ਸ਼ਬਦ ਗੁਰੂ ਯਾਤਰਾ ਦਾ ਕੀਤਾ ਜਾਵੇਗਾ ਸਵਾਗਤ : ਸੇਖਾ

03/26/2019 5:03:00 AM

ਗੁਰਦਾਸਪੁਰ (ਨੰਦਾ)-ਗੁਰਦੁਆਰਾ ਟਾਹਲੀ ਸਾਹਿਬ ਗਾਹਲਡ਼ੀ ਦੇ ਪ੍ਰਧਾਨ ਸੁਲੱਖਣ ਸਿੰਘ ਸੇਖਾ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਤ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਸ਼ਬਦ ਗੁਰੂ ਯਾਤਰਾ ਆ ਰਹੀ ਹੈ। ਇਸ ਯਾਤਰਾ ਦਾ ਰਾਤ ਵਿਸ਼ਰਾਮ 3 ਅਪ੍ਰੈਲ ਨੂੰ ਗੁਰਦੁਆਰਾ ਟਾਹਲੀ ਸਾਹਿਬ ਗਾਹਲਡ਼ੀ ’ਚ ਹੋਵੇਗਾ ਤੇ 4 ਅਪ੍ਰੈਲ ਨੂੰ ਯਾਤਰਾ ਗੁਰਦਾਸਪੁਰ ਲਈ ਰਵਾਨਾ ਹੋਵੇਗੀ। ਉਨ੍ਹਾਂ ਦੱਸਿਆ ਕਿ 3 ਅਪ੍ਰੈਲ ਨੂੰ ਸ਼ਬਦ ਗੁਰੂ ਯਾਤਰਾ ਦਾ ਸਮੂਹ ਖੇਤਰ ਦੀ ਸੰਗਤ ਵੱਲੋਂ ਸਵਾਗਤ ਕੀਤਾ ਜਾਵੇਗਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਸ਼ਮੀਰ ਸਿੰਘ ਦੋਰਾਂਗਲਾ, ਕੁਲਦੀਪ ਸਿੰਘ ਬੈਂਸ, ਪੂਰਨ ਸਿੰਘ, ਕਸ਼ਮੀਰ ਸਿੰਘ ਵਾਹਲਾ, ਜਸਬੀਰ ਸਿੰਘ ਕਠਿਆਲੀ, ਗੁਰਨਾਮ ਸਿੰਘ ਗੰਜਾ, ਰਛਪਾਲ ਸਿੰਘ ਦਬੂਡ਼ੀ, ਹਰਜੀਤ ਸਿੰਘ ਬਹਿਲੋਲਪੁਰ, ਕੈਪਟਨ ਅਮਰਜੀਤ ਸਿੰਘ, ਦੀਵਾਨ ਸਿੰਘ ਸੱਦਾ, ਗੁਰਦੀਪ ਸਿੰਘ ਥੰਮਣ, ਫੌਜਾ ਸਿੰਘ ਤੇ ਪਰਮਜੀਤ ਸਿੰਘ ਆਲੀਨੰਗਲ ਆਦਿ ਹਾਜ਼ਰ ਸੀ।

Related News