ਗੁਰਦਾਸਪੁਰ ''ਚ ਝੜਪ, ਆਪਸ ''ਚ ਭਿੜੇ ਕਾਂਗਰਸੀ
Sunday, May 19, 2019 - 05:17 PM (IST)

ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ਸਦਰ ਪੁਲਸ ਸਟੇਸ਼ਨ ਅਧੀਨ ਆਉਂਦੇ ਪਿੰਡ ਕੋਟ ਮੋਹਨ ਲਾਲ 'ਚ ਕਾਂਗਰਸੀਆਂ ਦਾ ਆਪਸ 'ਚ ਝੜਪ ਹੋ ਗਈ। ਇਸ ਝੜਪ 'ਚ 4 ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਗੁਰਦਾਸਪੁਰ ਦੇ ਇਕ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਗੁਰਦਾਸਪੁਰ ਹਸਪਤਾਲ 'ਚ ਦਾਖਲ ਰਾਜੀਵ ਕੁਮਾਰ ਅਤੇ ਪ੍ਰਦੀਪ ਕੁਮਾਰ ਪੁੱਤਰ ਅਸ਼ੋਕ ਕੁਮਾਰ ਨਿਵਾਸੀ ਪਿੰਡ ਕੋਟ ਮੋਹਨ ਲਾਲ ਨੇ ਦੋਸ਼ ਲਗਾਇਆ ਕਿ ਉਹ ਦੋਵੇਂ ਭਰਾ ਅੱਜ ਸਵੇਰੇ ਵੋਟ ਪਾਉਣ ਦੇ ਲਈ ਜਾ ਰਹੇ ਸੀ ਤਾਂ ਪਿੰਡ ਦੇ ਮੌਜੂਦਾ ਕਾਂਗਰਸੀ ਸਰਪੰਚ ਅਸ਼ੋਕ ਕੁਮਾਰ ਆਪਣੇ 6-7 ਸਾਥੀਆ ਸਮੇਤ ਰਸਤੇ 'ਚ ਖੜਾ ਸੀ। ਜਿਵੇ ਹੀ ਅਸੀ ਉਨ੍ਹਾਂ ਦੇ ਕੋਲ ਦੀ ਲੰਘਣ ਲੱਗੇ ਤਾਂ ਸਰਪੰਚ ਤੇ ਉਸ ਦੇ ਸਾਥੀਆਂ ਨੇ ਸਾਡੇ 'ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਜ਼ਖਮੀ ਹੋ ਗਏ ਤੇ ਲੋਕਾਂ ਨੇ ਸਾਨੂੰ ਹਸਪਤਾਲ ਪਹੁੰਚਾਇਆ। ਜ਼ਖਮੀਆਂ ਨੇ ਦੱਸਿਆ ਕਿ ਮੌਜੂਦਾ ਸਰਪੰਚ ਤੇ ਸਾਡਾ ਪਰਿਵਾਰ ਕਾਂਗਰਸੀ ਹੈ ਪਰ ਬੀਤੇ ਕੁਝ ਦਿਨਾਂ ਤੋਂ ਦੋਵੇਂ ਗੁੱਟਾਂ ਦੇ 'ਚ ਤਣਾਅ ਚਲ ਰਿਹਾ ਸੀ। ਬੀਤੀ ਰਾਤ ਵੀ ਸਰਪੰਚ ਦੇ ਲੜਕੇ ਨੇ ਸਾਡੇ ਤੇ ਹਮਲਾ ਕੀਤਾ ਸੀ ਪਰ ਆਲੇ-ਦੁਆਲੇ ਦੇ ਲੋਕਾਂ ਨੇ ਵਿਚ ਆ ਕੇ ਬਚਾਅ ਕਰਕੇ ਮਾਮਲਾ ਨਿਪਟਾ ਦਿੱਤਾ ਸੀ ਪਰ ਅੱਜ ਸਵੇਰੇ ਸਰਪੰਚ ਨੇ ਫਿਰ ਸਾਡੇ 'ਤੇ ਹਮਲਾ ਕਰ ਦਿੱਤਾ।
ਉਥੇ ਦੂਜੇ ਗੁੱਟ ਦੇ ਸਰਪੰਚ ਅਸ਼ੋਕ ਸ਼ਰਮਾ ਦੇ ਲੜਕੇ ਸੁਨੀਲ ਕੁਮਾਰ ਅਤੇ ਸਿਕੰਦਰ ਸ਼ਰਮਾ ਪੁੱਤਰ ਸਤੀਸ ਸ਼ਰਮਾ ਨੇ ਦੱਸਿਆ ਕਿ ਅੱਜ ਸਵੇਰੇ ਉਹ ਆਪਣੇ ਤਾਏ ਦੇ ਘਰ ਦੇ ਬਾਹਰ ਖੜੇ ਸੀ ਕਿ ਕੁਝ ਦੂਰੀ 'ਤੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਵੋਟਿੰਗ ਹੋ ਰਹੀ ਸੀ। ਇਸੇ ਦੌਰਾਨ ਰਸਤੇ 'ਚ ਸਾਡੇ ਵਿਰੋਧੀ ਰਾਜੀਵ ਕੁਮਾਰ ਅਤੇ ਪ੍ਰਦੀਪ ਕੁਮਾਰ ਨੇ ਸਾਡੇ ਪਿਤਾ ਨਾਲ ਹੱਥੋਂਪਾਈ ਸ਼ੁਰੂ ਕਰ ਦਿੱਤੀ ਜਦ ਅਸੀਂ ਉਨ੍ਹਾਂ ਨੂੰ ਰੋਕਿਆ ਤਾਂ ਇਨ੍ਹਾਂ ਨੇ ਸਾਡੇ 'ਤੇ ਹਮਲਾ ਕਰ ਦਿੱਤਾ।