ਬੀ. ਐੱਸ. ਐੱਨ. ਅੈੱਲ. ਦੇ ਮੁਲਾਜ਼ਮਾਂ ਨੇ ਮੰਗਾਂ ਸਬੰਧੀ ਤੀਜੇ ਦਿਨ ਕੀਤਾ ਰੋਸ ਪ੍ਰਦਰਸ਼ਨ
Thursday, Feb 21, 2019 - 03:48 AM (IST)
ਗੁਰਦਾਸਪੁਰ (ਬੇਰੀ, ਸਾਹਿਲ)-ਬੀ. ਐੱਸ. ਅੈੱਨ. ਐੱਲ. ਮੁਲਾਜ਼ਮਾਂ ਵਲੋਂ ਹਡ਼ਤਾਲ ਦੇ ਤੀਜੇ ਦਿਨ ਰੈਲੀ ਕਰਦਿਆਂ ਬਟਾਲਾ ਡਵੀਜ਼ਨ ਦਾ ਕੰਮ ਠੱਪ ਰੱਖ ਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਜ਼ਿਲਾ ਪ੍ਰਧਾਨ ਕਾਮਰੇਡ ਸਤਪਾਲ ਸਿੰਘ ਨੇ ਕੀਤੀ। ®ਮੁਲਾਜ਼ਮਾਂ ਨੇ ਕਿਹਾ ਕਿ 7ਵੇਂ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਦੀ ਰਵੀਜ਼ਨ ਕੀਤੀ ਜਾਵੇ। ਉਨ੍ਹਾਂ ਕੇਂਦਰ ਸਰਕਾਰ ਦੀ ਜ਼ੋਰਦਾਰ ਸ਼ਬਦਾਂ ਵਿਚ ਆਲੋਚਨਾ ਕਰਦਿਆਂ ਤਨਖਾਹ ਸਕੇਲਾਂ ਵਿਚ ਦੇਰੀ ਨਾਲ ਕੀਤੇ ਵਾਧੇ ਜੋ ਕਿ ਜਨਵਰੀ 2017 ਤੋਂ ਲਾਗੂ ਹੋਣੇ ਚਾਹੀਦੇ ਸਨ, ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਰੈਲੀ ਨੂੰ ਬ੍ਰਾਂਚ ਸਕੱਤਰ ਪਾਲ ਮਸੀਹ, ਬ੍ਰਾਂਚ ਸਕੱਤਰ ਰਾਕੇਸ਼ ਕੁਮਾਰ ਜੇ. ਈ., ਡਿਸਟ੍ਰਿਕ ਪ੍ਰਧਾਨ ਸਤਨਾਮ ਸਿੰਘ ਐੱਸ. ਡੀ. ਓ. ਤੇ ਵਰਿੰਦਰ ਮੋਹਨ ਐੱਸ. ਡੀ. ਓ. ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕਾਮਰੇਡ ਨਿਰਮਲ ਸਿੰਘ ਜੇ. ਈ., ਰਤਨ ਸਿੰਘ ਜੇ. ਈ., ਦੀਦਾਰ ਸਿੰਘ, ਲਖਬੀਰ ਸਿੰਘ, ਜਸਬੀਰ ਸਿੰਘ, ਬਲਵਿੰਦਰ ਸਿੰਘ ਤੇ ਹਰਜਿੰਦਰ ਸਿੰਘ ਆਦਿ ਮੌਜੂਦ ਸਨ। ਅੰਤ ਵਿਚ ਪ੍ਰਧਾਨ ਲਖਵਿੰਦਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।