ਗੁਰਦਾਸਪੁਰ ’ਚ ਪੂਰੇ ਪਰਿਵਾਰ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਬਣਾਈ ਵੀਡੀਓ

12/23/2020 11:13:53 AM

ਗੁਰਦਾਸਪੁਰ : ਪੈਸਿਆਂ ਦੇ ਲੈਣ-ਦੇਣ ਤੋਂ ਦੁਖੀ ਹੋ ਕੇ ਪਤੀ, ਪਤਨੀ ਅਤੇ ਨਾਬਾਲਗ ਧੀ ਵਲੋਂ ਸਲਫ਼ਾਸ ਦੀਆਂ ਗੋਲੀਆਂ ਖਾ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ, ਜਿਸ ਦੇ ਸਬੰਧ ’ਚ ਥਾਣਾ ਧਾਰੀਵਾਲ ਦੀ ਪੁਲਸ ਨੇ 10 ਲੋਕਾਂ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿ੍ਰਤਕ ਪਰਿਵਾਰ ਨੇ ਮਰਨ ਤੋਂ ਪਹਿਲਾਂ ਵੀਡੀਓ ਬਣਾਈ, ਜਿਸ ’ਚ ਉਨ੍ਹਾਂ ਨੇ ਤੰਗ-ਪਰੇਸ਼ਾਨ ਕਰਨ ਵਾਲਿਆਂ ਦੇ ਨਾਮ ਦੱਸੇ ਹਨ। ਜਾਣਕਾਰੀ ਅਨੁਸਾਰ ਪੁਲਸ ਨੂੰ ਮਿ੍ਰਤਕ ਨਰੇਸ਼ ਸ਼ਰਮਾ ਦੇ ਬੇਟੇ ਕੁਨਾਲ ਸ਼ਰਮਾ ਵਾਸੀ ਧਾਰੀਵਾਲ ਨੇ ਦੱਸਿਆ ਕਿ ਉਸਦਾ ਪਿਤਾ ਰੇਹੜੀ ਰਾਹÄ ਗੰਨੇ ਦਾ ਜੂਸ ਵੇਚਣ ਦਾ ਕੰਮ ਕਰਦਾ ਹੈ ਜਦਕਿ ਉਸਦੀ ਮਾਤਾ ਭਾਰਤੀ ਸ਼ਰਮਾ ਲਗਭਗ 15 ਸਾਲ ਪਹਿਲਾਂ ਕਮੇਟੀਆਂ ਪਾਉਣ ਦਾ ਕੰਮ ਕਰਦੀ ਸੀ। ਲਗਭਗ 2 ਮਹੀਨੇ ਪਹਿਲਾਂ ਉਸਦੇ ਮਾਤਾ-ਪਿਤਾ ਦਾ ਐਕਸੀਡੈਂਟ ਹੋ ਗਿਆ ਸੀ, ਜਿਸ ਕਾਰਣ ਉਹ ਵੱਖ-ਵੱਖ ਹਸਪਤਾਲਾਂ ’ਚ ਆਪਣਾ ਇਲਾਜ ਕਰਵਾਉਂਦੇ ਰਹੇ ਅਤੇ ਜਦ ਉਹ ਘਰ ਆਏ ਤਾਂ ਗੀਤਾਂਜਲੀ ਆਪਣੀ ਭਰਜਾਈ ਸੋਨੀਆ ਪਤਨੀ ਨਰਿੰਦਰ ਵਿੱਜ, ਅੰਮਿਤ ਧੁੰਨਾ, ਨਰਿੰਦਰ ਵਿੱਜ, ਜਸਪਾਲ ਬੇਦੀ ਪੁੱਤਰ ਤਰਲੋਕ ਚੰਦ, ਅੰਮਿਤ ਜਿਊਲਰਜ਼ ਅਤੇ ਦਰਸ਼ਨਾਂ ਬੱਬਰ, ਦੀਪਾ ਮਹਾਜਨ ਵਾਸੀਆਨ ਧਾਰੀਵਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਸਾਡੇ ਘਰ ਆਏ ਅਤੇ ਮੇਰੇ ਮਾਤਾ-ਪਿਤਾ ਨੂੰ ਧਮਕੀਆਂ ਦੇਣ ਲੱਗੇ ਕਿ ਅਸÄ ਤੁਹਾਡੀ ਲੜਕੀ ਮਾਨਸ਼ੀ ਸ਼ਰਮਾ ਨੂੰ ਚੁੱਕ ਕੇ ਲੈ ਜਾਣਾ ਹੈ ਅਤੇ ਤੁਹਾਡੇ ਮਕਾਨ ਨੂੰ ਵੀ ਅੱਗ ਲਗਾ ਦੇਣੀ ਹੈ। ਇਸ ਕਾਰਨ ਮਾਨਸਿਕ ਪ੍ਰੇਸ਼ਾਨੀ ਕਾਰਣ ਸਾਡਾ ਪਰਿਵਾਰ ਅੰਮਿ੍ਰਤਕਸਰ ਸਥਿਤ ਇਕ ਧਾਰਮਿਕ ਅਸਥਾਨ ’ਤੇ 10-12 ਦਿਨ ਲਈ ਚਲਾ ਗਿਆ। ਇਸ ਦੌਰਾਨ ਜਗਜੀਤ ਸਿੰਘ ਉਰਫ਼ ਜੱਗਾ ਪਟਵਾਰੀ ਅਤੇ ਜਸਪਾਲ ਬੇਦੀ ਪੁੱਤਰ ਤਰਲੋਕ ਬੇਦੀ ਵਾਸੀਆਨ ਧਾਰੀਵਾਲ ਨੇ ਮੇਰੀ ਮਾਤਾ ਵਲੋਂ ਤਿੰਨ ਕਰੋੜ਼ਰੁਪਏ ਲੈ ਕੇ ਪਰਿਵਾਰ ਸਮੇਤ ਭੱਜ ਜਾਣ ਦੀਆਂ ਫੇਸਬੁੱਕ ’ਤੇ ਫਰਜ਼ੀ ਪੋਸਟਾਂ ਪਾ ਦਿੱਤੀਆਂ।

