ਕਰਜ਼ਾ ਚੁੱਕ ਕੇ ਪੁੱਤਾਂ ਨੂੰ ਭੇਜਿਆ ਵਿਦੇਸ਼, ਅੱਜ ਦਰ-ਦਰ ਮੰਗ ਕੇ ਰੋਟੀ ਖਾ ਰਹੀ ਹੈ ਬਜ਼ੁਰਗ ਮਾਂ (ਵੀਡੀਓ)
Monday, Nov 22, 2021 - 04:24 PM (IST)
ਗੁਰਦਾਸਪੁਰ (ਗੁਰਪ੍ਰੀਤ) - ਕਹਿੰਦੇ ਹਨ ਕਿ ਮਾਵਾਂ ਠੰਡੀਆਂ ਛਾਂਵਾਂ ਹੁੰਦੀਆਂ ਹਨ ਪਰ ਗੁਰਦਾਸਪੁਰ ਦੇ ਪਿੰਡ ਚਾਵਾਂ ਵਿੱਚ ਇਕ ਮਾਂ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੈ। ਇਸ ਮਾਂ ਦੀ ਸਾਰ ਨਾ ਤਾਂ ਵਿਦੇਸ਼ ਵਿੱਚ ਰਹਿੰਦੇ ਪੁੱਤਰਾਂ ਨੇ ਲਈ ਅਤੇ ਨਾ ਹੀ ਪੰਜਾਬ ਦੀ ਚੰਨੀ ਸਰਕਾਰ ਨੇ। ਪਤੀ ਦੀ ਮੌਤ ਤੋਂ ਬਾਅਦ ਧੀਆਂ ਪੁੱਤਰਾਂ ਨੇ ਇਸ ਮਾਂ ਨੂੰ ਜਿਉਣ ਲਈ ਇਕੱਲਿਆਂ ਛੱਡ ਦਿਤਾ, ਜੋ ਅੱਜ ਘਰ ਘਰ ਮੰਗ ਕੇ ਅਤੇ ਸਮਾਜਿਕ ਸੰਸਥਾਵਾਂ ਦੀ ਮਦਦ ਨਾਲ ਆਪਣਾ ਗੁਜ਼ਾਰਾ ਕਰ ਰਹੀ ਹੈ। ਇਹ ਬਜ਼ੁਰਗ ਮਾਤਾ ਐਲਿਸ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੈ ਪਰ ਅੱਜ ਵੀ ਆਪਣੇ ਪੁੱਤਰਾਂ ਨੂੰ ਮਾੜਾ ਨਹੀਂ ਕਹਿੰਦੀ। ਮਾਤਾ ਨੇ ਆਪਣੇ ਪੁੱਤਰਾਂ ਨੂੰ ਗੁਹਾਰ ਲਗਾਈ ਹੈ ਕਿ ਉਹ ਉਸ ਦਾ ਹਾਲ ਵੇਖਣ ਜ਼ਰੂਰ ਆਉਣ।
ਪੜ੍ਹੋ ਇਹ ਵੀ ਖ਼ਬਰ - CM ਚੰਨੀ ’ਤੇ ਕੇਜਰੀਵਾਲ ਦਾ ਤੰਜ, ਕਿਹਾ ‘ਪੰਜਾਬ ‘ਚ ਨਕਲੀ ਕੇਜਰੀਵਾਲ ਘੁੰਮ ਰਿਹਾ ਹੈ’
ਬਜ਼ੁਰਗ ਮਾਤਾ ਐਲਸ ਨੇ ਦੱਸਿਆ ਕਿ ਉਸ ਦੇ ਘਰਵਾਲੇ ਨੇ ਕਰਜ਼ਾ ਚੁੱਕ ਕੇ ਮੁੰਡਿਆਂ ਨੂੰ ਵਿਦੇਸ਼ ਭੇਜਿਆ ਸੀ ਤਾਂ ਕਿ ਉਹ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਬਣ ਸਕਣ। ਉਸ ਦੇ ਪਤੀ ਦਿਹਾੜੀ ਕਰਦੇ ਸਨ। ਉਸ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਦਾ ਪਤੀ ਜੰਮੂ-ਕਸ਼ਮੀਰ ’ਚ ਕੰਮ ਕਰਨ ਗਿਆ ਸੀ, ਜਿਥੋਂ ਉਹ ਲਾਪਤਾ ਹੋ ਗਿਆ। ਉਸ ਦੇ ਪੁੱਤਰ ਵਿਦੇਸ਼ ਤੋਂ ਉਸਨੂੰ ਹਜ਼ਾਰ ਰੁਪਏ ਮਹੀਨਾ ਭੇਜਦੇ ਸਨ ਪਰ ਕੁਝ ਮਹੀਨੇ ਪਹਿਲਾਂ ਉਨ੍ਹਾਂ ਨੇ ਪੈਸੇ ਭੇਜਣੇ ਬੰਦ ਕਰ ਦਿੱਤੇ, ਜਿਸ ਕਾਰਨ ਉਹ ਪਿੰਡ ਦੇ ਲੋਕਾਂ ਦੀ ਮਦਦ ’ਤੇ ਰਹਿਣ ਨੂੰ ਮਜ਼ਬੂਰ ਹੋ ਗਈ ਹੈ।
