ਧਰਮਿੰਦਰ ਤੇ ਸੁਸ਼ਮਾ ਸਵਰਾਜ ਨੇ ਸੰਨੀ ਲਈ ਕੀਤਾ ਚੋਣ ਪ੍ਰਚਾਰ (ਵੀਡੀਓ)

Tuesday, May 14, 2019 - 12:14 PM (IST)

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਲਈ ਚੋਣ ਪ੍ਰਚਾਰ ਕਰਨ ਲਈ ਸੋਮਵਾਰ ਨੂੰ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਗੁਰਦਾਸਪੁਰ ਪਹੁੰਚੇ। ਇਸ ਦੌਰਾਨ ਸੁਸ਼ਮਾ ਸਵਰਾਜ ਦੇ ਨਾਲ ਧਰਮਿੰਦਰ ਦਿਓਲ ਵੀ ਮੌਜੂਦ ਰਹੇ। ਸੁਸ਼ਮਾ ਸਵਰਾਜ ਨੇ ਸੰਨੀ ਦਿਓਲ ਦੀਆਂ ਤਰੀਫਾਂ ਦੇ ਪੁੱਲ ਬੰਨੇ ਅਤੇ ਫ਼ਿਲਮੀ ਅੰਦਾਜ਼ 'ਚ ਸਨੀ ਦਿਓਲ ਲਈ ਵੋਟਾਂ ਮੰਗੀਆਂ।

ਸੁਸ਼ਮਾ ਸਵਰਾਜ ਨੇ ਸੰਨੀ ਦਿਓਲ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਭਾਜਪਾ ਨੇ ਗੁਰਦਾਸਪੁਰ ਤੋਂ ਅਜਿਹਾ ਉਮੀਦਵਾਰ ਨੂੰ ਮੈਦਾਨ ਵਿਚ ਉਤਾਰਿਆ ਹੈ ਜੋ ਸਰਹੱਦ 'ਤੇ ਖੜ੍ਹਾ ਹੋ ਕੇ ਜਦੋਂ ਦੁਸ਼ਮਣ ਨੂੰ ਢਾਈ ਕਿੱਲੋ ਦਾ ਹੱਥ ਦਿਖਾਏਗਾ ਤਾਂ ਦੁਸ਼ਮਣ ਡਰ ਜਾਣਗੇ।  ਦੱਸ ਦੇਈਏ ਕਿ ਸੋਮਵਾਰ ਨੂੰ ਬੀ.ਜੇ.ਪੀ. ਦੇ ਵੱਡੇ ਨੇਤਾ ਪੰਜਾਬ 'ਚ ਆਏ ਹੋਏ ਸਨ। ਬਠਿੰਡਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗੁਰਦਾਸਪੁਰ 'ਚ ਸੁਸ਼ਮਾ ਸਵਰਾਜ।


author

cherry

Content Editor

Related News