ਸਵਾਈਨ ਫਲੂ ਕਾਰਨ ਔਰਤ ਦੀ ਮੌਤ
Friday, Mar 15, 2019 - 04:19 AM (IST)
ਗੁਰਦਾਸਪੁਰ (ਕੰਵਲ)-ਸਵਾਈਨ ਫਲੂ ਨਾਲ ਇਕ ਔਰਤ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਪਠਾਨਕੋਟ ਨੇਡ਼ੇ ਖਾਨਪੁਰ ਦੀ ਰਹਿਣ ਵਾਲੀ ਰੰਜੂ (40), ਜਿਸ ਦਾ ਇਲਾਜ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਚੱਲ ਰਿਹਾ ਸੀ, ਜਿਥੇ ਅੱਜ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਐੱਸ. ਅੈੱਮ. ਓ. ਭੁਪਿੰਦਰ ਸਿੰਘ ਨੇ ਦੱਸਿਆ ਕਿ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਪਠਾਨਕੋਟ ਜ਼ਿਲੇ ਨਾਲ ਸਬੰਧਤ ਇਕ ਔਰਤ ਦੀ ਇਲਾਜ ਦੌਰਾਨ ਮੌਤ ਹੋਈ। ਜਿਸ ਦੀ ਰਿਪੋਰਟ ਸਿਵਲ ਹਸਪਤਾਲ ਪਠਾਨਕੋਟ ’ਚ ਆਉਣ ਦੇ ਬਾਅਦ ਪਤਾ ਲੱਗੀ ਹੈ ਕਿ ਉਸ ਔਰਤ ਦੀ ਸਵਾਈਨ ਫਲੂ ਬੀਮਾਰੀ ਨਾਲ ਮੌਤ ਹੋ ਗਈ। ਐੱਸ. ਐੱਮ. ਓ. ਨੇ ਦੱਸਿਆ ਕਿ ਹਸਪਤਾਲ ’ਚ ਸਵਾਈਨ ਫਲੂ ਦੇ 22 ਮਰੀਜ਼ ਦਾਖਲ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।