ਗੁਰਦਾਸਪੁਰ ਜ਼ਿਲ੍ਹੇ 1 ਹੋਰ ਵਿਅਕਤੀ ਦੀ ਕੋਰੋਨਾ ਕਾਰਣ ਮੌਤ, 16 ਨਵੇਂ ਮਰੀਜ਼ ਆਏ ਸਾਹਮਣੇ

Saturday, Nov 28, 2020 - 07:57 PM (IST)

ਗੁਰਦਾਸਪੁਰ, (ਹਰਮਨ)- ਜ਼ਿਲ੍ਹਾ ਗੁਰਦਾਸਪੁਰ ’ਚ ਅੱਜ ਇਕ ਹੋਰ ਵਿਅਕਤੀ ਦੀ ਕੋਰੋਨਾ ਵਾਇਰਸ ਕਾਰਣ ਮੌਤ ਹੋ ਗਈ ਹੈ, ਜਿਸ ਨਾਲ ਹੁਣ ਤੱਕ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 218 ਹੋ ਗਈ ਹੈ। ਦੂਜੇ ਪਾਸੇ ਅੱਜ 16 ਹੋਰ ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਹਨ।

ਸਿਵਲ ਸਰਜਨ ਡਾ. ਵਰਿੰਦਰ ਜਗਤ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 2 ਲੱਖ 9 ਹਜ਼ਾਰ 569 ਸ਼ੱਕੀ ਮਰੀਜ਼ਾਂ ਦੀ ਸੈਂਪਲਿੰਗ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ’ਚੋਂ 1 ਲੱਖ 99 ਹਜ਼ਾਰ 976 ਨੈਗੇਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ’ਚ ਕੁੱਲ 7371 ਮਰੀਜ਼ ਪਾਜ਼ੇਟਿਵ ਪਾ ਚੁੱਕੇ ਹਨ ਜਦੋਂ ਕਿ 3156 ਸੈਂਪਲਾਂ ਦੀਆਂ ਰਿਪੋਰਟਾਂ ਪੈਡਿੰਗ ਹਨ। ਉਨ੍ਹਾਂ ਦੱਸਿਆ ਕਿ 36 ਮਰੀਜ਼ਾਂ ਹੋਰ ਜ਼ਿਲਿਆਂ ’ਚ ਜ਼ੇਰੇ ਇਲਾਜ ਹਨ ਜਦੋਂ ਕਿ ਗੁਰਦਾਸਪੁਰ ’ਚ 1, ਕੇਂਦਰੀ ਜੇਲ ’ਚ 1, ਤਿੱਬੜੀ ਕੈਂਟ ’ਚ 5 ਪੀੜਤ ਦਾਖਲ ਹਨ। 107 ਪੀੜਤਾਂ ਨੂੰ ਕੋਈ ਲੱਛਣ ਨਾ ਹੋਣ ਕਾਰਨ ਘਰਾਂ ਵਿਚ ਏਕਾਂਤਵਾਸ ਕੀਤਾ ਗਿਆ ਹੈ। ਕੋਰੋਨਾ ਵਾਇਰਸ ਤੋਂ ਪੀੜਤ 7003 ਵਿਅਕਤੀਆਂ ਨੇ ਫਤਿਹ ਹਾਸਿਲ ਕਰ ਲਈ ਹੈ, ਇਨ੍ਹਾਂ ਵਿਚ 6902 ਪੀੜਤ ਠੀਕ ਹੋਏ ਹਨ ਅਤੇ 101 ਪੀੜਤਾਂ ਨੂੰ ਡਿਸਚਾਰਜ ਕਰ ਕੇ ਹੋਮ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ’ਚ ਇਸ ਮੌਕੇ ਐਕਟਿਵ ਕੇਸਾਂ ਦੀ ਗਿਣਤੀ 150 ਹੈ ਜਦੋਂ ਕਿ 218 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।


Bharat Thapa

Content Editor

Related News