ਗੁਰਦਾਸਪੁਰ 'ਚ ਅਲਰਟ : ਤੀਜੇ ਦਿਨ ਵੀ ਸਰਚ ਆਪ੍ਰੇਸ਼ਨ ਜਾਰੀ
Sunday, Oct 13, 2019 - 03:28 PM (IST)

ਗੁਰਦਾਸਪੁਰ (ਵਿਨੋਦ, ਗੁਰਪ੍ਰੀਤ) : ਅੱਤਵਾਦੀ ਹਮਲੇ ਤੇ ਪਾਕਿਸਤਾਨ ਤੋਂ ਹਥਿਆਰ ਭੇਜੇ ਜਾਣ ਦੇ ਮਿਲੇ ਇਨਪੁੱਟ ਤੋਂ ਬਾਅਦ ਪੰਜਾਬ ਪੁਲਸ ਪੂਰੀ ਤਰ੍ਹਾਂ ਮੁਸਤੈਦ ਹੋ ਗਈ ਤੇ ਵੱਡੇ ਪੱਧਰ 'ਤੇ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਗੁਰਦਾਸਪੁਰ, ਕਲਾਨੌਰ ਅਤੇ ਬਟਾਲਾ ਦੇ ਡੇਰਾ ਬਾਬਾ ਨਾਨਕ ਇਲਾਕੇ 'ਚ ਭਾਰਤ-ਪਾਕਿਸਤਨ ਦੀ ਸਰਹੱਦ ਨਾਲ ਲੱਗਦੇ ਪਿੰਡਾਂ 'ਚ ਅੱਜ ਤੀਜੇ ਦਿਨ ਵੀ ਸਰਚ ਆਪ੍ਰੇਸ਼ਨ ਚਲਾਇਆ ਗਿਆ। ਸਰਹੱਦੀ ਪਿੰਡਾਂ 'ਚ ਘਰਾਂ ਖੇਤਾਂ ਤੇ ਡੇਰਿਆਂ 'ਚ ਪੁਲਸ ਨੇ ਛਾਣਬੀਣ ਕੀਤੀ ਅਤੇ ਪਿੰਡਾਂ ਦਾ ਚੱਪਾ-ਚੱਪਾ ਖੰਗਾਲਿਆ ਗਿਆ।
ਦੱਸ ਦੇਈਏ ਕਿ ਸੁਰੱਖਿਆ ਏਜੰਸੀਆਂ ਦੇ ਇਨਪੁੱਟ ਤੋਂ ਬਾਅਦ ਗੁਰਦਾਸਪੁਰ ਤੇ ਪਠਾਨਕੋਟ ਨੂੰ ਰੈੱਡ ਅਲਰਟ 'ਤੇ ਰੱਖਿਆ ਗਿਆ ਹੈ ਅਤੇ 11 ਅਕਤੂਬਰ ਤੋਂ ਲਗਾਤਾਰ ਵੱਡੇ ਪੱਧਰ 'ਤੇ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।