ਵਿਦੇਸ਼ 'ਚ ਫ਼ਸੇ ਨੌਜਵਾਨ ਦੀ ਦਿਲ ਨੂੰ ਕੰਬਾਉਣ ਵਾਲੀ ਵੀਡੀਓ ਵਾਇਰਲ, ਪੁੱਤ ਦਾ ਹਾਲ ਵੇਖ ਮਾਪੇ ਹੋਏ ਬੇਹਾਲ (ਵੀਡੀਓ)
Monday, Sep 07, 2020 - 11:50 AM (IST)
ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਸੋਸ਼ਲ ਮੀਡੀਆ 'ਤੇ ਦੁਬਈ 'ਚ ਫ਼ਸੇ ਲੋਕਾਂ ਦੀ ਇਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਇਨ੍ਹਾਂ ਪੰਜਾਬੀਆਂ ਦਾ ਹਾਲ ਵੇਖ ਹਰ ਕਿਸੇ ਕਲੇਜਾ ਮੂੰਹ ਨੂੰ ਆ ਜਾਵੇਗਾ। ਇਹ ਵੀਡੀਓ ਜਦੋਂ ਗੁਰਦਸਪੁਰ ਦੇ ਨੌਜਵਾਨ ਗੁਰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਵੇਖੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ। ਜਿਸ ਪੁੱਤ ਨੂੰ ਉਨ੍ਹਾਂ ਨੇ ਡੇਢ ਸਾਲ ਪਹਿਲਾਂ ਚੰਗੇ ਭਵਿੱਖ ਖ਼ਾਤਰ ਵਿਦੇਸ਼ ਭੇਜਿਆ ਸੀ ਉਸ ਦੀ ਅਜਿਹੀ ਵੀਡੀਓ ਵੇਖ ਉਨ੍ਹਾਂ ਦੇ ਹੋਸ਼ ਗਏ।
ਇਹ ਵੀ ਪੜ੍ਹੋ : ਵਰਦੀ ਦੀ ਧੌਂਸ ਦਿਖਾ ਕੇ ਕਾਂਸਟੇਬਲ ਬੀਬੀ ਕਰਦੀ ਸੀ ਤੰਗ, ਦੁਖੀ ਹੋ ਵਿਅਕਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ
ਮਾਤਾ ਲਖਵਿੰਦਰ ਕੌਰ ਅਤੇ ਸਰਪੰਚ ਦਵਿੰਦਰ ਸਿੰਘ ਸ਼ੇਰ ਨੇ ਦੱਸਿਆ ਕਿ ਗੁਰਦੀਪ ਸਿੰਘ ਮਾਰਚ 2019 ’ਚ ਦੁਬਾਰਾ ਦੁਬਈ ਗਿਆ ਸੀ ਪਰ ਉਸ ਤੋਂ ਬਾਅਦ ਉਸ ਦਾ ਕੋਈ ਟਿਕਾਣਾ ਜਾਂ ਹਾਲਾਤ ਉਨ੍ਹਾਂ ਨੂੰ ਪਤਾ ਨਹੀਂ ਸੀ। ਬੀਤੇ ਦਿਨ ਸੋਸ਼ਲ ਮੀਡੀਆ ਉੱਤੇ ਗੁਰਦੀਪ ਸਿੰਘ ਦੀ ਇਕ ਵੀਡੀਓ ਵਾਇਰਲ ਹੋਈ ਸੀ, ਜੋ ਇਕ ਪਾਕਿਸਤਾਨੀ ਵੱਲੋਂ ਗੁਰਦੀਪ ਸਿੰਘ ਦੀ ਹਾਲਤ ਬਾਰੇ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੀ ਸੀ। ਇਸ ਵੀਡੀਓ ਨੂੰ ਦੇਖ ਕੇ ਗੁਰਦੀਪ ਸਿੰਘ ਦੇ ਮਾਪਿਆਂ ਅਤੇ ਪਿੰਡ ਵਾਲਿਆਂ ਨੂੰ ਉਸ ਦੀ ਮੰਦਹਾਲੀ ਦਾ ਪਤਾ ਲੱਗਾ ਹੈ। ਉਨ੍ਹਾਂ ਦੱਸਿਆ ਕਿ ਗੁਰਦੀਪ ਸਿੰਘ ਦੀ ਉਮਰ 33 ਸਾਲ ਦੇ ਕਰੀਬ ਹੈ ਅਤੇ ਉਹ ਮਾਪਿਆਂ ਦਾ ਇਕਲੌਤਾ ਸਹਾਰਾ ਹੈ। ਉਹ ਆਪਣੇ ਉਜਵਲ ਭਵਿੱਖ ਅਤੇ ਵਧੀਆ ਰੋਜ਼ਗਾਰ ਲਈ ਸਾਲ 2016-17 ’ਚ ਦੁਬਈ ਗਿਆ ਸੀ। ਪਰ ਉੱਥੇ ਉਸ ਦੇ ਇਹ ਲਾਵਾਰਸ ਹਾਲਾਤ ਕਿਵੇਂ ਬਣੇ ਇਸ ਬਾਰੇ ਕੁਝ ਸਪੱਸ਼ਟ ਨਹੀਂ ਹੈ। ਉਸ ਦੀ ਮਾਂ ਨੇ ਦੱਸਿਆ ਕਿ ਗੁਰਦੀਪ ਸਿੰਘ ਨੇ ਇਕ ਵਾਰ ਦੱਸਿਆ ਸੀ ਕਿ ਉਸ ਦਾ ਐਕਸੀਡੈਂਟ ਹੋ ਗਿਆ ਸੀ, ਜਿਸ ਦੌਰਾਨ ਉਸ ਨੂੰ ਗੰਭੀਰ ਸੱਟ ਲੱਗੀ ਸੀ ਅਤੇ ਉਸ ਦੀ ਨੌਕਰੀ ਚਲੀ ਗਈ ਸੀ।
ਇਹ ਵੀ ਪੜ੍ਹੋ : ਕੋਰੋਨਾ ਜਾਂਚ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਵੱਡੀ ਰਾਹਤ, ਜਾਰੀ ਕੀਤੇ ਨਵੇਂ ਆਦੇਸ਼
ਉਨ੍ਹਾਂ ਦੱਸਿਆ ਕਿ ਹੁਣ ਗੁਰਦੀਪ ਸਿੰਘ ਨੂੰ ਉਸਦੇ ਹੀ ਪਿੰਡ ਠੀਕਰੀਵਾਲ ਦੇ ਗੁਰਵਿੰਦਰ ਸਿੰਘ ਅਤੇ ਮਨਜੋਤ ਸਿੰਘ ਆਦਿ ਨੇ ਸਹਾਰਾ ਦੇ ਕੇ ਆਪਣੇ ਘਰ ਰੱਖਿਆ ਹੋਇਆ ਹੈ ਪਰ ਉਸ ਕੋਲ ਪਾਸਪੋਰਟ ਨਾ ਹੋਣ ਕਾਰਣ ਉਹ ਅਜੇ ਘਰ ਨਹੀਂ ਪਰਤ ਸਕਦਾ ਹੈ। ਉਨ੍ਹਾਂ ਨੇ ਪੰਜਾਬ, ਕੇਂਦਰ ਸਰਕਾਰ ਅਤੇ ਦੁਬਈ ਸਰਕਾਰ ਨੂੰ ਅਪੀਲ ਕੀਤੀ ਕਿ ਗੁਰਦੀਪ ਸਿੰਘ ਦਾ ਪਾਸਪੋਰਟ ਦੇ ਦਿੱਤਾ ਜਾਵੇ ਤਾਂ ਜੋ ਆਪਣੇ ਘਰ ਪਹੁੰਚ ਸਕੇ।