ਚੋਰ ਨੇ ਦੋ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, ਤੋੜੇ ਤਾਲੇ ਤੇ ਕੰਧ ਪਾੜਨ ’ਚ ਰਿਹਾ ਅਸਫ਼ਲ

Saturday, Nov 02, 2024 - 05:32 PM (IST)

ਚੋਰ ਨੇ ਦੋ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, ਤੋੜੇ ਤਾਲੇ ਤੇ ਕੰਧ ਪਾੜਨ ’ਚ ਰਿਹਾ ਅਸਫ਼ਲ

ਬਟਾਲਾ(ਸਾਹਿਲ)- ਦੀਵਾਲੀ ਦੀ ਰਾਤ ਨੂੰ ਇਕ ਚੋਰ ਵਲੋਂ ਗਾਂਧੀ ਚੌਕ ਸਥਿਤ ਦੋ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿਤਾ ਸ਼ੂਜ਼ ਕੰਪਨੀ ਦੇ ਮਾਲਕ ਵਰੁਣ ਮਹਿਤਾ ਅਤੇ ਜਨਰਲ ਸਟੋਰ ਦੇ ਮਾਲਕ ਪ੍ਰਵੀਨ ਅਗਰਵਾਲ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਵੀ ਉਹ ਆਪਣੀਆਂ-ਆਪਣੀਆਂ ਦੁਕਾਨਾਂ ਨੂੰ ਬੰਦ ਕਰਕੇ ਘਰਾਂ ਨੂੰ ਚਲੇ ਗਏ ਸੀ ਅਤੇ ਦੇਰ ਰਾਤ ਇਕ ਚੋਰ ਵਲੋਂ ਛੱਤ ਰਾਹੀਂ ਦਾਖਲ ਹੋ ਕੇ ਉਨ੍ਹਾਂ ਦੀਆਂ ਦੁਕਾਨਾਂ ਦੇ ਜਿਥੇ ਤਾਲੇ ਤੋੜੇ ਗਏ, ਉਥੇ ਨਾਲ ਹੀ ਕੰਧ ਪਾੜਨ ਦੀ ਵੀ ਕੋਸ਼ਿਸ਼ ਕੀਤੀ, ਜਿਸ ਵਿਚ ਖੁਦ ਨੂੰ ਨਾਕਾਮ ਹੁੰਦਾ ਦੇਖ ਚੋਰ ਆਪਣਾ ਸਾਮਾਨ ਵੀ ਮੌਕੇ ’ਤੇ ਛੱਡ ਕੇ ਭੱਜ ਗਿਆ, ਜਿਸ ਨਾਲ ਸਾਡੀ ਦੁਕਾਨਾਂ ’ਤੇ ਚੋਰੀ ਹੋਣੋਂ ਬਚ ਗਈ ਹੈ। ਉਕਤ ਦੁਕਾਨਦਾਰਾਂ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਅਸੀਂ ਪੁਲਸ ਚੌਕੀ ਬੱਸ ਸਟੈਂਡ ਵਿਖੇ ਸੂਚਨਾ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ-  ਬੁਲੇਟ ਦੇ ਪਟਾਕੇ ਮਾਰਨ ਤੋਂ ਵਧਿਆ ਵਿਵਾਦ, 2 ਦਰਜਨ ਤੋਂ ਵੱਧ ਨੌਜਵਾਨਾਂ ਨੇ ਮਾਰ 'ਤਾ ਬੰਦਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News