ਫੜਿਆ ਗਿਆ ਸ਼ਿਵ ਸੈਨਾ ਆਗੂ ਦੇ ਭਰਾ ਦਾ ਕਾਤਲ, ਵਜ੍ਹਾ ਜਾਣ ਉੱਡ ਜਾਣਗੇ ਹੋਸ਼

Friday, Feb 28, 2020 - 10:35 AM (IST)

ਫੜਿਆ ਗਿਆ ਸ਼ਿਵ ਸੈਨਾ ਆਗੂ ਦੇ ਭਰਾ ਦਾ ਕਾਤਲ, ਵਜ੍ਹਾ ਜਾਣ ਉੱਡ ਜਾਣਗੇ ਹੋਸ਼

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਉਪ ਪ੍ਰਧਾਨ ਰਮੇਸ਼ ਨੱਈਅਰ ਦੇ ਭਰਾ ਮੁਕੇਸ਼ ਨੱਈਅਰ ਦੇ ਕਾਤਲ ਨੂੰ ਬਟਾਲਾ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਕਤਲ ਲਈ ਵਰਤਿਆ ਗਿਆ ਦਾਤਰ ਵੀ ਬਰਾਮਦ ਕਰ ਲਿਆ ਗਿਆ ਹੈ। ਪੁਲਸ ਮੁਤਾਬਕ ਇਹ ਕਤਲ ਲੁੱਟ-ਖੋਹ ਦੀ ਨੀਅਤ ਨਾਲ ਕੀਤਾ ਗਿਆ ਸੀ ਤੇ ਕਾਤਲ ਕੋਈ ਹੋਰ ਨਹੀਂ ਬਲਕਿ ਮੁਕੇਸ਼ ਦੇ ਗੁਆਂਢੀ ਕਰਣ ਤੇ ਮਨੀ ਸਨ, ਜਿਨ੍ਹਾਂ ਨੇ ਪੈਸਿਆਂ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਨੇ ਇਸ ਕਤਲ ਕੇਸ ਨੂੰ 48 ਘੰਟਿਆਂ ਦੇ ਅੰਦਰ ਸੁਲਝਾਉਂਦੇ ਹੋਏ ਇਕ ਦੋਸ਼ੀ ਕਰਣ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਦੂਜਾ ਅਜੇ ਫਰਾਰ ਦੱਸਿਆ ਜਾ ਰਿਹਾ ਹੈ।

ਦੱਸ ਦੇਈਏ ਕਿ ਮੁਕੇਸ਼ ਨੱਈਅਰ ਸਬਜ਼ੀ ਮੰਡੀ 'ਚ ਕਮਿਸ਼ਨ ਏਜੰਟ ਸੀ ਤੇ 25 ਫਰਵਰੀ ਨੂੰ ਸਵੇਰੇ ਸਬਜ਼ੀ ਮੰਡੀ ਜਾਂਦੇ ਮੁਕੇਸ਼ ਨਈਅਰ ਨੂੰ ਕਤਲ ਕਰ ਉਸਦੀ ਸਕੂਟੀ 'ਚੋਂ ਡੇਢ ਲੱਖ ਲੱਖ ਰੁਪਏ ਕੱਢ ਲਏ ਗਏ ਸਨ।


author

Baljeet Kaur

Content Editor

Related News