ਪਾਕਿਸਤਾਨ ਨੂੰ ਮੂੰਹ ਤੋਡ਼ਵਾਂ ਜਵਾਬ ਦਿੱਤਾ ਜਾਵੇ: ਚੰਦਰ ਪ੍ਰਕਾਸ਼

Monday, Feb 18, 2019 - 04:04 AM (IST)

ਪਾਕਿਸਤਾਨ ਨੂੰ ਮੂੰਹ ਤੋਡ਼ਵਾਂ ਜਵਾਬ ਦਿੱਤਾ ਜਾਵੇ: ਚੰਦਰ ਪ੍ਰਕਾਸ਼
ਗੁਰਦਾਸਪੁਰ (ਹਰਮਨਪ੍ਰੀਤ)-ਜੰਮੂ-ਕਸ਼ਮੀਰ ਦੇ ਪੁਲਵਾਮਾ ’ਚ ਹੋਏ ਅੱਤਵਾਦੀ ਹਮਲੇ ਦੇ ਰੋਸ ਵਜੋਂ ਅੱਜ ਸ਼ਿਵਸੈਨਾ ਪੰਜਾਬ ਅਤੇ ਪ੍ਰਵਾਸੀ ਮੁਸਲਿਮ ਸਮੁਦਾਇ ਨੇ ਪੰਜਾਬ ਪ੍ਰਭਾਰੀ ਚੰਦਰ ਪ੍ਰਕਾਸ਼ ਦੀ ਅਗਵਾਈ ਹੇਠ ਲਾਇਬ੍ਰੇਰੀ ਚੌਕ ਤੋਂ ਲੈ ਕੇ ਹਨੂੰਮਾਨ ਚੌਕ ਤੱਕ ਰੋਸ ਮਾਰਚ ਕੱਢਿਆ। ਇਸ ਤੋਂ ਬਾਅਦ ਹਨੂੰਮਾਨ ਚੌਕ ’ਚ ਪਾਕਿਸਤਾਨ ਦਾ ਪੁਤਲਾ ਸਾਡ਼ਿਆ ਗਿਆ। ਇਸ ਮੌਕੇ ਸ਼ਿਵਸੈਨਾ ਪੰਜਾਬ ਦੇ ਵਾਈਸ ਪ੍ਰਧਾਨ ਕਪਿਲ ਮਹਾਜਨ, ਮੁਕੇਰੀਆਂ ਤੋਂ ਜੈ ਹਿੰਦ ਮੰਚ ਦੇ ਪੰਜਾਬ ਪ੍ਰਧਾਨ ਬੰਟੀ ਯੋਗੀ ਅਤੇ ਨਰੇਸ਼ ਪੰਡਿਤ ਸ਼ਾਮਿਲ ਹੋਏ। ਇਸ ਮੌਕੇ ਚੰਦਰ ਪ੍ਰਕਾਸ਼ ਅਤੇ ਪੰਜਾਬ ਯੂਥ ਪ੍ਰਧਾਨ ਸ਼ੇਰ ਸਿੰਘ ਨੇ ਕਿਹਾ ਕਿ ਅੱਤਵਾਦੀਆਂ ਨੇ ਉਕਤ ਘਟਨਾ ਨੂੰ ਅੰਜਾਮ ਦੇ ਕੇ ਆਪਣੀ ਕਾਇਰਾਨਾ ਦਿਖਾਈ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅੱਤਵਾਦੀ ਹਮਲੇ ਕਰਵਾ ਕੇ ਭਾਰਤ ਵਿੱਚ ਦਹਿਸ਼ਤ ਫੈਲਾਉਣਾ ਚਾਹੁੰਦਾ ਹੈ। ਉਨ੍ਹਾਂ ਕੇਂਦਰ ਸਰਕਾਰ ਤੋ ਮੰਗ ਕੀਤੀ ਹੈ ਕਿ ਪਾਕਿਸਤਾਨ ਨੂੰ ਮੂੰਹ ਤੋਡ਼ਵਾਂ ਜਵਾਬ ਦਿੱਤਾ ਜਾਵੇ। ਇਸ ਮੌਕੇ ਜਲ੍ਹਿਾ ਚੇਅਰਮੈਨ ਲਵਲੀ, ਸਿਟੀ ਪ੍ਰਧਾਨ ਮੰਗਾ, ਜਲ੍ਹਿਾ ਯੂਥ ਵਾਈਸ ਪ੍ਰਧਾਨ ਗਗਨ, ਪਵਨ, ਗੌਰਵ ਪੁਰੀ, ਅਕਰਮ, ਅਨੀਸ਼ ਆਦਿ ਹਾਜ਼ਰ ਸਨ।

Related News

News Hub
Icon
ਖੁੱਲ੍ਹ ਗਿਆ ਏਅਰ ਹੋਸਟਸ ਕੁੜੀ ਦੇ ਕਤਲ ਰਾਜ਼, ਪੁਲਸ ਮੁਲਾਜ਼ਮ ਪ੍ਰੇਮੀ ਨੇ ਹੀ ਦਿੱਤਾ...