ਮੰਗੇਤਰ ਨਾਲ ਗੱਲ ਕਰਨ ਤੋਂ ਰੋਕਦਾ ਸੀ ਪਿਤਾ, ਗੁੱਸੇ 'ਚ ਆਈ ਧੀ ਨੇ ਕਰ ਦਿੱਤਾ ਇਹ ਕਾਰਾ

Saturday, Jul 25, 2020 - 09:54 AM (IST)

ਮੰਗੇਤਰ ਨਾਲ ਗੱਲ ਕਰਨ ਤੋਂ ਰੋਕਦਾ ਸੀ ਪਿਤਾ, ਗੁੱਸੇ 'ਚ ਆਈ ਧੀ ਨੇ ਕਰ ਦਿੱਤਾ ਇਹ ਕਾਰਾ

ਗੁਰਦਾਸਪੁਰ (ਵਿਨੋਦ, ਹਰਮਨ) : ਪਿਤਾ ਨੇ ਮੰਗੇਤਰ ਨਾਲ ਮੋਬਾਇਲ 'ਤੇ ਗੱਲਬਾਤ ਕਰਨ ਤੋਂ ਰੋਕਿਆਂ ਤਾਂ ਕੁੜੀ ਨੇ ਇਸ ਗੱਲ ਤੋਂ ਗੁੱਸੇ 'ਚ ਆ ਕੇ ਸਲਫਾਸ ਖਾ ਕੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਕੁੜੀ ਦੀ ਹਾਲਤ ਨਾਜ਼ੁਕ ਹੋਣ ਕਾਰਣ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ 'ਚ ਰੈਫਰ ਕਰ ਦਿੱਤਾ ਹੈ।

ਇਹ ਵੀ ਪੜ੍ਹੋਂ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਨਿਹਾਲ ਹੋਈਆਂ ਸੰਗਤਾਂ

ਸਿਵਲ ਹਸਪਤਾਲ 'ਚ ਕੁੜੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦੀ ਗੁਰਦਾਸਪੁਰ ਦੇ ਹੀ ਮੁੰਡੇ ਨਾਲ ਮੰਗਣੀ ਹੋਈ ਹੈ। ਬੀਤੀ ਰਾਤ ਉਹ ਮੋਬਾਇਲ ਫੋਨ 'ਤੇ ਆਪਣੇ ਮੰਗੇਤਰ ਨਾਲ ਗੱਲਾਂ ਕਰ ਰਹੀ ਸੀ। ਜਦੋਂ ਗੱਲ ਖਤਮ ਹੋਈ ਤਾਂ ਮੈਂ ਉਸ ਨੂੰ ਇਨ੍ਹਾਂ ਹੀ ਕਿਹਾ ਕਿ ਤੁਹਾਡਾ ਕੁਝ ਮਹੀਨਿਆਂ ਬਾਅਦ ਵਿਆਹ ਹੈ, ਇਸ ਲਈ ਆਪਸ ਵਿਚ ਜ਼ਿਆਦਾ ਗੱਲਾਂ ਕਰਨੀਆਂ ਠੀਕ ਨਹੀਂ। ਇਸ ਗੱਲ ਤੋਂ ਉਹ ਗੁੱਸੇ ਵਿਚ ਆ ਗਈ ਅਤੇ ਮੇਰੇ ਨਾਲ ਝਗੜਾ ਕਰਨ ਲੱਗ ਪਈ। ਉਸ ਤੋਂ ਬਾਅਦ ਉਸ ਨੇ ਸਲਫਾਸ ਖਾ ਲਈ। ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਨੇ ਹਾਲਤ ਨਾਜ਼ੁਕ ਹੋਣ ਕਾਰਣ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਚ ਰੈਫਰ ਕਰ ਦਿੱਤਾ।

ਇਹ ਵੀ ਪੜ੍ਹੋਂ : ਵੱਡੀ ਵਾਰਦਾਤ : ਦੋਸਤਾਂ ਨੇ ਕੁੱਟ-ਕੁੱਟ ਕੇ ਮਾਰ ਸੁੱਟਿਆ ਦੋਸਤ, ਇੰਝ ਹੋਇਆ ਖੁਲਾਸਾ

ਇਸ ਸੰਬੰਧੀ ਸਿਟੀ ਪੁਲਸ ਸਟੇਸ਼ਨ ਗੁਰਦਾਸਪੁਰ ਦੇ ਇੰਚਾਰਜ ਜਬਰਜੀਤ ਸਿੰਘ ਨੇ ਕਿਹਾ ਕਿ ਲੜਕੀ ਦੇ ਹੋਸ਼ ਵਿਚ ਆਉਣ 'ਤੇ ਕਿਸੇ ਅਧਿਕਾਰੀ ਨੂੰ ਉਸ ਦੇ ਬਿਆਨ ਲੈਣ ਲਈ ਭੇਜਿਆ ਜਾਵੇਗਾ। ਉਸ ਦੇ ਬਿਆਨ ਦੇ ਆਧਾਰ 'ਤੇ ਹੀ ਕਾਰਵਾਈ ਹੋਵੇਗੀ।

ਇਹ ਵੀ ਪੜ੍ਹੋਂ : ਆਰਥਿਕ ਸਥਿਤੀ ਮਾੜੀ ਹੋਣ ਕਾਰਨ ਪੋਰਨ ਸਟਾਰ ਬਣੀ ਇਹ ਕਾਰ ਰੇਸਰ, ਮੁੜ ਕਰੇਗੀ ਟਰੈਕ 'ਤੇ ਵਾਪਸੀ


author

Baljeet Kaur

Content Editor

Related News