ਪੈਟਰੋਲ ਪੰਪ ''ਤੇ ਖੜ੍ਹੇ 2 ਟਿੱਪਰ ਚੋਰੀ, ਵਾਰਦਾਤ ਸੀ. ਸੀ. ਟੀ. ਵੀ. ''ਚ ਕੈਦ

Wednesday, Jul 10, 2019 - 02:00 PM (IST)

ਪੈਟਰੋਲ ਪੰਪ ''ਤੇ ਖੜ੍ਹੇ 2 ਟਿੱਪਰ ਚੋਰੀ, ਵਾਰਦਾਤ ਸੀ. ਸੀ. ਟੀ. ਵੀ. ''ਚ ਕੈਦ

ਗੁਰਦਾਸਪੁਰ (ਵਿਨੋਦ, ਹਰਮਨਪ੍ਰੀਤ) : ਬੀਤੀ ਰਾਤ 5 ਅਣਪਛਾਤੇ ਚੋਰਾਂ ਵਲੋਂ ਅਬਲਖੈਰ ਪੈਟਰੋਲ ਪੰਪ 'ਤੇ ਖੜ੍ਹੇ 2 ਟਿੱਪਰਾਂ ਨੂੰ ਚੋਰੀ ਕਰ ਲਿਆ ਗਿਆ। ਇਹ ਘਟਨਾ ਪੰਪ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ। ਇਸ ਸਬੰਧੀ ਪੀੜਤ ਗੌਰਵ ਸ਼ਰਮਾ ਪੁੱਤਰ ਕੇਵਲ ਸ਼ਰਮਾ ਨੇ ਦੱਸਿਆ ਕਿ ਪੈਟਰੋਲ ਪੰਪ ਅਬਲਖੈਰ 'ਤੇ ਅਸੀਂ ਰੋਜ਼ ਆਪਣੇ ਟਿੱਪਰ ਖੜ੍ਹੇ ਕਰਦੇ ਹਾਂ। ਬੀਤੀ ਰਾਤ ਵੀ ਸਾਡੇ ਡਰਾਈਵਰਾਂ ਨੇ ਦੋਵੇਂ ਟਿੱਪਰ ਪੈਟਰੋਲ ਪੰਪ 'ਤੇ ਖੜ੍ਹੇ ਕੀਤੇ ਸਨ। ਸਵੇਰੇ ਜਦੋਂ ਸਾਡੇ ਡਰਾਈਵਰ ਪੰਪ 'ਤੇ ਟਿੱਪਰ ਲੈਣ ਲਈ ਆਏ ਤਾਂ ਦੋਵੇਂ ਟਿੱਪਰ ਚੋਰੀ ਹੋ ਚੁੱਕੇ ਸਨ।

ਗੌਰਵ ਅਨੁਸਾਰ ਇਕ ਟਿੱਪਰ ਉਸ ਦੇ ਨਾਂ 'ਤੇ ਹੈ, ਜਦਕਿ ਦੂਜਾ ਮੇਰੇ ਭਰਾ ਅਰਵਿੰਦਰ ਸ਼ਰਮਾ ਦੇ ਨਾਂ 'ਤੇ ਹੈ। ਪੈਟਰੋਲ ਪੰਪ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਰਿਕਾਰਡਿੰਗ ਵੇਖਣ 'ਤੇ ਪਤਾ ਲੱਗਾ ਹੈ ਕਿ ਰਾਤ ਲਗਭਗ 1.45 ਵਜੇ 5 ਲੋਕ ਪੈਟਰੋਲ ਪੰਪ 'ਤੇ ਆਏ, ਜਿਨ੍ਹਾਂ 'ਚੋਂ ਇਕ ਮੋਨਾ ਅਤੇ 4 ਕੇਸਧਾਰੀ ਹਨ। ਉਹ ਇਹ ਟਿੱਪਰ ਲੈ ਕੇ ਚਲੇ ਗਏ। ਪੰਪ 'ਤੇ ਸੌਂ ਰਹੇ 2 ਕਰਮਚਾਰੀਆਂ ਅਨੁਸਾਰ ਉਨ੍ਹਾਂ ਨੇ ਰਾਤ ਨੂੰ ਟਿੱਪਰਾਂ ਦੇ ਸਟਾਰਟ ਹੋਣ ਦੀ ਆਵਾਜ਼ ਸੁਣੀ ਸੀ ਪਰ ਅਸੀਂ ਸੋਚਿਆ ਕਿ ਡਰਾਈਵਰ ਹੋਣਗੇ ਜੋ ਟਿੱਪਰ ਲੈ ਕੇ ਜਾ ਰਹੇ ਹਨ। ਮਾਲਕ ਅਨੁਸਾਰ ਉਨ੍ਹਾਂ ਦੇ ਟਿੱਪਰਾਂ ਦੀ ਕੀਮਤ ਲਗਭਗ 40 ਲੱਖ ਰੁਪਏ ਹੈ।


author

Baljeet Kaur

Content Editor

Related News