ਪੜ੍ਹੋ ਇਹ ਵੀ ਖ਼ਬਰ - ਇੰਸਟਾਗ੍ਰਾਮ ’ਤੇ ਪਿਆਰ ਚੜ੍ਹਿਆ ਪ੍ਰਵਾਨ, ਵਿਦੇਸ਼ ਤੋਂ ਆਈ ਲਾੜੀ ਨੇ ਅੰਮ੍ਰਿਤਸਰ ਦੇ ਮੁੰਡੇ ਨਾਲ ਕਰਾਇਆ ਵਿਆਹ (ਤਸਵੀਰਾਂ)
ਉਸ ਨੇ ਕਿਹਾ ਕਿ ਇਕ ਦਿਨ ਉਹ ਆਪਣੀ ਨੂੰਹ ਕੋਲੋ ਰੋਟੀ ਮੰਗਣ ਗਈ ਤਾਂ ਉਸ ਨੇ ਉਸ ਨੂੰ ਧੱਕਾ ਦੇ ਕੇ ਸੁੱਟ ਦਿੱਤਾ। ਜਦ ਇਸ ਬਾਰੇ ਉਸਨੇ ਆਪਣੇ ਮੁੰਡੇ ਨੂੰ ਦੱਸਿਆ ਤਾਂ ਉਸ ਨੇ ਆਪਣੀ ਪਤਨੀ ਦਾ ਸਾਥ ਦਿੱਤਾ। ਉਸ ਨੇ ਨੂੰਹ ਦਾ ਪੱਖ ਲੈਂਦੇ ਹੋਏ ਮੈਨੂੰ ਇਹ ਕਹਿ ਦਿੱਤਾ ਕਿ ਉਹ ਅੱਗੇ ਤੋਂ ਮੇਰੇ ਘਰ ਨਾ ਵੜੇ। ਬਜ਼ੁਰਗ ਮਾਤਾ ਨੇ ਦੱਸਿਆ ਕਿ ਉਸ ਨੂੰ ਸਰਕਾਰੀ ਸਹੂਲਤਾਂ ਦੇ ਨਾਲ-ਨਾਲ ਪੈਨਸ਼ਨਾਂ ਆਦਿ ਵੀ ਨਹੀਂ ਮਿਲਦੀ, ਜਿਸ ਕਾਰਨ ਉਹ ਬਹੁਤ ਪਰੇਸ਼ਾਨ ਹੈ। ਉਸ ਨੇ ਕਿਹਾ ਕਿ ਕੁਝ ਨਾ ਹੋਣ ਕਾਰਨ ਲਗਭਗ 2 ਮਹੀਨੇ ਤੋਂ ਉਸ ਨੇ ਆਪਣੇ ਘਰ ਦਾ ਚੁੱਲ੍ਹਾ ਨਹੀਂ ਬਲਿਆ ਅਤੇ ਦਰ ਦਰ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਐਲਾਨ, ਕਿਹਾ ‘ਪਟਿਆਲਾ ਤੋਂ ਹੀ ਲੜ੍ਹਨਗੇ ਚੋਣ’
ਦੂਜੇ ਪਾਸੇ ਮਾਤਾ ਦੀ ਮਦਦ ਕਰ ਰਹੇ ਸਮਾਜਸੇਵੀ ਗੋਪਾਲ ਸਿੰਘ ਨੇ ਦੱਸਿਆ ਕਿ ਐੱਨ.ਆਰਆਈ. ਦੋਸਤ ਦੀ ਮਦਦ ਨਾਲ ਉਹ ਮਾਤਾ ਨੂੰ ਰਾਸ਼ਨ ਅਤੇ ਦਵਾਈਆਂ ਵਗੈਰਾ ਦਿੰਦੇ ਰਹਿੰਦੇ ਹਨ ਪਰ ਮਾਤਾ ਦੇ ਘਰ ਦੀ ਹਾਲਤ ਬਹੁਤ ਮਾੜੀ ਹੋ ਗਈ ਹੈ। ਇਸ ਲਈ ਉਨ੍ਹਾਂ ਨੇ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਇਸ ਮਾਤਾ ਦੀ ਮਦਦ ਕੀਤੀ ਜਾਵੇ ਤਾਂ ਜੋ ਇਹ ਮਾਤਾ ਆਪਣਾ ਗੁਜ਼ਰ ਬਸਰ ਕਰ ਸਕੇ।
ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ : ਸਕੂਲ ਤੋਂ ਲਾਪਤਾ ਵਿਦਿਆਰਥੀ ਦੀ 5 ਦਿਨਾਂ ਬਾਅਦ ਸਿਧਵਾਂ ਨਹਿਰ ’ਚੋਂ ਤੈਰਦੀ ਹੋਈ ਮਿਲੀ ਲਾਸ਼