ਅਸਲਾ ਦੁਕਾਨ ਦੇ ਮੁਲਾਜ਼ਮ ਨੇ ਵੇਚ ਦਿੱਤੇ 2 ਪਿਸਤੌਲ, ਗ੍ਰਿਫ਼ਤਾਰ

Friday, Nov 08, 2024 - 05:03 PM (IST)

ਅਸਲਾ ਦੁਕਾਨ ਦੇ ਮੁਲਾਜ਼ਮ ਨੇ ਵੇਚ ਦਿੱਤੇ 2 ਪਿਸਤੌਲ, ਗ੍ਰਿਫ਼ਤਾਰ

ਕਾਦੀਆਂ (ਜ਼ੀਸ਼ਾਨ)- ਇੱਥੋਂ ਦੇ ਇਕ ਅਸਲਾ ਦੁਕਾਨ ਦੇ ਮੁਲਾਜ਼ਮ ਨੂੰ ਅਸਲਾ ਵੇਚਣ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਾਦੀਆਂ ਪੁਲਸ ਨੇ ਦੱਸਿਆ ਕਿ ਰਮਨ ਕੁਮਾਰ ਪੁੱਤਰ ਦਰਸ਼ਨ ਲਾਲ ਨਿਵਾਸੀ ਬਟਾਲਾ ਨੇ ਦੱਸਿਆ ਕਿ ਉਸ ਦਾ ਕਾਦੀਆਂ ਥਾਣਾ ਚੌਕ ਵਿਖੇ ਉੱਤਮ ਗਨ ਹਾਊਸ ਹੈ। ਚੋਣਾਂ ਦੌਰਾਨ ਲਾਇਸੈਂਸੀ ਅਸਲਾ ਵਰਤੋਂ ਮੱਧ ਅਮਾਨਤ ਜਮ੍ਹਾਂ ਕਰਦਾ ਹਾਂ ਅਤੇ ਨਵੇਂ ਪਿਸਤੌਲ ਅਤੇ ਰਿਵਾਲਵਰ ਵੀ ਲਾਇਸੰਸਕਰਤਾ ਨੂੰ ਵੇਚਦਾ ਹਾਂ ਅਤੇ ਉਨ੍ਹਾਂ ਦਾ ਇੰਦਾਰਾਜ਼ ਦਰਜ ਕਰਦਾ ਹਾਂ। ਅਸਲੇ ਦੀ ਸਾਂਭ ਲਈ ਮੈਂ ਅਕਾਸ਼ ਮਸੀਹ ਪੁਤਰ ਗੁਲਜ਼ਾਰ ਮਸੀਹ ਵਾਸੀ ਬਟਾਲਾ ਨੂੰ ਮੁਲਾਜ਼ਮ ਰੱਖਿਆ ਹੈ। 

ਇਹ ਵੀ ਪੜ੍ਹੋ- ਅੰਮ੍ਰਿਤਧਾਰੀ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ 'ਤੇ ਲਗਾਈ ਪਾਬੰਦੀ 'ਤੇ ਜਥੇਦਾਰ ਵਲੋਂ ਸਖ਼ਤ ਹੁਕਮ ਜਾਰੀ

6 ਨਵੰਬਰ ਨੂੰ ਜਦ ਮੈਂ ਆਪਣਾ ਸਟਾਕ ਰਜਿਸਟਰ ਚੈੱਕ ਕੀਤਾ ਤਾਂ ਦੋ ਪਿਸਤੌਲ 32 ਬੋਰ ਗਾਇਬ ਸਨ। ਜਦ ਮੈਂ ਆਪਣੇ ਮੁਲਾਜ਼ਮ ਤੋਂ ਸਖ਼ਤੀ ਨਾਲ ਪੁੱਛਿਆ ਤਾਂ ਉਸਨੇ ਮੰਨਿਆ ਕਿ ਉਸਨੇ ਦੋ ਪਿਸਤੌਲ ਚੋਰੀ ਕੀਤੇ ਸਨ ਜੋ ਅੱਗੇ ਜਗਤਾਰ ਸਿੰਘ ਉਰਫ ਕਰਨ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਮੂਲਿਆਂਵਾਲ ਨੂੰ ਵੇਚ ਦਿੱਤੇ ਸਨ।

ਇਹ ਵੀ ਪੜ੍ਹੋ- ਸਪਾ ਸੈਂਟਰ ਦੀ ਆੜ ’ਚ ਚੱਲ ਰਿਹਾ ਸੀ ਗੰਦਾ ਧੰਦਾ, 2 ਕੁੜੀਆਂ ਸਮੇਤ 7 ਫੜੇ

ਕਾਦੀਆਂ ਪੁਲਸ ਨੇ ਬਿਆਨ ਦੇ ਅਧਾਰ ’ਤੇ ਅਕਾਸ਼ ਮਸੀਹ ਪੁੱਤਰ ਗੁਲਜ਼ਾਰ ਮਸੀਹ ਵਾਸੀ ਬਟਾਲਾ ਅਤੇ ਜਗਤਾਰ ਸਿੰਘ ਉਰਫ ਕਰਨ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਮੂਲਿਆਂ ਵਾਲ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਦੂਸਰੇ ਦੀ ਭਾਲ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ- ਪੰਜਾਬ 'ਚ Weather ਨੂੰ ਲੈ ਕੇ ਵੱਡੀ ਅਪਡੇਟ, ਮੌਸਮ ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News