ਪੈਸਿਆਂ ਲਈ ਮਾਲਕ ਕਰਦਾ ਸੀ ਤੰਗ, ਦੁਖੀ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ

06/27/2020 12:46:32 PM

ਗੁਰਦਾਸਪੁਰ (ਵਿਨੋਦ, ਹਰਮਨ) : ਪੈਸਿਆਂ ਦੇ ਚੱਕਰ 'ਚ ਮਾਲਕ ਵਲੋਂ ਨੌਕਰ ਨੂੰ ਪ੍ਰੇਸ਼ਾਨ ਕਰਨ 'ਤੇ ਨੌਕਰ ਨੇ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਖਤਮ ਕੀਤੀ। ਸਿਟੀ ਪੁਲਸ ਨੇ ਮ੍ਰਿਤਕ ਦੀ ਮਾਂ ਦੇ ਬਿਆਨ ਦੇ ਆਧਾਰ 'ਤੇ ਮਾਲਕ ਵਿਰੁੱਧ ਧਾਰਾ 306 ਅਧੀਨ ਕੇਸ ਦਰਜ ਕੀਤਾ ਹੈ। 

ਇਹ ਵੀ ਪੜ੍ਹੋਂ : ਅੰਮ੍ਰਿਤਸਰ 'ਚ ਮਾਰੂ ਹੋਇਆ ਕੋਰੋਨਾ, ਦੋ ਹੋਰ ਮਰੀਜ਼ਾਂ ਨੇ ਤੋੜਿਆ ਦਮ

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਜਬਰਜੀਤ ਸਿੰਘ ਨੇ ਦੱਸਿਆ ਕਿ ਇਕ ਔਰਤ ਦਰਸ਼ਨਾ ਦੇਵੀ ਪਤਨੀ ਰਘੁਬੀਰ ਸਿੰਘ ਨਿਵਾਸੀ ਬਾਠ ਵਾਲੀ ਗਲੀ ਗੁਰਦਾਸਪੁਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਾਇਆ ਕਿ ਉਸ ਦਾ ਬੇਟਾ ਸਾਹਿਲ ਲਗਭਗ 5 ਸਾਲ ਤੋਂ ਆੜਤੀ ਗਣੇਸ਼ ਕੋਲ ਨੌਕਰੀ ਕਰਦਾ ਸੀ। ਲਗਭਗ ਡੇਢ ਮਹੀਨਾ ਪਹਿਲਾਂ ਗਣੇਸ਼ ਦੇ ਪਾਰਟਨਰ ਅਸ਼ਵਨੀ ਕੁਮਾਰ ਨਿਵਾਸੀ ਸੰਗਲਪੁਰ ਰੋਡ ਨੇ ਸਾਹਿਲ ਨੂੰ ਟਰੱਕ ਡਰਾਈਵਰਾਂ ਨੂੰ ਗੱਡੀਆਂ 'ਚ ਡੀਜ਼ਲ ਪਵਾਉਣ ਲਈ 3 ਲੱਖ ਰੁਪਏ ਦੇਣ ਲਈ ਦਿੱਤੇ। ਉਸ ਰਾਸ਼ੀ 'ਚੋਂ 1 ਲੱਖ 35 ਹਜ਼ਾਰ ਰੁਪਏ ਘੱਟ ਹੋ ਗਏ ਅਤੇ ਅਸ਼ਵਨੀ ਕੁਮਾਰ ਨੂੰ ਇਸ 'ਚੋਂ 85000 ਰੁਪਏ ਵਾਪਸ ਵੀ ਕਰ ਦਿੱਤੇ। ਬਾਕੀ ਦੀ ਰਾਸ਼ੀ ਲਈ ਅਸ਼ਵਨੀ ਕੁਮਾਰ ਸਾਹਿਲ ਨੂੰ ਤੰਗ-ਪ੍ਰੇਸ਼ਾਨ ਕਰਦਾ ਸੀ।       

ਇਹ ਵੀ ਪੜ੍ਹੋਂ : ਵਿਦੇਸ਼ ਜਾਣ ਦਾ ਸੁਫ਼ਨਾ ਨਹੀਂ ਹੋਇਆ ਪੂਰਾ ਤਾਂ 19 ਸਾਲਾ ਲੜਕੀ ਨੇ ਚੁੱਕਿਆ ਇਹ ਕਦਮ

ਬੀਤੇ ਦਿਨੀਂ ਲਗਭਗ 3 ਵਜੇ ਸਾਹਿਲ ਨੇ ਉਸ ਨੂੰ ਦੱਸਿਆ ਕਿ ਅਸ਼ਵਨੀ ਕੁਮਾਰ ਉਸ ਨੂੰ ਬਹੁਤ ਤੰਗ ਕਰਦਾ ਹੈ। ਇਸ ਲਈ ਜ਼ਹਿਰੀਲੀ ਦਵਾਈ ਖਾ ਲਈ ਹੈ। ਇਸ 'ਤੇ ਸਾਹਿਲ ਨੂੰ ਤੁਰੰਤ ਓਬਰਾਏ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮੁਲਜ਼ਮ ਅਸ਼ਵਨੀ ਕੁਮਾਰ ਵਿਰੁੱਧ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋਂ : ਮਾਮਲਾ ਕੈਰੋਂ ਵਿਖੇ ਹੋਏ 5 ਕਤਲਾਂ ਦਾ, ਪੁਲਸ ਨੇ 6 ਨੌਜਵਾਨਾਂ ਨੂੰ ਕੀਤਾ ਰਾਉਂਡ ਅੱਪ


Baljeet Kaur

Content Editor

Related News