ਕਲਾਨੌਰ ਦੇ ਬੱਸ ਸਟੈਂਡ ’ਚ ਖੁੱਲ੍ਹੇ ਮੈਨਹੋਲ ਕਿਸੇ ਸਮੇਂ ਵੀ ਬਣ ਸਕਦੇ ਹਨ ਹਾਦਸੇ ਦਾ ਕਾਰਨ

Thursday, Feb 21, 2019 - 03:48 AM (IST)

ਕਲਾਨੌਰ ਦੇ ਬੱਸ ਸਟੈਂਡ ’ਚ ਖੁੱਲ੍ਹੇ ਮੈਨਹੋਲ ਕਿਸੇ ਸਮੇਂ ਵੀ ਬਣ ਸਕਦੇ ਹਨ ਹਾਦਸੇ ਦਾ ਕਾਰਨ
ਗੁਰਦਾਸਪੁਰ (ਮਨਮੋਹਨ)-ਪੰਜਾਬ ਦੀ ਸਭ ਤੋਂ ਅਮੀਰ ਗ੍ਰ੍ਰਾਮ ਪੰਚਾਇਤ ਕਲਾਨੌਰ ਦਾ ਬੱਸ ਸਟੈਂਡ ਜਿਸਦੀ ਹਰ ਸਾਲ ਲੱਖਾਂ ਰੁਪਏ ਦੇ ਠੇਕੇ ’ਤੇ ਨੀਲਾਮੀ ਹੁੰਦੀ ਹੈ, ਦੇ ਮੇਨ ਗੇਟ ’ਤੇ ਬਿਨਾਂ ਢੱਕਣ ਤੋਂ ਖੁੱਲ੍ਹੇ ਮੈਨਹੋਲ ਬੱਸ ਚਾਲਕਾਂ, ਯਾਤਰੀਆਂ ਅਤੇ ਆਮ ਲੋਕਾਂ ਲਈ ਭਾਰੀ ਪ੍ਰ੍ਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ, ਜੋ ਕਿਸੇ ਸਮੇਂ ਵੀ ਦੁਰਘਟਨਾ ਦਾ ਕਾਰਨ ਬਣ ਸਕਦੇ ਹਨ ਪਰ ਪ੍ਰਸ਼ਾਸਨ ਇਸ ਸਮੱਸਿਆ ਵੱਲ ਕੋਈ ਧਿਆਨ ਦੇਣ ਦੀ ਬਜਾਏ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਇਸ ਮੌਕੇ ਸੂਰਜਵੰਸ਼ੀ ਰਾਮ ਨਾਕ ਕਲੱਬ ਦੇ ਪ੍ਰਧਾਨ ਤੇ ਸਾਬਕਾ ਪੰਚਾਇਤ ਮੈਂਬਰ ਅਮਰਜੀਤ ਖੁੱਲਰ, ਮੰਗਤ ਰਾਮ ਵਿਗ ਤੋਂ ਇਲਾਵਾ ਬੱਸਾਂ ਦੇ ਚਾਲਕਾਂ, ਕੰਡਕਟਰਾਂ ਅਤੇ ਰਾਹੀਗਰਾਂ ਨੇ ਦੱਸਿਆ ਕਿ ਬੱਸ ਸਟੈਂਡ ਦੇ ਮੇਨ ਗੇਟ ਜਿਸ ਸਥਾਨ ’ਤੇ ਗੁਰਦਾਸਪੁਰ ਸਾਈਡ ਵੱਲ ਜਾਣ ਵਾਲੀਆਂ ਬੱਸਾਂ ਖਡ਼੍ਹੀਆਂ ਹੁੰਦੀਆਂ ਹਨ ਅਤੇ ਬਾਹਰ ਨਿਕਲਦੀਆਂ ਹਨ, ਦੇ ਵਿਚਕਾਰ ਪਿਛਲੇ ਲੰਮੇ ਸਮੇਂ ਤੋਂ ਬਿਨਾਂ ਢੱਕਣਾਂ ਤੋਂ ਦੋ ਵੱਡੇ ਮੈਨਹੋਲ ਹਨ, ਜਿਸ ਸਬੰਧੀ ਪ੍ਰਸ਼ਾਸਨ ਨੂੰ ਕਈ ਵਾਰ ਜਾਣੂ ਕਰਵਾਉਣ ਦੇ ਬਾਵਜੂਦ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਸਾਰਿਆਂ ਲਈ ਬਹੁਤ ਵੱਡੀ ਸਮੱਸਿਆ ਦਾ ਕਾਰਨ ਬਣੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬਿਨਾਂ ਢੱਕਣ ਦੇ ਮੈਨਹੋਲਾਂ ਕਾਰਨ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਕਲਾਨੌਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਬੱਸ ਸਟੈਂਡ ਕਲਾਨੌਰ ’ਚ ਬਿਨਾਂ ਢੱਕਣਾਂ ਦੇ ਮੈਨਹੋਲਾਂ ਦੀ ਮੁਰਮੰਤ ਕਰਵਾਈ ਜਾਵੇ ਅਤੇ ਲੋਕਾਂ ਤੇ ਬੱਸ ਚਾਲਕਾਂ ਦੀ ਪ੍ਰੇਸ਼ਾਨੀਆਂ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਜੇਕਰ ਇਹ ਮੈਨਹੋਲ ਕਿਸੇ ਹਾਦਸੇ ਦਾ ਕਾਰਨ ਬਣ ਗਏ ਤਾਂ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।

Related News