ਮਾਂ ਨਾਲ ਬਾਜ਼ਾਰ ਗਏ ਪੁੱਤਰ ''ਤੇ ਨੌਜਵਾਨਾਂ ਨੇ ਕੀਤਾ ਦਾਤਰ ਨਾਲ ਹਮਲਾ

Friday, Nov 01, 2024 - 03:01 PM (IST)

ਮਾਂ ਨਾਲ ਬਾਜ਼ਾਰ ਗਏ ਪੁੱਤਰ ''ਤੇ ਨੌਜਵਾਨਾਂ ਨੇ ਕੀਤਾ ਦਾਤਰ ਨਾਲ ਹਮਲਾ

ਬਟਾਲਾ (ਸਾਹਿਲ)- ਦਾਤਰ ਮਾਰ ਕੇ ਨੌਜਵਾਨ ਦਾ ਸਿਰ ਪਾੜਨ ਦੇ ਕਥਿਤ ਦੋਸ਼ ਹੇਠ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਨੇ ਦੋ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜ਼ਖ਼ਮੀ ਨੌਜਵਾਨ ਕਰਨਜੀਤ ਸਿੰਘ ਦੀ ਮਾਤਾ ਗੁਰਦੇਵ ਕੌਰ ਪਤਨੀ ਸਤਵੰਤ ਸਿੰਘ ਵਾਸੀ ਹਰੂਵਾਲ ਨੇ ਦੱਸਿਆ ਕਿ 29 ਅਕਤੂਬਰ ਦੁਪਹਿਰ ਨੂੰ ਆਪਣੇ ਪਿੰਡ ਹਰੂਵਾਲ ਤੋਂ ਘਰੇਲੂ ਸਾਮਾਨ ਲੈਣ ਲਈ ਕਾਹਲਾਂਵਾਲੀ ਚੌਂਕ ਡੇਰਾ ਬਾਬਾ ਨਾਨਕ ਵਿਖੇ ਆਪਣੇ ਪੁੱਤਰ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਈ ਸੀ। 

ਸਾਮਾਨ ਲੈਣ ਉਪਰੰਤ ਜਦੋਂ ਉਹ ਘਰ ਜਾਣ ਲੱਗੇ ਤਾਂ ਇਸੇ ਦੌਰਾਨ ਇਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਦੋ ਨੌਜਵਾਨ ਅਮਿਤ ਅਤੇ ਗੋਪੀ ਵਾਸੀ ਪਿੰਡ ਸਮਰਾਏ ਦਾਤਰ ਨਾਲ ਲੈਸ ਹੋ ਕੇ ਆਏ, ਜਿਨ੍ਹਾਂ ਨੇ ਆਪਣਾ ਮੋਟਰਸਾਈਕਲ ਉਸ ਦੇ ਲੜਕੇ ਦੇ ਬਰਾਬਰ ਲਿਆ ਖੜ੍ਹਾ ਕੀਤਾ ਅਤੇ ਮਾਰ ਦੇਣ ਦੀ ਨੀਅਤ ਨਾਲ ਦਾਤਰ ਕਰਨਜੀਤ ਸਿੰਘ ਦੇ ਸਿਰ ਵਿਚ ਮਾਰ ਦਿੱਤਾ, ਜਿਸ ਨਾਲ ਇਹ ਗੰਭੀਰ ਜ਼ਖ਼ਮੀ ਹੋ ਕੇ ਮੋਟਰਸਾਈਕਲ ਸਮੇਤ ਸੜਕ ’ਤੇ ਡਿੱਗ ਪਿਆ। 

ਇਹ ਵੀ ਪੜ੍ਹੋ- ਤਿਉਹਾਰ ਮੌਕੇ ਉੱਜੜਿਆ ਪਰਿਵਾਰ, ਸ਼ੱਕੀ ਹਾਲਾਤ 'ਚ ਡਾਕਟਰ ਦੀ ਮੌਤ

ਇਸ ਦੇ ਬਾਅਦ ਉਸ ਨੇ ਆਪਣੇ ਦੂਜੇ ਲੜਕੇ ਸੁਖਪ੍ਰੀਤ ਸਿੰਘ ਨੂੰ ਫੋਨ ਕਰਕੇ ਬੁਲਾਇਆ, ਜਿਸ ਨੇ ਕਰਨਜੀਤ ਸਿੰਘ ਨੂੰ ਇਲਾਜ ਲਈ ਸਰਕਾਰੀ ਹਸਪਾਲ ਡੇਰਾ ਬਾਬਾ ਨਾਨਕ ਵਿਖੇ ਪਹੁੰਚਾਇਆ, ਜਿੱਥੋਂ ਡਾਕਟਰਾਂ ਨੇ ਉਸ ਦੇ ਉਕਤ ਲੜਕੇ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ। ਓਧਰ ਉਕਤ ਮਾਮਲੇ ਸਬੰਧੀ ਏ. ਐੱਸ. ਆਈ. ਗੁਰਪ੍ਰੀਤ ਸਿੰਘ ਨੇ ਕਾਰਵਾਈ ਕਰਦਿਆਂ ਉਪਰੋਕਤ ਥਾਣੇ ਵਿਚ ਉਕਤ ਦੋਵਾਂ ਨੌਜਵਾਨਾਂ ਖ਼ਿਲਾਫ਼ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ- KBC 'ਚ ਪੰਜਾਬ ਪੁਲਸ ਨੇ ਕਰਵਾ 'ਤੀ ਬੱਲੇ-ਬੱਲੇ, ਛੋਟੇ ਜਿਹੇ ਕਸਬੇ ਦੀ ਧੀ ਨੇ ਖੱਟਿਆ ਵੱਡਾ ਨਾਮਣਾ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News