6 ਹਜ਼ਾਰ ਰੁਪਏ ਦੇ ਬਿੱਲ ਪਿੱਛੇ ਗੁੰਡੇ ਸੱਦ ਕੁੱਟਿਆ ਲੈਬ ਟੈਕਨੀਸ਼ੀਅਨ, CCTV 'ਚ ਕੈਦ

Monday, Oct 21, 2019 - 08:57 AM (IST)

6 ਹਜ਼ਾਰ ਰੁਪਏ ਦੇ ਬਿੱਲ ਪਿੱਛੇ ਗੁੰਡੇ ਸੱਦ ਕੁੱਟਿਆ ਲੈਬ ਟੈਕਨੀਸ਼ੀਅਨ, CCTV 'ਚ ਕੈਦ

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) - ਗੁਰਦਾਸਪੁਰ ਦੇ ਬੱਬਰ ਹਸਪਤਾਲ 'ਚ ਗੁੰਡਾਗਰਦੀ ਦਾ ਮਾਹੌਲ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ 7 ਤੋਂ 8 ਦੇ ਕਰੀਬ ਗੁੰਡਿਆਂ ਨੇ ਲੈਬ ਟੈਕਨੀਸ਼ੀਅਨ ਨੂੰ ਫੜ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ। ਕੁੱਟਮਾਰ ਦੀ ਇਹ ਸਾਰੀ ਘਟਨਾ ਹਸਪਤਾਲ 'ਚ ਲੱਗੇ ਸੀ.ਸੀ.ਟੀ.ਵੀ. 'ਚ ਕੈਦ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਪੁੱਜੀ ਪੁਲਸ ਵਲੋਂ ਫੁਟੇਜ਼ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਮਾਲਕ ਡਾ. ਕੇ.ਐੱਸ ਬੱਬਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਕੋਲ ਇਕ ਮਰੀਜ਼ ਆਇਆ ਸੀ, ਜੋ ਬੁਖਾਰ ਨਾਲ ਪੀੜਤ ਸੀ, ਜਿਸ ਦੇ ਇਲਾਜ ਦਾ ਬਿਲ 6 ਹਜ਼ਾਰ ਰੁਪਏ ਬਣਿਆ ਸੀ। ਇਲਾਜ ਹੋਣ ਮਗਰੋਂ ਮਰੀਜ਼ ਨੂੰ ਛੁੱਟੀ ਦਿਵਾਉਣ ਆਏ ਸ਼ਖਸ਼ ਨੇ ਬਿੱਲ ਦੇਣ ਤੋਂ ਸਾਫ ਮਨਾ ਕਰ ਦਿੱਤਾ ਅਤੇ ਆਪਣੇ ਆਪ ਨੂੰ ਮੀਡੀਆ ਪਰਸਨ ਦੱਸਣ ਲੱਗ ਪਿਆ।

ਬਿੱਲ ਨਾ ਦੇਣ ਦਾ ਰੋਹਬ ਝਾੜ ਕੇ ਉਸ ਨੇ ਆਪਣੇ ਨਾਲ ਰਹਿਣ ਵਾਲੇ ਕੁਝ ਗੁੰਡਿਆਂ ਨੂੰ ਬੁਲਾ ਲਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਇਕੱਠੇ ਹੋ ਕੇ ਹਰਪ੍ਰੀਤ ਨਾਂ ਦੇ ਇਕ ਨੌਜਵਾਨ ਦੀ ਕੁੱਟਮਾਰ ਕਰ ਦਿੱਤੀ। ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਪੀਜ਼ਤ ਵਿਅਕਤੀ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।


author

rajwinder kaur

Content Editor

Related News