ਨਾਰਥ ਜ਼ੋਨ ਚੈਂਪੀਅਨਸ਼ਿਪ ’ਚ ਅਭਿਸ਼ੇਕ ਤੇ ਜਸ਼ਨਪ੍ਰੀਤ ਬੈਸਟ ਖਿਡਾਰੀ ਚੁਣੇ
Thursday, Feb 21, 2019 - 03:50 AM (IST)
ਗੁਰਦਾਸਪੁਰ (ਮਠਾਰੂ)–ਬੀਤੇ ਦਿਨ ਹਰਿਆਣਾ ਸੂਬੇ ਦੇ ਸ਼ਾਹਬਾਦ ਵਿਖੇ ਕਰਵਾਈ ਗਈ ਨਾਰਥ ਜ਼ੋਨ ਜੁੂਡੋ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ, ਜਿਸ ’ਚ ਦੇਸ਼ ਭਰ ਤੋਂ ਜੁੂਡੋ ਖਿਡਾਰੀਆਂ ਨੇ ਭਾਗ ਲਿਆ। ਇਸ ਸਬੰਧੀ ਪ੍ਰਿੰਸੀਪਲ ਐਨਸੀ ਅਤੇ ਕੋਚ ਦਿਨੇਸ਼ ਕੁਮਾਰ ਨੇ ਦੱਸਿਆ ਕਿ ਇਸ ਨਾਰਥ ਜ਼ੋਨ ਨੈਸ਼ਨਲ ਪੱਧਰ ਦੀ ਚੈਂਪੀਅਨਸ਼ਿਪ ’ਚ ਵੁੱਡ ਸਟਾਕ ਸਕੂਲ ਦੇ ਖਿਡਾਰੀ ਅਭਿਸ਼ੇਕ ਬਾਵਾ ਨੇ ਸੋਨੇ ਦਾ ਤਮਗਾ ਅਤੇ ਜਸ਼ਨਪ੍ਰੀਤ ਸਿੰਘ ਨੇ ਕਾਂਸੇ ਦਾ ਤਮਗਾ ਪ੍ਰਾਪਤ ਕਰਦਿਆਂ ਟੂਰਨਾਮੈਂਟ ਦੇ ਬੈਸਟ ਖਿਡਾਰੀ ਹੋਣ ਦਾ ਮਾਣ ਵੀ ਹਾਸਲ ਕੀਤਾ ਹੈ। ਇਨ੍ਹਾਂ ਜੇਤੂ ਖਿਡਾਰੀਆਂ ਦਾ ਸਕੂਲ ਪਹੁੰਚਣ ’ਤੇ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ, ਚੇਅਰਪਰਸਨ ਡਾ. ਸਤਿੰਦਰਜੀਤ ਕੌਰ ਨਿੱਝਰ ਸਮੇਤ ਸਟਾਫ਼ ਮੈਂਬਰਾਂ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।