ਸ਼ਰੇਆਮ ਸ਼ਰਾਬ ਵੇਚਦੀ ਔਰਤ ਦੀ ਵੀਡੀਓ ਵਾਇਰਲ
Thursday, Jul 04, 2019 - 06:16 PM (IST)

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਸੋਸ਼ਲ ਮੀਡੀਆ 'ਤ ਇਕ ਔਰਤ ਦੀ ਸ਼ਰਾਬ ਵੇਚਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਕ ਇਹ ਵੀਡੀਓ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਸ਼ਕਰੀ ਦੀ ਦੱਸੀ ਜਾ ਰਹੀ ਹੈ। ਉਕਤ ਔਰਤ ਦੀ ਪਛਾਣ ਗਿਆਨੋ ਵਾਸੀ ਸ਼ਕਰੀ ਵਜੋ ਹੋਈ ਹੈ। ਇਸ ਵੀਡੀਓ ਬਾਰੇ ਪਤਾ ਚੱਲਦਿਆਂ ਹੀ ਪੁਲਸ ਨੇ ਉਕਤ ਔਰਤ ਦੇ ਘਰ 'ਤੇ ਛਾਪਾਮਾਰੀ ਕਰਕੇ ਸ਼ਰਾਬ ਬਰਾਬਦ ਕਰਕੇ ਉਸ ਦੇ ਪੁੱਤ ਮੰਗਾ ਮਸੀਹ ਖਿਲਾਫ ਮਾਮਲਾ ਦਰਜ ਕਰਕੇ ਔਰਤ ਦੀ ਵੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਵੀਡੀਓ ਸਬੰਧੀ ਜਾਣਕਾਰੀ ਮਿਲੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਉਕਤ ਮਹਿਲਾ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।