ਇਹ ਵੀ ਪੜ੍ਹੋ: ਕੋਰੋਨਾ ਦੀ ਦਹਿਸ਼ਤ ਦੌਰਾਨ ਲੰਡਨ ਤੋਂ ਅੰਮਿ੍ਰਤਸਰ ਪੁੱਜੀ ਉਡਾਣ, ਜਾਂਚ ਲਈ ਰੋਕੇ ਯਾਤਰੀ ਤਾਂ ਰਿਸ਼ਤੇਦਾਰਾਂ ਕੀਤਾ ਹੰਗਾਮਾ
PunjabKesariਇਸ ਤੋਂ ਇਲਾਵਾ ਕੁਨਾਲ ਨੇ ਪੁਲਸ ਨੂੰ ਦੱਸਿਆ ਕਿ ਮੇਰੇ ਮਾਮਾ ਪ੍ਰਦੀਪ ਸ਼ਰਮਾ ਆਪਣੀ ਪਤਨੀ ਨੀਤੀ ਪਠਾਨੀਆਂ ਵਾਸੀਆਨ ਗੁਰਦਾਸਪੁਰ ਦੇ ਇਲਾਜ ਦਾ ਬਹਾਨਾ ਬਣਾ ਕੇ ਸਾਡੀ ਕਾਰ ਮੰਗ ਕੇ ਲੈ ਗਿਆ ਅਤੇ ਸਾਡੀ ਕਾਰ ’ਚ ਪਈ ਮੇਰੀ ਮਾਤਾ ਦੀ ਐੱਚ. ਡੀ. ਐੱਫ਼. ਸੀ. ਬੈਂਕ ਦੀ ਚੈੱਕ ਬੁੱਕ ’ਚੋਂ ਕੁਝ ਚੈੱਕ ਚੋਰੀ ਕਰ ਕੇ ਮੇਰੀ ਮਾਤਾ ਦੇ ਜਾਅਲੀ ਦਸਤਕ ਕਰ ਕੇ ਮੇਰੇ ਮਾਤਾ-ਪਿਤਾ ਕੋਲੋਂ ਪੈਸੇ ਲੈਣ ਲਈ ਤੰਗ ਪ੍ਰੇਸ਼ਾਨ ਕਰਨਾ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਦੁਖੀ ਹੋ ਕੇ ਮੇਰੇ ਮਾਤਾ-ਪਿਤਾ ਅਕਸਰ ਮਾਨਸਿਕ ਪ੍ਰੇਸ਼ਾਨੀ ’ਚ ਰਹਿੰਦੇ ਸਨ ਕਿਉਂਕਿ ਉਕਤ ਵਿਕਅਤੀ ਮੇਰੇ ਮਾਤਾ-ਪਿਤਾ ਉਪਰ ਅਕਸਰ ਦਬਾਅ ਬਣਾਉਂਦੇ ਸਨ ਕਿ ਜੋ ਪੈਸੇ ਉਨ੍ਹਾਂ ਨੇ ਸਾਡੇ ਕੋਲੋਂ ਵਿਆਜ ’ਤੇ ਲਏ ਹਨ, ਉਹ ਸਾਨੂੰ ਵਾਪਸ ਕਰ ਦੇਣ ਜਦਕਿ ਉਸਦੇ ਮਾਮਾ ਪ੍ਰਦੀਪ ਸ਼ਰਮਾਂ ਵਲੋਂ ਆਪਣੀ ਪਤਨੀ ਨੀਤੀ ਪਠਾਨੀਆਂ ਨਾਲ ਮਿਲ ਕੇ ਕਿਸੇ ਦੇ ਹੱਥ ਸਲਫ਼ਾਸ ਦੀਆਂ ਗੋਲੀਆਂ ਮੇਰੀ ਮਾਤਾ ਨੂੰ ਭੇਜ ਕੇ ਫ਼ੋਨ ਰਾਹÄ ਧਮਕੀ ਦਿੱਤੀ ਕਿ ਜਾਂ ਤਾਂ ਤੁਸÄ ਸਾਡੇ ਪੈਸੇ ਵਾਪਸ ਕਰ ਦੇਵੋਂ ਜਾਂ ਫ਼ਿਰ ਇਹ ਸਲਫ਼ਾਸ ਦੀਆਂ ਗੋਲੀਆਂ ਖਾ ਕੇ ਪਰਿਵਾਰ ਸਮੇਤ ਮਰ ਜਾਵੋ।

