ਦੀਨਾਨਗਰ ਵਿਖੇ ਸਕੂਟਰੀ ਸਵਾਰ ਔਰਤ ਦੇ ਕੰਨ ਤੋਂ ਸੋਨੇ ਦੀ ਵਾਲੀ ਖੋਹ ਕੇ ਫਰਾਰ ਹੋਏ ਨੌਜਵਾਨ
Saturday, Nov 02, 2024 - 04:27 PM (IST)
ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)-ਜੇਕਰ ਦੀਨਾਨਗਰ ਵਿਖੇ ਵੇਖਿਆ ਜਾਵੇ ਤਾਂ ਪਿਛਲੇ ਦਿਨਾਂ ਤੋਂ ਲਗਾਤਾਰ ਚੋਰੀ ਦੀਆਂ ਲੁੱਟ-ਖੋਹ ਦੀਆਂ ਘਟਨਾ ਵਿੱਚ ਵਾਧਾ ਹੋਣ ਕਾਰਨ ਲੋਕਾਂ ਦੇ ਮਨਾਂ ਵਿੱਚ ਕਾਫੀ ਡਰ ਵਾਲੀ ਭਾਵਨਾ ਪਾਈ ਜਾ ਰਹੀ ਹੈ ਪਰ ਪੁਲਸ ਪ੍ਰਸ਼ਾਸਨ ਸਿਰਫ ਫੋਕੇ ਦਾਅਵੇ ਕਰਦਾ ਨਜ਼ਰ ਆ ਰਿਹਾ ਹੈ ਜਿਸ ਕਾਰਨ ਨਿਤ ਦਿਨ ਲੁੱਟ-ਖੋਹ ਦੀਆਂ ਘਟਨਾ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਇਸੇ ਤਹਿਤ ਹੀ ਬੀਤੇ ਦਿਨ ਇੱਕ ਔਰਤ ਆਪਣੀ ਸਕੂਟਰੀ 'ਤੇ ਜਾ ਰਹੀ ਸੀ ਜਿਸ ਦੀਆਂ ਤਿੰਨ ਮੋਟਰਸਾਇਕਲ ਸਵਾਰਾਂ ਵੱਲੋਂ ਇੱਕ ਸੱਜੇ ਕੰਨ ਤੋਂ ਝਪਟ ਮਾਰ ਕੇ ਵਾਲੀ ਖੋਹ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਜਿਸ ਉਪਰੰਤ ਪੁਲਸ ਵੱਲੋਂ ਇਕ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਪਰ ਦੋ ਭੱਜਣ ਵਿੱਚ ਫਰਾਰ ਹੋ ਗਏ।
ਇਹ ਵੀ ਪੜ੍ਹੋ- ਦੀਵਾਲੀ ਦੀ ਰਾਤ ਦੋ ਦੋਸਤਾਂ ਨੂੰ ਮੌਤ ਨੇ ਪਾਇਆ ਘੇਰਾ, ਦੋਵਾਂ ਦੀ ਦਰਦਨਾਕ ਮੌਤ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਦੇ ਜਾਂਚ ਅਧਿਕਾਰੀ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਇਕ ਲੜਕੀ ਦੱਸਿਆ ਕਿ ਉਹ ਆਪਣੀ ਸਕੂਟਰੀ ਐਕਟਿਵਾ ਤੇ ਸਵਾਰ ਹੋ ਕੇ ਬਜ਼ਾਰ ਤੋਂ ਆਪਣੇ ਘਰ ਨੂੰ ਜਾ ਵਾਪਸ ਆ ਰਹੀ ਸੀ ਜਦ ਉਹ ਕੋਹੜਿਆ ਵਾਲੇ ਮੰਦਰ ਦੀਨਾਨਗਰ ਨਜ਼ਦੀਕ ਪੁੱਜੀ ਤਾਂ ਪਿੱਛੇ ਤੋਂ ਇੱਕ ਸਪਲੈਂਡਰ ਮੋਟਰਸਾਇਕਲ 'ਤੇ ਤਿੰਨ ਨੌਜਵਾਨ ਸਵਾਰ ਹੋ ਕੇ ਆਏ ਅਤੇ ਸਕੂਟਰੀ ਦੇ ਬਰਾਬਰ ਆ ਕੇ ਮੋਟਰ ਸਾਇਕਲ ਦੇ ਵਿਚਕਾਰ ਬੈਠੇ ਨੌਜਵਾਨ ਨੇ ਸੱਜੇ ਕੰਨ ਵਿੱਚ ਪਾਈ ਹੋਈ ਸੋਨੇ ਦੀ ਵਾਲੀ ਖੋਹ ਲਈ ਅਤੇ ਕੋਹਲੀਆਂ ਸਾਈਡ ਨੂੰ ਭੱਜ ਗਏ।ਬਾਅਦ ਵਿੱਚ ਉਪਰੰਤ ਪੁਲਸ ਵੱਲੋਂ ਜਾਂਚ ਪੜਤਾਲ ਕਰਨ ਤੇ ਜੋਤੀ ਪਤਨੀ ਮੋਹਨ ਲਾਲ ਵਾਸੀ ਆਰੀਆ ਨਗਰ ਦੀਨਾਨਗਰ ਦੇ ਬਿਆਨਾਂ ਦੇ ਆਧਾਰ ਤੇ ਅੰਮ੍ਰਿਤਪਾਲ ਸਿੰਘ ਪੁੱਤਰ ਗੁਰਨਾਮ ਸਿੰਘ, ਕਰਨਵੀਰ ਸਿੰਘ ਪੁੱਤਰ ਮੱਸਾ ਸਿੰਘ ਵਾਸੀਆਂਨ ਆਲੀਨੰਗਲ ਥਾਣਾ ਦੋਰਾਂਗਲਾ ਅਤੇ ਹਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਬਾਉਪੁਰ ਜੱਟਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਮੌਕੇ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਬੁਲੇਟ ਦੇ ਪਟਾਕੇ ਮਾਰਨ ਤੋਂ ਵਧਿਆ ਵਿਵਾਦ, 2 ਦਰਜਨ ਤੋਂ ਵੱਧ ਨੌਜਵਾਨਾਂ ਨੇ ਮਾਰ 'ਤਾ ਬੰਦਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8