀਂ ਮਿਲੀ। ਨੌਕਰੀ ਦਾ ਹੋਣ ਕਾਰਨ ਪਰੇਸ਼ਾਨ ਇਹ ਖਿਡਾਰੀ ਅੱਜ ਆਪਣਾ ਪਰਿਵਾਰ ਪਾਲਣ ਲਈ ਗਲ ਵਿੱਚ ਆਪਣੇ ਜਿੱਤੇ ਹੋਏ ਮੈਡਲ ਪਾ ਕੇ ਸਬਜ਼ੀ ਵੇਚਣ ਲਈ ਮਜਬੂਰ ਹੋ ਰਿਹਾ ਹੈ। ਸਬਜ਼ੀ ਵੇਚ ਕੇ ਸਰਬਜੀਤ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ ’ਚ ਵਾਪਰੀ ਵਾਰਦਾਤ: ਢਾਬੇ ’ਤੇ ਖਾਣਾ ਖਾ ਰਹੇ ਕਬੱਡੀ ਖਿਡਾਰੀ ’ਤੇ ਤੇਜ਼ਧਾਰ ਦਾਤਰਾਂ ਨਾਲ ਕੀਤਾ ਹਮਲਾ


rajwinder kaur

Content Editor

Related News