ਪਸ਼ੂਆਂ ''ਤੇ ਨਮੂਨੀਆ ਹੋ ਰਿਹਾ ਜਾਨਲੇਵਾ ਸਾਬਤ

Sunday, Jan 05, 2025 - 04:17 PM (IST)

ਪਸ਼ੂਆਂ ''ਤੇ ਨਮੂਨੀਆ ਹੋ ਰਿਹਾ ਜਾਨਲੇਵਾ ਸਾਬਤ

ਦੌਰਾਂਗਲਾ (ਨੰਦਾ) : ਪਿਛਲੇ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਡ ਤੇ ਸੀਤ ਲਹਿਰ ਕਾਰਨ ਜਿਥੇ ਲੋਕ ਠੰਡ ਤੋਂ  ਬਚਾਅ ਲਈ ਆਪਣੇ ਘਰਾਂ ਵਿਚ ਅੱਗ ਸੈਕਣ ਨੂੰ ਮਜ਼ਬੂਰ ਹਨ। ਉੱਥੇ ਕੜਾਕੇ ਦੀ ਠੰਡ ਅਤੇ ਸੀਤ ਲਹਿਰ ਬਜ਼ੁਰਗ, ਕਮਜ਼ੋਰ ਪਸ਼ੂਆਂ ਤੇ ਛੋਟੇ ਬੱਚਿਆਂ ਲਈ ਜਾਨਲੇਵਾ ਸਾਬਤ ਹੋ ਰਹੀ ਹੈ। ਠੰਡ ਦੇ ਪ੍ਰਕੋਪ ਕਾਰਨ ਗਾਂਵਾ ਦੇ ਛੋਟੇ ਨਵਜਾਤ ਵੱਛੇ-ਵੱਛੀਆਂ ਅਤੇ ਮੱਝਾਂ ਦੇ ਛੋਟੇ ਨਵਜਾਤ ਕੱਟੇ- ਕੱਟੀਆਂ ਠੰਡ ਲੱਗਣ ਉਪਰੰਤ ਨਮੂਨੀਆ ਹੋਣ ਕਰਕੇ ਮੌਤ ਦੇ ਮੂੰਹ ਜਾ ਰਹੇ ਹਨ। ਇਸ ਸਬੰਧੀ ਸਰਹੱਦੀ ਇਲਾਕੇ ਦੌਰਾਂਗਲਾ, ਸੁਲਤਾਨੀ, ਰਾਮਪੁਰ, ਬਾਹਮਣੀ , ਠਾਕੁਰ,ਦੇ ਪਸ਼ੂ ਪਾਲਕਾ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਠੰਡ ਵੱਲੋਂ ਜ਼ੋਰ ਫੜਨ ਕਾਰਨ ਪਸ਼ੂਆ ਦੇ ਬੱਚੇ ਵੱਡੇ ਪੱਧਰ 'ਤੇ ਠੰਡ ਦੀ ਲਪੇਟ ਵਿੱਚ ਆ ਰਹੇ ਹਨ। ਉਹਨਾ ਦੱਸਿਆ ਕਿ ਇਨ੍ਹਾਂ ਛੋਟੇ ਬੱਚਿਆਂ ਦਾ ਮਹਿੰਗਾ ਇਲਾਜ ਕਰਵਾਉਣ ਦੇ ਬਾਵਜੂਦ ਵੀ ਕਈ ਬੱਚਿਆਂ ਦੀ ਨਮੂਨੀਆ ਕਾਰਨ ਮੌਤ ਹੋ ਚੁੱਕੀ ਹੈ।

ਡਾ. ਨਾਗਪਾਲ ਨੇ ਕਿਹਾ ਕਿ ਸਰਦੀ ਦੇ ਮੌਸਮ ਦੌਰਾਨ ਪਸ਼ੂਆਂ ਦੇ ਛੋਟੇ ਬੱਚਿਆਂ ਅਤੇ ਵੱਡੇ ਪਸ਼ੂਆਂ ਨੂੰ ਠੰਡ ਲੱਗਣ ਨਾਲ ਨਮੂਨੀਆ ਹੋਣ ਦਾ ਖਦਸ਼ਾ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਸਰਦੀ ਦੌਰਾਨ ਪਸ਼ੂਆਂ ਨੂੰ ਫੇਫੜਿਆਂ  ਦੀਆਂ ਬਿਮਾਰੀਆਂ ਹੋਣ ਕਾਰਨ ਸਾਹ ਦੀਆਂ ਬਿਮਾਰੀਆਂ ਦਾ ਖਦਸ਼ਾ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਸ਼ੂਆਂ ਨੂੰ ਤਾਜ਼ਾ ਤੇ ਕੋਸਾ (ਗਰਮ) ਪਾਣੀ ਪਿਲਾਇਆ ਜਾਵੇ। 


author

Shivani Bassan

Content Editor

Related News