ਪ੍ਰਿੰਸੀਪਲ ਚੌਧਰੀ ਦੀਆਂ ਸੇਵਾਵਾਂ ਨੂੰ ਭੁਲਾਇਆ ਨਹੀਂ ਜਾ ਸਕਦੈ : ਡਾ. ਡੈਰਿਕ

03/26/2019 5:02:23 AM

ਗੁਰਦਾਸਪੁਰ (ਬੇਰੀ, ਵਿਪਨ)-ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਲਾ ਵਿਖੇ ਪ੍ਰਿੰਸੀਪਲ ਡਾ. ਐਡਵਰਡ ਮਸੀਹ ਦੀ ਅਗਵਾਈ ਹੇਠ ਕਾਲਜ ਦੇ ਸਾਬਕਾ ਪ੍ਰਿੰਸੀਪਲ ਆਰ. ਐੱਮ. ਚੌਧਰੀ ਦੇ ਅਕਾਲ ਚਲਾਣਾ ਕਰ ਜਾਣ ’ਤੇ ਕਾਲਜ ਕੈਂਪਸ ਵਿਚ ਪ੍ਰਾਰਥਨਾ ਕੀਤੀ ਗਈ। ਇਸ ਸਭਾ ਦਾ ਸੰਚਾਲਨ ਡਾ. ਬੀ. ਕੇ. ਸ਼ਰਮਾ ਨੇ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਐਡਵਰਡ ਮਸੀਹ ਨੇ ਕਿਹਾ ਕਿ ਪ੍ਰਿੰਸੀਪਲ ਆਰ. ਐੱਮ. ਚੌਧਰੀ ਦੇ ਇਸ ਫ਼ਾਨੀ ਸੰਸਾਰ ਤੋਂ ਚਲੇ ਜਾਣ ਨਾਲ ਬੇਰਿੰਗ ਸੰਸਥਾਵਾਂ ਨੂੰ ਬਹੁਤ ਘਾਟਾ ਪਿਆ ਹੈ। ਇਸ ਮੌਕੇ ਬੇਰਿੰਗ ਸਕੂਲ ਦੇ ਪ੍ਰਿੰਸੀਪਲ ਇੰਜੀ. ਐੱਚ. ਐੱਲ. ਪੀਟਰ ਨੇ ਕਿਹਾ ਕਿ ਉਹ ਭਾਵੇਂ ਬਹੁਤ ਘੱਟ ਪ੍ਰਿੰਸੀਪਲ ਆਰ. ਐੱਮ. ਚੌਧਰੀ ਦੀ ਸੰਗਤ ਵਿਚ ਰਹੇ ਪਰ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ। ਇਸ ਮੌਕੇ ਡਾ. ਡੈਰਿਕ ਏਂਜਲਸ ਸੈਕਟਰੀ ਬੁੱਕਾ ਨੇ ਕਿਹਾ ਕਿ ਪ੍ਰਿੰਸੀਪਲ ਆਰ. ਐੱਮ. ਚੌਧਰੀ ਦੇ ਕੰਮਾਂ ਕਰ ਕੇ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਆਰ. ਐੱਮ. ਚੌਧਰੀ ਨੇ ਇਤਿਹਾਸ ਦੇ ਅਧਿਆਪਕ ਵਜੋਂ ਕਾਰਜ ਸ਼ੁਰੂ ਕੀਤਾ ਅਤੇ ਫਿਰ 1994 ਤੋਂ 2002 ਤੱਕ ਪ੍ਰਿੰਸੀਪਲ ਦੇ ਅਹੁਦੇ ’ਤੇ ਰਹੇ। ਉਪਰੰਤ ਉਨ੍ਹਾਂ 2013 ਤੱਕ ਸੈਕਟਰੀ ਬੁੱਕਾ ਦੀਆਂ ਸੇਵਾਵਾਂ ਵੀ ਨਿਭਾਈਆਂ ਅਤੇ ਹੋਰ ਵੀ ਅਹਿਮ ਅਹੁਦਿਆਂ ’ਤੇ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ। ਇਸ ਮੌਕੇ ਬੇਰਿੰਗ ਕਾਲਜੀਏਟ ਦੇ ਪ੍ਰਿੰਸੀਪਲ ਡਾ. ਰਾਜਨ ਚੌਧਰੀ, ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਵੀ ਮੌਜੂਦ ਸਨ।

Related News