ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵੱਲੋਂ ਖਾਦ ਤੇ ਕੀਟਨਾਸ਼ਕ ਵਿਕਰੇਤਾਵਾਂ ਦੀ ਕੀਤੀ ਗਈ ਜਾਂਚ
Saturday, Nov 02, 2024 - 06:12 PM (IST)
ਗੁਰਦਾਸਪੁਰ (ਵਿਨੋਦ, ਗੋਰਾਇਆ)- ਡਿਪਟੀ ਕਮਿਸ਼ਨਰ, ਸ੍ਰੀ ਉਮਾ ਸ਼ੰਕਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵੱਲੋਂ ਦੀਨਾਨਗਰ ਖੇਤਰ ਵਿਖੇ ਖਾਦ ਤੇ ਕੀਟਨਾਸ਼ਕ ਡੀਲਰਾਂ ਦੀ ਜਾਂਚ ਕੀਤੀ ਗਈ। ਮੁੱਖ ਖੇਤੀਬਾੜੀ ਅਫਸਰ, ਡਾ.ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਜਿਸ ਵਿੱਚ ਏਡੀਓ ਮਨਦੀਪ ਸੈਣੀ ਅਤੇ ਹੋਰ ਸਬੰਧਤ ਅਧਿਕਾਰੀ ਸ਼ਾਮਲ ਸਨ, ਵਲੋਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਟੀਮ ਵੱਲੋਂ ਦੀਨਾਨਗਰ ਦੇ ਖੇਤਰ ਵਿਚ ਡੀਲਰਾਂ ਦੀ ਜਾਂਚ ਕੀਤੀ ਗਈ। ਡੀਲਰਾਂ ਦੇ ਸਟਾਕ ਰਜਿਸਟਰਾਂ ਦੀ ਵੀ ਸਮੀਖਿਆ ਕੀਤੀ ਗਈ ।
ਇਹ ਵੀ ਪੜ੍ਹੋ- ਦੀਵਾਲੀ ਦੀ ਰਾਤ ਦੋ ਦੋਸਤਾਂ ਨੂੰ ਮੌਤ ਨੇ ਪਾਇਆ ਘੇਰਾ, ਦੋਵਾਂ ਦੀ ਦਰਦਨਾਕ ਮੌਤ
ਡੀਲਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਖਾਦ ਤੇ ਕੀਟਨਾਸ਼ਕਾਂ ਦੇ ਨਾਲ ਕਿਸੇ ਹੋਰ ਪਦਾਰਥ ਦੀ ਟੈਗਿੰਗ ਬਿਲਕੁਲ ਨਹੀਂ ਕਰ ਸਕਦੇ ਤੇ ਨਾ ਹੀ ਕਿਸਾਨਾਂ ਨੂੰ ਲੋੜ ਮੁਤਾਬਿਕ ਖਾਦ ਜਾਂ ਕੀਟਨਾਸ਼ਕ ਖਰੀਦਣ ਤੋਂ ਇਲਾਵਾ ਹੋਰ ਵਾਧੂ ਵਸਤੂ ਦੀ ਖਰੀਦ ਲਈ ਮਜ਼ਬੂਰ ਕੀਤਾ ਜਾ ਸਕਦਾ ਹੈ ।
ਇਹ ਵੀ ਪੜ੍ਹੋ- ਬੁਲੇਟ ਦੇ ਪਟਾਕੇ ਮਾਰਨ ਤੋਂ ਵਧਿਆ ਵਿਵਾਦ, 2 ਦਰਜਨ ਤੋਂ ਵੱਧ ਨੌਜਵਾਨਾਂ ਨੇ ਮਾਰ 'ਤਾ ਬੰਦਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8