ਅਣਪਛਾਤਾ ਮੋਟਰਸਾਈਕਲ ਸਵਾਰ ਔਰਤ ਦਾ ਪਰਸ ਖੋਹ ਕੇ ਫਰਾਰ

Monday, Nov 04, 2024 - 02:42 PM (IST)

ਅਣਪਛਾਤਾ ਮੋਟਰਸਾਈਕਲ ਸਵਾਰ ਔਰਤ ਦਾ ਪਰਸ ਖੋਹ ਕੇ ਫਰਾਰ

ਬਟਾਲਾ (ਸਾਹਿਲ)- ਇਕ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨ ਵਲੋਂ ਇਕ ਔਰਤ ਦਾ ਪਰਸ ਖੋਹ ਕੇ ਫਰਾਰ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ ਜਸਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਵੰਦਨਾ ਪਤਨੀ ਪਵਨ ਕੁਮਾਰ ਵਾਸੀ ਕਾਦੀ ਹੱਟੀ ਬਟਾਲਾ ਨੇ ਲਿਖਵਾਇਆ ਹੈ ਕਿ ਬੀਤੀ 2 ਨਵੰਬਰ ਨੂੰ ਉਹ ਰਿਕਸ਼ਾ ’ਤੇ ਸਵਾਰ ਹੋ ਕੇ ਬਾਜ਼ਾਰ ਤੋਂ ਘਰ ਵਾਪਸ ਆ ਰਹੀ ਸੀ ਕਿ ਦੁਪਹਿਰ 3 ਵਜੇ ਦੇ ਕਰੀਬ ਇਕ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨ ਨੇ ਉਸਦੇ ਹੱਥ ਵਿਚ ਫੜਿਆ ਪਰਸ ਝਪੱਟਾ ਮਾਰ ਕੇ ਖੋਹ ਕੇ ਲਿਆ ਅਤੇ ਫਰਾਰ ਹੋ ਗਿਆ। ਉਕਤ ਬਿਆਨਕਰਤਾ ਮਹਿਲਾ ਮੁਤਾਬਕ ਉਸਦੇ ਪਰਸ ਵਿਚ 7000 ਰੁਪਏ ਅਤੇ ਇਕ ਮੋਬਾਈਲ ਫੋਨ ਸੀ। ਏ.ਐੱਸ.ਆਈ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸੰਬਧੀ ਕਾਰਵਾਈ ਕਰਦਿਆਂ ਥਾਣਾ ਸਿਟੀ ਵਿਚ ਅਣਪਛਾਤੇ ਲੁਟੇਰੇ ਖਿਲਾਫ ਬਣਦੀਆਂ ਧਾਰਾ ਹੇਠ ਕੇਸ ਦਰਜ ਕਰ ਦਿੱਤਾ ਗਿਆ ਹੈ।


author

Shivani Bassan

Content Editor

Related News