ਇਹ ਵੀ ਪੜ੍ਹੋ:  ਕੋਰੋਨਾ ਨਾਲ ਮਰੇ SMO ਦੀ ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਦਿਲ ਨੂੰ ਝੰਜੋੜ ਦੇਵੇਗੀ ਵਜ੍ਹਾ

ਕੁਨਾਲ ਸ਼ਰਮਾ ਨੇ ਪੁਲਸ ਅਧਿਕਾਰੀ ਨੂੰ ਦੱਸਿਆ ਕਿ ਬੀਤੀ ਸ਼ਾਮ ਮਾਸੀ ਸੀਮਾ ਨੇ ਉਸਨੂੰ ਫ਼ੋਨ ਕਰ ਕੇ ਦੱਸਿਆ ਕਿ ਉਸਦੀ ਮਾਤਾ ਭਾਰਤੀ ਸ਼ਰਮਾ ਵਲੋਂ ਫੇਸਬੁੱਕ ’ਤੇ ਲਾਈਵ ਹੋ ਕੇ ਸਲਫ਼ਾਸ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਦੀ ਵੀਡੀਓ ਵਾਇਰਲ ਕੀਤੀ ਹੈ, ਜਿਸ ’ਤੇ ਜਦ ਮੈਂ ਭੱਜ ਕੇ ਆਪਣੇ ਉੱਪਰਲੇ ਕਮਰੇ ਵਿਚ ਗਿਆ ਤਾਂ ਕਮਰੇ ਦਾ ਦਰਵਾਜ਼ਾ ਬੰਦ ਸੀ ਅਤੇ ਜਦ ਮੈਂ ਦਰਵਾਜਾ ਤੋਡ਼ ਕੇ ਅੰਦਰ ਗਿਆ ਤਾਂ ਮੇਰੀ ਮਾਤਾ ਨੇ ਦੱਸਿਆ ਕਿ ਉਸਨੇ ਅਤੇ ਉਸਦੇ ਪਿਤਾ ਨਰੇਸ਼ ਕੁਮਾਰ ਅਤੇ ਭੈਣ ਮਾਨਸ਼ੀ ਨੇ ਸਲਫਾਸ ਦੀਆਂ ਗੋਲੀਆਂ ਖਾ ਲਈਆਂ ਹਨ ਅਤੇ ਸਾਰੀ ਗੱਲ ਫੋਨ ਵਿਚ ਰਿਕਾਰਡ ਵੀ ਕਰ ਦਿੱਤੀ ਹੈ। ਜਿਸ ’ਤੇ ਜਦ ਮੇਰੇ ਹੋਰ ਪਰਿਵਾਰਕ ਮੈਂਬਰਾਂ ਨੇ ਮੇਰੇ ਪਿਤਾ-ਮਾਤਾ ਅਤੇ ਭੈਣ ਨੂੰ ਜਦ ਇਲਾਜ ਲਈ ਸਥਾਨਕ ਹਸਪਤਾਲਾਂ ’ਚ ਲੈ ਕੇ ਗਏ ਤਾਂ ਉਨ੍ਹਾਂ ਨੇ ਅੰਮਿ੍ਰਤਰ ਭੇਜ ਦਿੱਤਾ ਜਿਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
 

PunjabKesari
ਇਸ ਸਬੰਧੀ ਥਾਣਾ ਧਾਰੀਵਾਲ ਵਿਖੇ ਐੱਸ. ਪੀ. (ਡੀ) ਹਰਵਿੰਦਰ ਸਿੰਘ ਸੰਧੂ, ਡੀ. ਐੱਸ. ਪੀ. ਕੁਲਵਿੰਦਰ ਸਿੰਘ ਵਿਰਕ ਅਤੇ ਐੱਸ. ਐੱਚ. ਓ. ਮਨਜੀਤ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਕੁਨਾਲ ਸ਼ਰਮਾ ਦੇ ਬਿਆਨਾਂ ਅਨੁਸਾਰ ਪ੍ਰਦੀਪ ਸ਼ਰਮਾ, ਨੀਤੀ ਪਠਾਨੀਆਂ, ਗੀਤਾਂਜਲੀ, ਅਮਰਦੀਪ ਮਹਾਜਨ, ਅੰਮਿਤ ਜਿਊਲਰਜ਼, ਦਰਸ਼ਨਾਂ ਬੱਬਰ, ਨਰਿੰਦਰ ਵਿੱਜ, ਅੰਮਿਤ ਧੁੰਨਾ, ਜਗਜੀਤ ਸਿੰਘ, ਜਸਪਾਲ ਬੇਦੀ ਦੇ ਵਿਰੁੱਧ ਮਾਮਲਾ ਦਰਜ ਕਰ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੋਟ — ਪੰਜਾਬ 'ਚ ਦਿਨੋ-ਦਿਨ ਵੱਧ ਰਹੀਆਂ ਖ਼ੁਦਕੁਸ਼ੀਆਂ ਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ

 


Baljeet Kaur

Content Editor

Related News