ਨੇਹਾ ਨੇ ਐੱਮ. ਐੱਸ. ਸੀ. ਆਈ. ਟੀ. ’ਚ ਹਾਸਲ ਕੀਤੀ ਮੈਰਿਟ
Friday, Mar 15, 2019 - 04:20 AM (IST)
ਗੁਰਦਾਸਪੁਰ (ਮਠਾਰੂ) –ਬੇਰਿੰਗ ਯੁੂਨੀਅਨ ਕ੍ਰਿਸਚੀਅਨ ਕਾਲਜ ਬਟਾਲਾ ਵਿਖੇ ਪ੍ਰਿੰਸੀਪਲ ਪ੍ਰੋ. ਡਾ. ਐਡਵਰਡ ਮਸੀਹ ਦੀ ਰਹਿਨੁਮਾਈ ਤੇ ਵਿਭਾਗ ਦੇ ਮੁਖੀ ਪ੍ਰੋ. ਨਰਿੰਦਰ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਪੋਸਟ ਗ੍ਰੈਜੂਏਟ ਕੰਪਿਊਟਰ ਵਿਭਾਗ ਨਿੱਤ ਨਵੀਆਂ ਪੁਲਾਘਾਂ ਪੁਟ ਰਿਹਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਐਲਾਨੇ ਗਏ ਨਤੀਜਿਆਂ ’ਚ ਬੇਰਿੰਗ ਕਾਲਜ ਦੀ ਐੱਮ. ਐੱਸ. ਈ. ਆਈ. ਟੀ. ਸਮੈਸਟਰ-1 ਦੀ ਵਿਦਿਆਰਥਣ ਨੇਹਾ ਨੇ ਪਹਿਲੀ ਮੈਰਿਟ ਹਾਸਲ ਕਰ ਕੇ ਵਿਭਾਗ ਤੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ। ਵਿਦਿਆਰਥਣ ਨੇਹਾ ਨੇ 600 ਵਿੱਚੋਂ 456 ਅੰਕ ਹਾਸਲ ਕਰਕੇ ਮੈਰਿਟ ਹਾਸਲ ਕੀਤੀ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਪ੍ਰੋ. ਡਾ. ਐਡਵਰਡ ਮਸੀਹ ਨੇ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥਣ ਦੇ ਮਾਪਿਆਂ ਨੂੰ ਮੁਬਾਰਕਾਂ ਦਿੱਤੀਆਂ। ਇਸ ਮੌਕੇ ਪ੍ਰੋ. ਹਰਪ੍ਰਭਦੀਪ ਸਿੰਘ, ਪ੍ਰੋ ਅਸ਼ਵਨੀ ਕੁਮਾਰ, ਪ੍ਰੋ. ਜਗਦੀਪ ਸਿੰਘ, ਪ੍ਰੋ. ਮਨਦੀਪ ਸੰਧੂ ਸਮੇਤ ਹੋਰ ਵੀ ਸਟਾਫ਼ ਹਾਜ਼ਰ ਸਨ।