ਕਾਜਲ ਮਿਸ ਤੇ ਸੁਕ੍ਰਿਤ ਗੁਪਤਾ ਮਿਸਟਰ ਗੋਲਡਨ ਬਣੇ

Thursday, Feb 21, 2019 - 03:50 AM (IST)

ਕਾਜਲ ਮਿਸ ਤੇ ਸੁਕ੍ਰਿਤ ਗੁਪਤਾ ਮਿਸਟਰ ਗੋਲਡਨ ਬਣੇ
ਗੁਰਦਾਸਪੁਰ (ਵਿਨੋਦ)-ਗੋਲਡਨ ਸੀਨੀਅਰ ਸੈਕੰਡਰੀ ਸਕੂਲ ਦੇ 11ਵੀਂ ਦੇ ਵਿਦਿਆਰਥੀਆਂ ਨੇ 12ਵੀਂ ਦੇ ਵਿਦਿਆਰਥੀਆਂ ਦੇ ਸਨਮਾਨ ਲਈ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਦੀ ਅਗਵਾਈ ਗੋਲਡਨ ਗਰੁੱਪ ਦੀ ਚੀਫ਼ ਪੈਟਰਨ ਕ੍ਰਿਸ਼ਨ ਕਾਂਤਾ ਮਹਾਜਨ ਨੇ ਕੀਤੀ, ਜਦਕਿ ਮੁੱਖ ਮਹਿਮਾਨ ਵਜੋਂ ਚੇਅਰਮੈਨ ਮੋਹਿਤ ਮਹਾਜਨ ਸ਼ਾਮਲ ਹੋਏ। ਇਸ ਮੌਕੇ ਮੋਹਿਤ ਮਹਾਜਨ ਨੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਹ ਦਿਲ ਨਾਲ ਮਿਹਨਤ ਕਰਨ ਅਤੇ ਸਿੱਖਿਆ ਸੰਸਥਾ ਦਾ ਨਾਂ ਬਣਾਈ ਰੱਖਣ। ਪ੍ਰੋਗਰਾਮ ਮੌਕੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਪ੍ਰੋਗਰਾਮ ’ਚ ਕਾਜਲ ਮਿਸ ਗੋਲਡਨ ਅਤੇ ਸੁਕ੍ਰਿਤ ਗੁਪਤਾ ਮਿਸਟਰ ਗੋਲਡਨ ਦਾ ਐਲਾਨ ਸਕੂਲ ਦੇ ਪ੍ਰਿੰਸੀਪਲ ਜਤਿੰਦਰ ਗੁਪਤਾ ਨੇ ਕੀਤਾ। ਇਸ ਤੋਂ ਇਲਾਵਾ ਸਟਾਫ਼ ਆਫ ਦਾ ਡੇਅ ਮਾਨਿਸ਼ ਮਹਾਜਨ, ਸਟਾਫ ਆਫ ਦਾ ਡੇਅ ਮਿਸ ਰਿਤਿਕਾ, ਮਿਸ਼ ਬਿਊਟੀਫੁੱਲ ਡਰੈੱਸ ਭਵਨੀਤ, ਮਿਸਟਰ ਹੈਂਡਸਮ ਰੋਹਨ ਮਹਾਜਨ, ਮਿਸ ਗੋਲਡਨ ਕੂਲ ਚਰਣਦੀਪ, ਮਿਸਟਰ ਗੋਲਡਨ ਕੂਲ ਜਤਿਨ ਕੁਮਾਰ, ਮਿਸ ਚਾਰਮਿੰਗ ਉਪਨੀਤ ਐਲਾਨ ਹੋਏ। ਵਿਦਿਆਰਥੀਆਂ ਨੂੰ ਟਾਈਟਲ ਦੇ ਨਾਲ ਯਾਦਗਾਰੀ ਚਿੰਨ੍ਹ ਦਿੱਤੇ ਗਏ। ਮੰਚ ਸੰਚਾਲਨ ਦੀ ਭੂਮਿਕਾ ਮੈਡਮ ਰੇਣੂ ਮਹਾਜਨ ਅਤੇ ਮੈਡਮ ਪੂਣਿਮਾ ਨੇ ਨਿਭਾਈ।

Related News